ਗੁਰਦਾਸਪੁਰ : ਬਟਾਲਾ ਦੇ ਨਜਦੀਕੀ ਪਿੰਡ ਅਮੋਨੰਗਲ ਵਿੱਚ ਮਾਹੌਲ ਉਸ ਵੇਲੇ ਗਮਗੀਨ ਹੋ ਗਿਆ ਜਦੋਂ ਨੌਜਵਾਨ ਕਰਨਪਾਲ ਸਿੰਘ ਦੀ ਮ੍ਰਿਤਕ ਦੇਹ ਕਰੀਬ 20 ਦਿਨ ਬਾਅਦ ਕਨੈਡਾ ਤੋਂ ਪਿੰਡ ਓਹਨਾ ਦੇ ਘਰ ਪਹੁੰਚੀ। ਤਿੰਨ ਪਰਿਵਾਰਾਂ ਦੇ ਇਕਲੌਤੇ ਪੁੱਤਰ ਦੀ ਮ੍ਰਿਤਕ ਦੇਹ ਵੇਖ ਕੇ ਹਰ ਇਕ ਦੀ ਅੱਖ ਨਮ ਦਿਖਾਈ ਦਿੱਤੀ। ਕਰਨਪਾਲ ਸਿੰਘ ਦਾ ਅੰਤਿਮ ਸਸਕਾਰ ਉਸਦੇ ਦੇ ਪਿੰਡ ਵਿੱਚ ਉਸ ਦੀ ਜਦੀ ਜਮੀਨ ਵਿੱਚ ਕੀਤਾ ਗਿਆ ਆਪਣੇ ਪੁੱਤਰ ਨੂੰ ਮੁੱਖ ਅਗਿਨ ਪਿਤਾ ਪਰਜੀਤ ਸਿੰਘ ਨੇ ਦਿੱਤੀ।
ਦੱਸ ਦੇਈਏ ਕਿ ਬੀਤੀ 11 ਮਾਰਚ ਨੂੰ ਕਨੈਡਾ ਵਿਚ ਆਪਣਾ ਪੇਪਰ ਦੇਕੇ ਟੈਕਸੀ ਜਰੀਏ ਵਾਪਿਸ ਆਪਣੀ ਰਿਹਾਇਸ਼ ਤੇ ਆਉਂਦੇ ਸਮੇ ਟਰਾਲਾ ਨਾਲ ਹੋਈ ਜਬਰਦਸਤ ਟੱਕਰ ਦੇ ਵਿਚ ਟੈਕਸੀ ਸਵਾਰ ਪੰਜ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ, ਜਿਹਨਾਂ ਵਿਚੋਂ ਇਕ ਕਰਨਪਾਲ ਸਿੰਘ ਵੀ ਸੀ, ਜੋ 2021 ਜਨਵਰੀ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੇ ਸੁਪਨੇ ਸੰਜੋ ਕੇ ਕਨੈਡਾ ਗਿਆ ਸੀ।
ਕਰਨਪਾਲ ਸਿੰਘ ਆਪਣੇ ਨਾਨਕੇ ਅਤੇ ਦਾਦਕਿਆਂ ਸਮੇਤ ਤਿੰਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰਕ ਮੈਂਬਰਾਂ ਅਤੇ ਦੋਸਤ ਨੇ ਕਨੈਡਾ ਅਤੇ ਭਾਰਤ ਦੇਸ਼ਾਂ ਦੀਆਂ ਸਰਕਾਰਾਂ ਨੂੰ ਕੋਸਿਆ। ਓਥੇ ਹੀ ਕਨੈਡਾ ਵਿੱਚ ਵਸਦੇ ਪੰਜਾਬੀਆਂ ਅਤੇ ਪੰਜਾਬੀ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਕਨੈਡਾ ਵਿੱਚ ਹੋਏ ਸੜਕ ਹਾਦਸੇ ਵਿਚ ਮਾਰੇ ਗਏ ਪੰਜ ਪੰਜਾਬੀ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਪੰਜਾਬ ਲਿਆਉਣ ਵਿਚ ਦੋਵੇ ਦੇਸ਼ਾਂ ਦੀਆਂ ਸਰਕਾਰਾਂ ਨੇ ਕੋਈ ਮਦਦ ਨਹੀਂ ਕੀਤੀ।
ਓਹਨਾ ਕਿਹਾ ਕਿ ਕਨੈਡਾ ਵਿੱਚ ਵਸਦੇ ਪੰਜਾਬੀਆਂ ਅਤੇ ਪੰਜਾਬੀ ਵਿਦਿਆਰਥੀਆਂ ਨੇ ਹੀ ਪੈਸੇ ਇਕੱਠੇ ਕਰਕੇ ਇਹਨਾਂ ਪੰਜਾਂ ਨੌਜਵਾਨਾਂ ਦੀਆ ਮ੍ਰਿਤਕ ਦੇਹਾਂ ਨੂੰ ਉਹਨਾਂ ਦੇ ਘਰਾਂ ਤਕ ਪਹੁੰਚਾਇਆ ਹੈ। ਓਹਨਾ ਕਿਹਾ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਨੇਤਾ ਪਰਿਵਾਰ ਦਾ ਹਾਲ ਜਾਨਣ ਨਹੀਂ ਆਇਆ ਅਤੇ ਨਾ ਹੀ ਪਰਿਵਾਰ ਦਾ ਕਿਸੇ ਨੇ ਦੁਖ ਵੰਡਾਇਆ ਹੈ।
ਓਹਨਾ ਕਿਹਾ ਕਿ ਅਗਰ ਸਰਕਾਰਾਂ ਨੌਜਵਾਨਾਂ ਲਈ ਦੇਸ਼ ਵਿਚ ਹੀ ਰੋਜਗਾਰ ਮੁਹਈਆ ਕਰਵਾਉਣ ਤਾਂ ਕੋਈ ਵੀ ਪਰਿਵਾਰ ਕਰਜਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਰੋਜਗਾਰ ਲਈ ਨਾ ਭੇਜਣ ਓਹਨਾ ਦਾ ਕਹਿਣਾ ਸੀ ਕਿ ਪ੍ਰਸ਼ਾਸਨਿਕ ਤਾਣਾ ਬਾਣਾ ਭ੍ਰਿਸ਼ਟ ਹੋ ਚੁੱਕਿਆ ਹੈ ਹਰੁ ਜਗ੍ਹਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਰਿਸ਼ਵਤ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ। ਓਹਨਾ ਅਪੀਲ ਕੀਤੀ ਕਿ ਸਰਕਾਰਾਂ ਨੂੰ ਆਪਣੀ ਜਨਤਾ ਬਾਰੇ ਸੋਚਣਾ ਚਾਹੀਦਾ ਹੈ ਤਾਂਕਿ ਕਿਸੇ ਪਰਿਵਾਰ ਨੂੰ ਐਸੇ ਦਿਨ ਨਾ ਦੇਖਣੇ ਪੈਣ। ਓਹਨਾ ਕਿਹਾ ਸਰਕਾਰਾਂ ਨੂੰ ਰੋਜਗਾਰ ਦੇਕੇ ਪੰਜਾਬ ਦੀ ਨੌਜਵਾਨੀ ਅਤੇ ਪੰਜਾਬ ਨੂੰ ਬਚਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Canada, Immigration, Road accident, Student visa