• Home
  • »
  • News
  • »
  • punjab
  • »
  • THE BODY OF A WOMAN WAS FOUND ON THE ROADSIDE IN HAIBOWAL AREA OF LUDHIANA

ਲੁਧਿਆਣੇ ਦੇ ਹੈਬੋਵਾਲ ਇਲਾਕੇ 'ਚ ਸੜਕ ਕਿਨਾਰੇ ਮਹਿਲਾ ਦੀ ਲਾਸ਼ ਮਿਲੀ

ਲੁਧਿਆਣੇ ਦੇ ਹੈਬੋਵਾਲ ਇਲਾਕੇ 'ਚ ਸੜਕ ਕਿਨਾਰੇ ਮਹਿਲਾ ਦੀ ਲਾਸ਼ ਮਿਲੀ

ਲੁਧਿਆਣੇ ਦੇ ਹੈਬੋਵਾਲ ਇਲਾਕੇ 'ਚ ਸੜਕ ਕਿਨਾਰੇ ਮਹਿਲਾ ਦੀ ਲਾਸ਼ ਮਿਲੀ

  • Share this:
    ਜਸਵੀਰ ਬਰਾੜ 

    ਲੁਧਿਆਣੇ ਦੇ ਹੈਬੋਵਾਲ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ 50 ਸਾਲਾ ਮਹਿਲਾ ਦੀ ਲਾਸ਼ ਸੜਕ ਕਿਨਾਰੇ ਮਿਲੀ,  ਜਿਸ ਨੂੰ ਦੇਖਣ ਵਾਲਿਆਂ ਨੇ ਤੁਰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਉਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਅਜੇ ਤੱਕ ਮਹਿਲਾਂ ਦੀ ਪਹਿਚਾਣ ਨਹੀਂ ਹੋ ਸਕੀ ਸੀ।

    ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਦੇਖਿਆ ਕਿ ਇਕ ਮਹਿਲਾ ਦੀ ਲਾਸ਼ ਸੜਕ ਕੰਢੇ ਪਈ ਹੈ ਤਾਂ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।

    ਉਨ੍ਹਾਂ ਨੇ ਕਿਹਾ ਕਿ ਦੇਖਣ ਤੋਂ ਇਹ ਕਿਸੇ ਚੰਗੇ ਘਰ ਦੀ ਲੱਗਦੀ ਹੈ, ਕਿਉਂਕਿ ਮਹਿਲਾ ਨੇ ਸੋਨੇ ਦੇ ਗਹਿਣੇ ਪਾਏ ਹੋਏ ਹਨ। ਉਹਨਾਂ ਨੇ ਵੀ ਕਿਹਾ ਕਿ ਲੱਗਦਾ ਹੈ ਕਿ ਮਹਿਲਾ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ।

    ਉੱਥੇ ਹੀ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਪ੍ਰਵਾਸੀ ਨਹੀਂ ਲੱਗਦੀ। ਉਸ ਨੇ ਸੋਨੇ ਦੇ ਗਹਿਣੇ ਵੀ ਪਾਏ ਹੋਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
    Published by:Gurwinder Singh
    First published: