ਦੁਬਈ ਸੜਕ ਹਾਦਸੇ 'ਚ ਮ੍ਰਿਤਕ ਨੌਜਵਾਨ ਦੀ ਦੇਹ ਪਿੰਡ ਪੁੱਜੀ

News18 Punjabi | News18 Punjab
Updated: August 1, 2020, 6:53 PM IST
share image
ਦੁਬਈ ਸੜਕ ਹਾਦਸੇ 'ਚ ਮ੍ਰਿਤਕ ਨੌਜਵਾਨ ਦੀ ਦੇਹ ਪਿੰਡ ਪੁੱਜੀ
ਦੁਬਈ ਸੜਕ ਹਾਦਸੇ 'ਚ ਮ੍ਰਿਤਕ ਨੌਜਵਾਨ ਦੀ ਦੇਹ ਪਿੰਡ ਪੁੱਜੀ

  • Share this:
  • Facebook share img
  • Twitter share img
  • Linkedin share img
Bishamber Bittu

ਗੁਰਦਾਸਪੁਰ ਜਿਲੇ ਦੇ ਪਿੰਡ ਡੇਹਰੀਵਾਲ ਦਰੋਗਾ ਦੇ  33 ਸਾਲਾਂ ਨੌਜਵਾਨ ਦੀ ਦੁਬਈ ਵਿੱਚ ਸੜਕ ਹਾਦਸੇ ਵਿੱਚ ਮੌਤ ਹੋਣ  ਤੋਂ ਬਾਅਦ ਬੀਤੀ ਰਾਤ ਕਰੀਬ 2 ਵਜੇ ਉਸ ਦੀ ਮ੍ਰਿਤਕ ਦੇਹ ਪਿੰਡ ਪੁੱਜੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਪਿਤਾ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ  ਪਿਛਲੇ 10 ਸਾਲਾਂ ਤੋਂ ਦੁਬਈ ਵਿੱਚ ਆਪਣਾ ਕਾਰੋਬਾਰ ਕਰ ਰਹੇ ਸਨ ਅਤੇ ਪਰਿਵਾਰ ਦੀ ਰੋਜ਼ੀ ਰੋਟੀ ਦੇ ਲਈ ਉੱਥੇ ਕੰਮਕਾਜ ਕਰ ਰਹੇ ਸਨ ਅਤੇ ਉਸ ਦੀ ਕਮਾਈ ਉੱਤੇ ਹੀ ਸਾਰਾ ਪਰਿਵਾਰ ਚੱਲ ਰਿਹਾ ਸੀ ।

ਗੁਰਪ੍ਰੀਤ ਸਿੰਘ  ਦੀ ਬੀਤੀ 15 ਜੁਲਾਈ ਨੂੰ  ਰਾਤ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਬੀਤੀ ਰਾਤ ਨਜ਼ਦੀਕੀ ਪਿੰਡ ਗਿੱਲ ਮੰਜ ਦੇ ਮਨਜਿੰਦਰ ਸਿੰਘ ਤੇ ਪ੍ਰਭ ਗਿੱਲ ਮੰਜ ਤੇ ਦੁਬਈ ਵਿੱਚ ਮੁਸਲਿਮ ਔਰਤ ਸਲਿਮਾ ਸਾਹਿਦ ਦੇ ਯਤਨਾਂ ਸਦਕਾ ਉਨ੍ਹਾਂ ਦੇ ਮ੍ਰਿਤਕ ਲੜਕੇ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਸਮੂਹ ਪਿੰਡ ਵਾਸੀਆਂ ਨੇ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਵਾਲੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਹੈ । 
Published by: Ashish Sharma
First published: August 1, 2020, 6:53 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading