• Home
  • »
  • News
  • »
  • punjab
  • »
  • THE CAPTAIN OUTLINED HIS STRATEGY FOR FORMING A NEW PARTY

ਕੈਪਟਨ ਨੇ ਦੱਸੀ ਨਵੀਂ ਪਾਰਟੀ ਬਣਾਉਣ ਬਾਰੇ ਆਪਣੀ ਰਣਨੀਤੀ...

ਕੈਪਟਨ ਨੇ ਦੱਸੀ ਨਵੀਂ ਪਾਰਟੀ ਬਣਾਉਣ ਬਾਰੇ ਆਪਣੀ ਰਣਨੀਤੀ... (ਫਾਇਲ ਫੋਟੋ)

  • Share this:
    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਗਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੱਤਰਕਾਰ ਮਿਲਣੀ ਕੀਤੀ ਜਾ ਰਹੀ ਹੈ। ਇਸ ਦੌਰਾਨ ਭਾਵੇਂ ਉਨ੍ਹਾਂ ਨੇ ਨਵੀਂ ਪਾਰਟੀ ਦਾ ਐਲਾਨ ਤਾਂ ਨਹੀਂ ਕੀਤਾ ਪਰ ਆਪਣੀ ਰਣਨੀਤੀ ਖੁੱਲ੍ਹ ਕੇ ਦੱਸੀ।

    ਕੈਪਟਨ ਨੇ ਕਿਹਾ ਕਿ ਉਹ ਛੇਤੀ ਹੀ ਪਾਰਟੀ ਦਾ ਐਲਾਨ ਕਰਨਗੇ। ਉਹ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨਗੇ। ਬਹੁਤ ਸਾਰੇ ਕਾਂਗਰਸੀ ਵੀ ਉਨ੍ਹਾਂ ਦੇ ਨਾਲ ਆਉਣਗੇ। ਕਈ ਕਾਂਗਰਸੀ ਮੇਰੇ ਸੰਪਰਕ ਵਿਚ ਹਨ।

    ਪਾਰਟੀ ਦੇ ਨਾਮ ਬਾਰੇ ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਮੈਨੂੰ ਵੀ ਪਤਾ ਨਹੀਂ ਹੈ। ਸਾਡੇ ਵਕੀਲ ਨਾਮ ਤੇ ਪਾਰਟੀ ਚਿਨ੍ਹ ਤੈਅ ਕਰਨ ਵਿਚ ਜੁਟੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਪਾਰਟੀ 'ਤੇ ਕੰਮ ਚੱਲ ਰਿਹਾ ਹੈ। ਨਵੀਂ ਪਾਰਟੀ ਦਾ ਅਜੇ ਨਾਂ ਤੈਅ ਨਹੀਂ ਹੋਇਆ ਹੈ। ਚੋਣ ਕਮਿਸ਼ਨ ਨੂੰ ਚੋਣ ਨਿਸ਼ਾਨ ਲਈ ਅਰਜ਼ੀ ਦਿੱਤੀ ਹੋਈ ਹੈ।

    ਉਨ੍ਹਾਂ ਕਿਹਾ ਕਿ ਮੈਂ ਅਜੇ ਤੱਕ ਭਾਜਪਾ ਨਾਲ ਗੱਲ ਨਹੀਂ ਕੀਤੀ, ਮੈਂ ਸਿਰਫ ਸੀਟ ਵੰਡ ਦੀ ਗੱਲ ਹੋਈ ਸੀ।

    ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦਾ ਪਤਾ ਨਹੀਂ ਕੀ ਬਣੇਗਾ ਪਰ ਉਮੀਦ ਹੈ ਕਿ ਇਹ ਹੱਲ ਹੋ ਜਾਵੇਗਾ। ਮੈਂ ਕੱਲ੍ਹ 25-30 ਲੋਕਾਂ ਨਾਲ ਗ੍ਰਹਿ ਮੰਤਰੀ ਨੂੰ ਮਿਲਾਂਗਾ। ਮੈਂ ਇਸ ਦਾ ਹੱਲ ਕੱਢਣ ਲਈ ਗ੍ਰਹਿ ਮੰਤਰੀ ਨੂੰ ਮਿਲਾਂਗਾ। ਕੇਂਦਰ ਅਤੇ ਕਿਸਾਨਾਂ ਵਿਚਾਲੇ ਮੈਂ ਨਿੱਜੀ ਤੌਰ ਉਤੇ ਗ੍ਰਹਿ ਮੰਤਰੀ ਨੂੰ ਮਿਲਾਂਗਾ।

    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਦੀ ਕੇਂਦਰ ਨਾਲ ਮੁੱਦਿਆਂ 'ਤੇ ਗੱਲਬਾਤ ਹੋਈ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਕੈਪਟਨ ਨੇ ਕਿਸਾਨੀ ਅੰਦੋਲਨ 'ਤੇ ਬੋਲਦੇ ਹੋਏ ਕਿਹਾ ਕਿ ਕਿਸਾਨਾਂ ਨਾਲ ਮੇਰੀ ਕੋਈ ਸਿੱਧੀ ਗੱਲ ਨਹੀਂ ਹੋਈ ਹੈ ਅਤੇ ਕਿਸਾਨਾਂ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਚੱਲ ਰਹੀ ਹੈ।
    Published by:Gurwinder Singh
    First published:
    Advertisement
    Advertisement