ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ। ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਗੁਲਾਬੀ ਸੁੰਡੀ ਕਾਰਨ ਨਰਮੇ ਦੇ ਹੋਏ ਨੁਕਸਾਨ ਦੇ ਮੁਆਵਜ਼ੇ, ਕਿਸਾਨਾਂ ਤੇ ਮਜ਼ਦੂਰਾਂ ’ਤੇ ਬੀਤੇ ਦਿਨੀਂ ਲੰਬੀ ਵਿੱਚ ਹੋਏ ਲਾਠੀਚਾਰਜ ਸਣੇ ਹੋਰ ਮਸਲਿਆਂ ਉਤੇ ਗੱਲ ਹੋਈ ਹੈ।
ਮੁੱਖ ਮੰਤਰੀ ਨਾਲ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਨਰਮੇ ਦੇ ਮੁਆਵਜ਼ੇ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਵਿਚਾਰਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਆਖਿਆ ਹੈ ਕਿ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਮੁੱਖ ਤੌਰ ਉਤੇ ਲੰਬੀ ਵਿਚ ਕਿਸਾਨਾਂ ਉਤੇ ਲਾਠੀਚਾਰਜ, ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਫਸਲ ਦਾ ਮੁੱਦਾ ਉਠਾਇਆ ਗਿਆ।
ਲੰਬੀ ਲਾਠੀਚਾਰਜ ਮਾਮਲੇ ਵਿਚ ਮੁੱਖ ਮੰਤਰੀ ਨੇ ਤੁਰਤ ਕਾਰਵਾਈ ਦੇ ਹੁਕਮ ਦੇਣ ਦੀ ਗੱਲ ਆਖੀ ਹੈ। ਮੁਆਵਜ਼ੇ ਦੇ ਮੁੱਦੇ ਉਤੇ ਮੁੱਖ ਮੰਤਰੀ ਨੇ ਆਖਿਆ ਹੈ ਕਿ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿਚ ਜਿੰਨੀ ਵੀ ਨਰਮੇ ਦੀ ਫਸਲ ਬਰਬਾਦ ਹੋਈ ਹੈ ਤੇ ਗਰਦਾਵਰੀ ਵਿਚ ਆਈ ਹੈ, ਉਸ ਦੇ 50 ਫੀਸਦੀ ਮੁਆਵਜ਼ੇ ਉਤੇ ਸਹਿਮਤੀ ਬਣ ਗਈ ਹੈ।
ਇਸ ਦੀ ਕੁੱਲ ਰਾਸ਼ੀ 50 ਕਰੋੜ ਬਣਦੀ ਹੈ। ਇਸ ਦੇ ਨਾਲ ਹੀ 10ਵਾਂ ਹਿੱਸ਼ਾ ਮਜ਼ਦੂਰਾਂ ਦਾ ਹੋਵੇਗਾ। ਇਸ ਤਰ੍ਹਾਂ 5 ਕਰੋੜ ਮੁਆਵਜ਼ਾ ਮਜ਼ਦੂਰਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੰਬੀ ਵਾਲੀ ਘਟਨਾ ਵਿਚ ਮੁੱਖ ਦੋਸ਼ੀਆਂ ਖਿਲਾਫ ਫੌਰੀ ਕਾਰਵਾਈ ਦੀ ਹਾਮੀ ਭਰੀ ਹੈ। ਤੀਜੀ ਗੱਲ ਗੜ੍ਹੇਮਾਰੀ ਦੇ ਮਾਮਲੇ ਉਤੇ ਹੋਈ ਹੈ। ਇਸ ਦੀ ਗਰਦਾਵਰੀਆਂ ਮੰਗਵਾ ਕੇ ਤੁਰਤ ਹੱਲ ਕਰਨ ਦੀ ਗੱਲ ਬਣੀ ਹੈ।
ਇਸ ਤੋਂ ਇਲਾਵਾ ਕਿਸਾਨਾਂ ਉਤੇ ਦਰਜ ਪਰਚੇ ਰੱਦ ਕਰਨ ਦੀ ਸਹਿਮਤੀ ਬਣੀ ਹੈ। ਉਨ੍ਹਾਂ ਆਖਿਆ ਹੈ ਕਿ ਬਾਕੀ ਮਸਲਿਆਂ ਉਤੇ ਵੀ ਗੱਲ ਅੱਗੇ ਤੁਰੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Bhagwant Mann Cabinet, Bharti Kisan Union, Kisan andolan