• Home
  • »
  • News
  • »
  • punjab
  • »
  • THE CHIEF MINISTER CHOOSES BETWEEN SIDHU AND THE OFFICERS

ਮੁੱਖ ਮੰਤਰੀ ਨੇ ਸਿੱਧੂ ਜਾਂ ਅਫਸਰਾਂ ਵਿਚਾਲੇ ਕਿਸਨੂੰ ਚੁਣਿਆ

ਨਵਜੋਤ ਸਿੰਘ ਸਿੱਧੂ ਦੇ AG ਅਤੇ DGP ਨੂੰ ਬਦਲਣ ਦੇ ਫੈਸਲਾ ਨੂੰ ਸਰਕਾਰ ਨੇ ਮਨਜ਼ੂਰ ਕੀਤਾ ਤਾਂ ਸਿੱਧੂ ਦੇ ਸੁਰ ਵੀ ਨਰਮ ਪੈ ਗਏ ਅਤੇ ਉਨ੍ਹਾਂ ਨੇ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕਰ ਦਿੱਤਾ ਜਿਸ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਵੀ ਸੁਆਗਤ ਕੀਤਾ।

  • Share this:
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ AG APS ਦਿਓਲ ਦਾ ਅਸਤੀਫਾ ਮਨਜ਼ੂਰ ਕਰਕੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੁਣ ਲਿਆ ਹੈ। ਸਿੱਧੂ ਨੇ ਧਮਕੀ ਦਿੱਤੀ ਸੀ ਕਿ ਪਾਰਟੀ ਵਿਵਾਦਤ ਅਫਸਰਾਂ ਨੂੰ ਹਟਾਏ ਜਾਂ ਫਿਰ ਉਨ੍ਹਾਂ ਨੂੰ ਚੁਣੇ।  ਕੈਬਨਿਟ ਮੀਟਿੰਗ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਹਾਸੇ-ਠਾਠੇ ਵਿੱਚ ਦਿੱਤਾ ਇਹ ਬਿਆਨ ਅਤੇ ਨਾਲ ਬੈਠੇ ਨਵਜੋਤ ਸਿੰਘ ਸਿੱਧੂ ਦੇ ਚਿਹਰੇ ਦੀ ਖੁਸ਼ੀ ਸਾਫ਼ ਇਸ਼ਾਰਾ ਕਰ ਰਹੀ ਸੀ ਕਿ ਹਾਲ ਦੀ ਘੜੀ ਵਿੱਚ ਚੰਨੀ ਅਤੇ ਸਿੱਧੂ ਵਿੱਚ ਆਲ ਇਜ਼ ਵੈਲ ਹੋ ਗਿਆ ਹੈ। ਚੰਨੀ ਵਲੋਂ ਦਿੱਤਾ ਇਹ ਇਸ਼ਾਰਾ ਗੱਲਤ ਨਹੀਂ ਸੀ, ਸਿੱਧੂ ਦੀ AG ਨੂੰ ਹਟਾਉਣ ਦੀ ਮੰਗ ਮੰਨ ਕੇ ਚਰਨਜੀਤ ਸਿੰਘ ਚੰਨੀ ਨੇ ਸਾਫ ਕਰ ਦਿੱਤਾ ਸੀ ਉਨ੍ਹਾਂ ਨੇ ਅਫਸਰ ਅਤੇ ਸਿੱਧੂ ਵਿੱਚੋਂ ਪਾਰਟੀ ਪ੍ਰਧਾਨ ਨੂੰ ਤਰਜ਼ੀਹ ਦਿੱਤੀ। ਸੋਮਵਾਰ ਨੂੰ ਹੀ ਨਵਜੋਤ ਸਿੱਧੂ ਨੇ ਧਮਕੀ ਦਿੱਤੀ ਸੀ ਕੀ ਸਰਕਾਰ AG ਅਤੇ DGP ਨੂੰ ਚੁਣੇ ਜਾਂ ਫਿਰ ਉਨ੍ਹਾਂ ਨੂੰ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸੀਂ AG ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ ਅਤੇ DGP ਦੇ ਲਈ ਨਾਂ ਭੇਜ ਦਿੱਤੇ ਹਨ।

ਨਵਜੋਤ ਸਿੰਘ ਸਿੱਧੂ ਦੇ AG ਅਤੇ DGP ਨੂੰ ਬਦਲਣ ਦੇ ਫੈਸਲਾ ਨੂੰ ਸਰਕਾਰ ਨੇ ਮਨਜ਼ੂਰ ਕੀਤਾ ਤਾਂ ਸਿੱਧੂ ਦੇ ਸੁਰ ਵੀ ਨਰਮ ਪੈ ਗਏ ਅਤੇ ਉਨ੍ਹਾਂ ਨੇ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦਾ ਵਾਅਦਾ ਕਰ ਦਿੱਤਾ ਜਿਸ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਵੀ ਸੁਆਗਤ ਕੀਤਾ।

AG, DGP ਅਤੇ ਰੇਤੇ ਤੇ ਸਿੱਧੂ ਦੀ ਪਾਲੀਸੀ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਤਾਂ ਜਾਂਦੇ-ਜਾਂਦੇ ਸਿੱਧੂ ਨੇ ਸਰਕਾਰ ਦੇ ਸਾਹਮਣੇ ਸ਼ਰਾਬ ਤੇ ਲੱਗਣ ਵਾਲੀ ਐਕਸਾਇਜ਼ ਦਾ ਮੁੱਦਾ ਵੀ ਰੱਖ ਦਿੱਤਾ। ਸੀਐੱਮ ਚੰਨੀ ਅਤੇ ਸਿੱਧੂ ਦਾ ਮੁੜ ਤੋਂ ਇਕ ਮੰਚ 'ਤੇ ਆਉਣਾ ਕਾਂਗਰਸ ਹਾਈਕਮਾਨ ਦੇ ਨਾਲ ਪੰਜਾਬ ਕਾਂਗਰਸ ਦੇ ਲਈ ਵੀ ਵੱਡੀ ਰਾਹਤ, ਪਰ ਵੱਡਾ ਸਵਾਲ ਇਹ ਹੈ ਕਦੋਂ ਤੱਕ, ਕਿਉਂਕਿ ਅਜਿਹੀ  ਤਸਵੀਰਾਂ ਕਈ ਵਾਰ  ਸਾਹਮਣੇ ਆ ਚੁੱਕੀਆਂ ਹਨ ਪਰ ਕਾਂਗਰਸ ਦੇ ਅੰਦਰ ਦੀ ਖਾਨਾਜੰਗੀ ਖ਼ਤਮ ਹੋਣ ਦਾ ਨਾ ਨਹੀਂ ਲੈ ਰਹੀ ਸੀ ।
Published by:Ashish Sharma
First published: