ਫ਼ਾਜ਼ਿਲਕਾ ਦੇ ਸ਼ਹਿਰ ਅਬੋਹਰ ਦੇ ਵਾਸੀ ਦੋ ਭਰਾਵਾ ਨੇ ਆਪਣੇ ਦਿਮਾਗ ਨਾਲ ਕਮਰੇ 'ਚ ਦਾਖਲ ਹੋਣ 'ਤੇ ਲਾਈਟ ਦੇ ਆਪਣੇ ਆਪ ਜਗ ਜਾਣ ਅਤੇ ਕਮਰੇ ਤੋਂ ਬਾਹਰ ਆਉਣ ਦੇ ਬਾਅਦ ਲਾਈਟ ਦੇ ਬੰਦ ਹੋਣ ਦੀ ਡਿਵਾਈਸ ਤਿਆਰ ਕੀਤੀ ਹੈ। ਇਨ੍ਹਾਂ ਦੇ ਦਿਮਾਗ 'ਚ ਅਜਿਹੀ ਖੋਜ ਦੀ ਸੋਚ ਕੋਰੋਨਾ ਦੀ ਇਸ ਮਹਾਂਮਾਰੀ ਤੋਂ ਬਚਣ ਦੇ ਦੱਸੇ ਗਏ ਤਰੀਕਿਆਂ ਤੋਂ ਆਈ ਅਤੇ ਇਨ੍ਹਾਂ ਨੇ ਉਸਤੇ ਕੰਮ ਕੀਤਾ ਅਤੇ ਆਖ਼ਰ ਸਫਲਤਾ ਪ੍ਰਾਪਤ ਕੀਤੀ ਹੈ।
ਇਸ ਬਾਰੇ ਜਮਾਤ ਨੋਵੀਂ ‘ਚ ਪੜ੍ਹਦੇ ਅਸੀਮ ਨੇ ਦੱਸਿਆ ਕਿ ਲੌਕਡਾਉਨ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਖੋਜ ਦੇ ਪਿਛੇ ਦਾ ਕਾਰਨ ਵੀ ਇਹੀ ਰਿਹਾ ਹੈ । ਲੌਕਡਾਉਨ ਦੌਰਾਨ ਜੇਕਰ ਉਹ ਬਾਜਾਰੋ ਆਏ ਹਨ ਤਾਂ ਸਭ ਤੋਂ ਪਹਿਲਾ ਹੱਥ ਧੋਣ ਲਈ ਵਾਸ਼ਰੂਮ ‘ਚ ਜਾਣਾ ਪੈਂਦਾ ਸੀ ਅਤੇ ਉਥੇ ਪਹਿਲਾ ਲਾਈਟ ਜਗਾਉਣ ਲਈ ਸੁਚ ਨੂੰ ਹੱਥ ਲਾਉਣਾ ਪੈਂਦਾ ਸੀ ਉਸਤੋ ਬਾਅਦ ਵੀ ਕਮਰੇ ‘ਚ ਲਾਇਟ ਲਈ ਸੁਚ ਨੂੰ ਹਥ ਲਾਉਣਾ ਹੁੰਦਾ ਸੀ ਪਰ ਦੱਸਿਆ ਗਿਆ ਸੀ ਕਿ ਕਿਸੇ ਚੀਜ ਨੂੰ ਹੱਥ ਨਾ ਲਾਉ , ਇਸ ਤਰੀਕੇ ਨਾਲ ਕੋਰੋਨਾ ਤੋ ਬਚਿਆ ਜਾ ਸਕਦਾ ਹੈ। ਬਸ ਦਿਮਾਗ ‘ਚ ਇਸਨੂੰ ਲੈ ਕੇ ਆਇਆ ਕਿ ਅਜਿਹਾ ਕੁਛ ਬਣਾਇਆ ਜਾਵੇ ਕਿ ਸੁਚ ਨੂੰ ਹੱਥ ਨਾ ਲਏ ਬਿਨਾ ਹੀ ਲਾਇਟ ਚਾਲੂ ਹੋ ਜਾਵੇ ਅਤੇ ਕਮਰੇ ਤੋ ਬਾਹਰ ਜਾਣ ‘ਤੇ ਆਪੇ ਹੀ ਬੰਦ ਹੋ ਜਾਵੇ । ਇਸਤੋ ਬਾਅਦ ਸੈਂਸਰ ਲਾ ਕੇ ਇਸ ਡਿਵਾਈਸ ਨੂੰ ਤਿਆਰ ਕੀਤਾ ਗਿਆ ਅਤੇ ਇਸੇ ਤਰੀਕੇ ਨਾਲ ਡਸਟਬਿਨ ਬਣਿਆ ਗਿਆ ਹੈ । ਇਸ ਕੰਮ ਲਈ ਉਸਦੇ ਪਿਤਾ ਨੇ ਉਨ੍ਹਾਂ ਦੀ ਮਦਦ ਕੀਤੀ ।
ਇਸ ਬਾਰੇ ਅਸੀਮ ਦੇ ਛੋਟੇ ਭਰਾ ਪਰਮ ਨੇ ਦੱਸਿਆ ਕਿ ਜਦੋ ਉਨ੍ਹਾਂ ਨੇ ਅਜਿਹਾ ਅਲੱਗ ਕਰਨ ਦਾ ਸੋਚ ਕੇ ਉਸਤੇ ਕੰਮ ਕੀਤਾ ਤਾਂ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬਿਨਾ ਹੱਥ ਤੇ ਪੈਰ ਲਾਏ ਖੁੱਲਣ ਵਾਲੇ ਡਸਟਬਿਨ ਤੋ ਉਨ੍ਹਾਂ ਨੇ ਇਸਦੀ ਸ਼ੁਰੁਆਤ ਕੀਤੀ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹਿ ਹੈ ਜਿਸ ਵਿਚ ਪੂਰਾ ਘਰ ਹੀ ਤੁਹਾਡੀ ਸੋਚ ਦੇ ਮੁਤਾਬਿਕ ਚੱਲੇ । ਅਜਿਹਾ ਕੀਤਾ ਜਾਵੇਗਾ ਕਿ ਇਨਸਾਨ ਬਾ ਸੁਚ ਨਾਮ ਦੀ ਚੀਜ ਹੀ ਭੁਲ ਜਾਵੇ। ਵਿਅਕਤੀ ਟੈਨਸ਼ਨ ਮੁਕਤ ਹੋਵੇ ਅਤੇ ਇਕ ਆਵਾਜ ‘ਤੇ ਹੀ ਉਸਦਾ ਕੰਮ ਹੋਵੇ ।
ਬੱਚਿਆ ਦੇ ਪਿਤਾ ਸੁਰਿੰਦਰ ਦੱਸਦੇ ਹਨ ਕਿ ਉਨ੍ਹਾਂ ਦੇ ਬੱਚਿਆ ਦੀ ਸੋਚ ਛੋਟੇ ਹੁੰਦਿਆ ਤੋ ਹੀ ਅਜਿਹੀ ਸੀ। ਅਸੀਂ ਉਨ੍ਹਾਂ ਦੀ ਸੋਚ ਨੂੰ ਵੇਖ ਕੇ ਟੈਕਨੀਕਲ ਲਾਈਨ ‘ਚ ਮਦਦ ਕਰਨ ਦਾ ਸੋਚਿਆ।
ਖਾਸ ਗੱਲ ਇਹ ਹੈ ਕਿ ਕਿਸੀ ਚੀਜ ਨੂੰ ਬਣਾਉਣ ‘ਚ ਜੇਕਰ ਸਫਲਤਾ ਨਹੀ ਮਿਲੀ ਤਾਂ ਇਨ੍ਹਾਂ ਨੇ ਹਾਰ ਨਹੀ ਮੰਨੀ ਅਤੇ ਦੋਬਾਰਾ ਉਸਨੂੰ ਬਣਾਇਆ ਹੈ । ਇਹੀ ਲਗਣ ਅਤੇ ਮਹਿਨਤ ਇਨ੍ਹਾਂ ਨੂੰ ਅੱਗੇ ਲੈਕੇ ਜਾਣ ‘ਚ ਸਹਾਈ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਅਜਿਹਾ ਕੁਛ ਕਰਨ ਦੀ ਸੋਚ ਹੈ ਕਿ ਤੁਸੀਂ ਸੋਚੋ ‘ਤੇ ਕੰਮ ਹੋ ਜਾਵੇ , ਇਸਤੇ ਹੀ ਉਹ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਸਫਲ ਹੋਣ ਤੇ ਬੱਚਿਆ ‘ਚ ਇਹ ਭਾਵਨਾ ਨਾ ਆਵੇ ਕਿ ਉਹ ਅਸਫਲ ਹੋਏ ਹਨ ਇਸਲਈ ਉਨ੍ਹਾਂ ਨੇ ਕਿਹਾ ਹੈ ਕਿ ਜਿੰਨੀ ਵਾਰ ਉਹ ਫੇਲ ਹੋਣਗੇ ਉਨ੍ਹਾਂ ਨੂੰ ਰਿਵਾਰਡ ਮਿਲੇਗਾ ਅਤੇ ਇਸਲਈ ਉਸਦੇ ਬੱਚੇ ਉਸ ਕੰਮ ਨੂੰ ਵਾਰ ਵਾਰ ਕਰਕੇ ਕਾਮਯਾਬ ਹੋ ਰਹੇ ਹਨ ਅਤੇ ਹੋਂਸਲਾ ਮਿਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।