ਕੈਪਟਨ ਦੇ ਸਲਾਹਕਾਰ ਦੀ ਮੰਤਰੀ ਆਲੀ ਕੁਰਸੀ ‘ਤੇ ਅੱਖ

News18 Punjabi | News18 Punjab
Updated: December 12, 2019, 9:12 PM IST
share image
ਕੈਪਟਨ ਦੇ ਸਲਾਹਕਾਰ ਦੀ ਮੰਤਰੀ ਆਲੀ ਕੁਰਸੀ ‘ਤੇ ਅੱਖ
ਕੈਪਟਨ ਦੇ ਸਲਾਹਕਾਰ ਦੀ ਮੰਤਰੀ ਆਲੀ ਕੁਰਸੀ ‘ਤੇ ਅੱਖ

ਕੈਪਟਨ ਦੇ ਸਲਾਹਕਾਰ ਨੇ ਹੁਣ ਕੈਪਟਨ ਨੂੰ ਆਪਣੇ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਨਿਰੀਖਣ ਕਰਨ ਨੂੰ ਕਿਹਾ। ਨਵੇਂ-ਨਵੇਂ ਸਲਾਹਕਾਰ ਬਣੇ ਵੜਿੰਗ ਨੇ ਤਾਂ ਮਾੜੀ ਕਾਰਗੁਜ਼ਾਰੀ ਵਾਲੇ ਮੰਤਰੀਆਂ ਦੀ ਛੁੱਟੀ ਕਰ ਦੇਣ ਦੀ ਗੱਲ ਤੱਕ ਕਹੀ ਹੈ।

  • Share this:
  • Facebook share img
  • Twitter share img
  • Linkedin share img
ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਕਹਿਣ ਵਾਲੇ ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਨਵੇਂ ਬਿਆਨ ਨਾਲ ਕਾਂਗਰਸ ਪਾਰਟੀ ਅੰਦਰ ਸਿਆਸੀ ਗਰਮੀ ਵਧਾ ਦਿੱਤੀ ਹੈ। ਕੈਪਟਨ ਦੇ ਸਲਾਹਕਾਰ ਨੇ ਹੁਣ ਕੈਪਟਨ ਨੂੰ ਆਪਣੇ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਨਿਰੀਖਣ ਕਰਨ ਨੂੰ ਕਿਹਾ। ਨਵੇਂ-ਨਵੇਂ ਸਲਾਹਕਾਰ ਬਣੇ ਵੜਿੰਗ ਨੇ ਤਾਂ ਮਾੜੀ ਕਾਰਗੁਜ਼ਾਰੀ ਵਾਲੇ ਮੰਤਰੀਆਂ ਦੀ ਛੁੱਟੀ ਕਰ ਦੇਣ ਦੀ ਗੱਲ ਤੱਕ ਕਹੀ ਹੈ।

ਵੜਿੰਗ ਨੇ ਸਿੱਧੇ ਸ਼ਬਦਾਂ ‘ਚ ਕਿਹਾ ਕਿ ਜੇ ਸਥਿਰ ਸਰਕਾਰ ਚਲਾਉਣੀ ਹੈ ਤਾਂ ਕੈਬਨਿਟ ਫੇਰਬਦਲ ਵੇਲੇ ਕੈਪਟਨ ਆਪਣੀ ਕੈਬਨਿਟ ਦੀ ਕਾਰਗੁਜਾਰੀ ਵੇਖ ਕੇ ਐਡਜਸਟਮੈਟ ਕਰਨ, 2022 ਦਾ ਰਸਤਾ ਸਰਕਾਰ ਦੀ ਕਾਰਗੁਜ਼ਾਰੀ ਨਾਲ ਹੀ ਸਾਫ ਹੋਵੇਗਾ। ਗਿੱਦੜਬਾਹਾ ਤੋਂ ਵਿਧਾਇਕ ਨੇ ਬਿਨ੍ਹਾ ਨਾਮ ਲਏ ਕਈ ਮੰਤਰੀਆਂ ਦੀ ਕਾਰਗੁਜ਼ਾਰੀ ਖਰਾਬ ਦੱਸੀ ਤੇ ਨਾਮ ਪੁਛੇ ਜਾਣ ‘ਤੇ ਗੋਲਮੋਲ ਜਵਾਬ ਦਿੰਦੇ ਕਿਹਾ ਕਿ ਖੁਦ ਕੈਪਟਨ ਸਭ ਜਾਣਦੇ ਹਨ।

ਹਾਲਾਂਕਿ ਮੁੱਖ ਮੰਤਰੀ ਦੇ ਸਲਾਹਕਾਰ ਦੇ ਬਿਆਨ ਨੂੰ ਉਨ੍ਹਾ ਦੀ ਨਿੱਜੀ ਇੱਛਾ ਨਾਲ ਵੀ ਜੋੜ ਸਕਦੇ ਹਾਂ, ਕਿਉਂਕਿ ਖੁਦ ਵੜਿੰਗ ਵੀ ਮੰਤਰੀ ਬਣਨਾ ਚਾਹੁੰਦੇ ਹਨ ਤੇ ਆਪਣੀ ਇਹ ਇੱਛਾ ਉਹ ਕਈ ਵਾਰ ਖੁੱਲ੍ਹ ਕੇ ਸਾਹਮਣੇ ਰੱਖ ਚੁੱਕੇ ਹਨ। ਹੁਣ ਵੜਿੰਗ ਸੋਚਦੇ ਹਨ ਕਿ ਜੇ ਪਿਛਲੇ ਕੈਬਨਿਟ ਫੇਰਬਦਲ ‘ਚ ਭਾਂਵੇ ਮੌਕਾ ਨਹੀਂ ਮਿਲ ਸਕੀਆਂ ਪਰ ਹੁਣ ਜੇ ਕੋਈ ਵੀ ਫੇਰਬਦਲ ਕੈਪਟਨ ਕਰਦੇ ਹਨ ਤਾਂ ਉਨ੍ਹਾਂ ਨੂੰ ਮੰਤਰੀ ਦੀ ਕੁਰਸੀ ਮਿਲ ਸਕਦੀ ਹੈ। ਸਿਆਸੀ ਗਲਿਆਰੀਆਂ ਅੰਦਰ ਚਰਚਾਵਾਂ ਨੇ ਕਿ ਛੇਤੀ ਹੀ ਕੈਪਟਨ ਸਰਕਾਰ ਅੰਦਰ ਫੇਰਬਦਲ ਹੋਣ ਵਾਲਾ ਹੈ ਤੇ ਬਿਜਲੀ ਮੰਤਰੀ ਦਾ ਖਾਲੀ ਪਿਆ ਅਹੁਦਾ ਭਰਨ ਦੇ ਨਾਲ-ਨਾਲ ਕੁੱਝ ਹੋਰ ਬਦਲਾਅ ਵੀ ਵਿਭਾਗਾਂ ਨੂੰ ਲੈ ਕੇ ਕੀਤੇ ਜਾ ਸਕਦੇ ਹਨ।
ਹਾਲਾਂਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਕੋਈ ਵੀ ਇਸ ਮੁੱਦੇ ਉੱਤੇ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ। ਜਾਖੜ ਨੇ ਵੜਿੰਗ ਦੇ ਬਿਆਨ ਉੱਤੇ ਗਿਣੀਆ-ਮਿੱਥੀਆਂ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਹਾਈਕਮਾਨ ਜੋ ਵੀ ਫੈਸਲਾ ਕਰੂ, ਉਹ ਸਾਰਿਆਂ ਨੂੰ ਮੰਜ਼ੂਰ ਹੋਊ।
First published: December 12, 2019
ਹੋਰ ਪੜ੍ਹੋ
ਅਗਲੀ ਖ਼ਬਰ