• Home
  • »
  • News
  • »
  • punjab
  • »
  • THE CO OPERATION OF THE PEOPLE OF THE STATE IS ESSENTIAL TO GET PUNJAB OUT OF THE DRUG SWAMP RANDHAWA

ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਰਾਜ ਦੇ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ: ਰੰਧਾਵਾ

ਉੱਪ ਮੁੱਖ ਮੰਤਰੀ ਨੇ ਗੋਇੰਦਵਾਲ ਸਾਹਿਬ ਵਿਖੇ ਤਿਆਰ ਹੋਏ ਕੇਂਦਰੀ ਸੁਧਾਰ ਘਰ ਦਾ ਕੀਤਾ ਉਦਘਾਟਨ

ਪੰਜਾਬ ਨੂੰ ਨਸ਼ਿਆ ਦੀ ਦਲਦਲ ਵਿਚੋਂ ਕੱਢਣ ਲਈ ਰਾਜ ਦੇ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ: ਰੰਧਾਵਾ

  • Share this:
    ਸਿਧਾਰਥ ਅਰੋੜਾ 

    ਪੰਜਾਬ ਦੇ ਉਪ ਮੁਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ 84 ਏਕੜ ਜਮੀਨ ਉਤੇ ਕਰੀਬ ਪੌਣੇ 200 ਕਰੋੜ ਦੀ ਲਾਗਤ ਨਾਲ ਦੇਸ਼ ਦੀ ਵਧੀਆ ਜੇਲ੍ਹਾਂ ਦੀ ਤਰਜ ’ਤੇ ਬਣਾਈ ਗਈ ਮਾਡਰਨ ਜੇਲ੍ਹ ਦਾ ਉਦਘਾਟਨ ਕਰਨ ਸੋਮਵਾਰ ਨੂੰ ਗੋਇੰਦਵਾਲ ਸਾਹਿਬ ਪੁੱਜੇ।

    ਇਸ ਮੌਕੇ ਖਡੂਰ ਸਾਹਿਬ ਹਲਕੇ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ, ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਅਤੇ ਹੋਰ ਵੀ ਆਗੂ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਵਿਚ ਬਣੇ ਕੰਟਰੋਲ ਰੂਮ, ਕਾਨਫਰੰਸ ਹਾਲ, ਮੁਲਾਕਾਤ ਕਮਰੇ ਅਤੇ ਬੈਰਕਾਂ ਦਾ ਉਦਘਾਟਨ ਕਰਦਿਆਂ ਕੈਦੀਆਂ ਤੇ ਹਵਾਲਾਤੀਆਂ ਲਈ ਬਣਨ ਵਾਲੇ ਖਾਣੇ ਦੀ ਵੀ ਜਾਂਚ ਕੀਤੀ।

    ਇਸੇ ਦੌਰਾਨ ਐੱਨਡੀਪੀਐੱਸ ਕੇਸਾਂ ਦੇ ਕੈਦੀਆਂ ਨੇ ਆਪਣੀ ਮੁਸ਼ਕਲ ਦੱਸਦਿਆਂ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਕਿ ਉਨ੍ਹਾਂ ਨੂੰ ਕਈ ਕਈ ਸਾਲ ਬਾਹਰੀ ਜੇਲ੍ਹਾਂ ਵਿਚ ਹੋ ਗਏ ਹਨ ਪਰ ਪੈਰੋਲ ਨਹੀਂ ਮਿਲਦੀ।

    ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ 2700 ਕਮਰਿਆਂ ਵਾਲੀ ਇਸ ਜੇਲ੍ਹ ਨੂੰ ਦੇਸ਼ ਦੀ ਵਧਿਆ ਜੇਲ੍ਹਾਂ ਦੀ ਤਰਜ਼ ’ਤੇ ਤਿਆਰ ਕੀਤਾ ਗਿਆ ਹੈ। ਜਿਥੇ ਇੰਟਰਲਾਕਿੰਗ ਟਾਈਲਾਂ ਦੀ ਫੈਕਟਰੀ ਵੀ ਲਗਾਈ ਜਾਵੇਗੀ ਤਾਂ ਜੋ ਜੇਲ੍ਹ ਵਿਚ ਆਉਣ ਵਾਲੇ ਕੈਦੀਆਂ ਦਾ ਸੁਧਾਰ ਹੋ ਸਕੇ।

    ਇਸ ਤੋਂ ਇਲਾਵਾ ਇਥੇ ਖਾਣਾ ਬਣਾਉਣ ਲਈ ਵਰਤੀ ਜਾਣ ਵਾਲੀ ਰਸਦ ਵੀ ਸਰਕਾਰੀ ਕੰਪਨੀਆਂ ਤੋਂ ਖਰੀਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚ 200 ਦੇ ਕਰੀਬ ਏਨਡੀਪੀਐਸ ਜੁਰਮ ਵਿੱਚ ਸਜ਼ਾ ਜਾਫਤਾ ਕੈਦੀਆਂ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਰਾਜ ਦੇ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ।
    Published by:Gurwinder Singh
    First published: