Home /News /punjab /

ਪੰਜਾਬ ਭਰ 'ਚ ਤਹਿਸੀਲਾਂ ਅੰਦਰ ਬੰਦ ਕਰਵਾਈਆਂ ਰਜਿਸਟਰੀਆਂ, ਕਲੋਨਾਈਜ਼ਰਾਂ ਨੇ ਜੜਿਆ ਤਾਲਾ

ਪੰਜਾਬ ਭਰ 'ਚ ਤਹਿਸੀਲਾਂ ਅੰਦਰ ਬੰਦ ਕਰਵਾਈਆਂ ਰਜਿਸਟਰੀਆਂ, ਕਲੋਨਾਈਜ਼ਰਾਂ ਨੇ ਜੜਿਆ ਤਾਲਾ

ਪੰਜਾਬ ਭਰ ਚ ਤਹਿਸੀਲਾਂ ਅੰਦਰ ਬੰਦ ਕਰਵਾਈਆਂ ਰਜਿਸਟਰੀਆਂ, ਲੁਧਿਆਣਾ ਗਿੱਲ ਰੋਡ ਸਬ ਤਹਿਸੀਲ ਤੇ ਕਲੋਨਾਈਜ਼ਰਾਂ ਨੇ ਜੜਿਆ ਤਾਲਾ

ਪੰਜਾਬ ਭਰ ਚ ਤਹਿਸੀਲਾਂ ਅੰਦਰ ਬੰਦ ਕਰਵਾਈਆਂ ਰਜਿਸਟਰੀਆਂ, ਲੁਧਿਆਣਾ ਗਿੱਲ ਰੋਡ ਸਬ ਤਹਿਸੀਲ ਤੇ ਕਲੋਨਾਈਜ਼ਰਾਂ ਨੇ ਜੜਿਆ ਤਾਲਾ

ਲੁਧਿਆਣਾ ਗਿੱਲ ਰੋਡ ਬਾਅਦ ਧਰਨਾ ਲਾਉਣ ਵਾਲੇ ਪ੍ਰਾਪਰਟੀ ਡੀਲਰ ਤੇ ਕਾਲੋਨਾਈਜ਼ਰਾਂ ਨੇ ਕਿਹਾ ਕਿ ਸਰਕਾਰ ਨੂੰ ਰੀਅਲ ਸਟੇਟ ਤੋਂ ਵੱਡਾ ਰੈਵੀਨਿਊ ਆਉਂਦਾ ਹੈ। ਇਸ ਦੇ ਬਾਵਜੂਦ ਸਰਕਾਰ ਸਾਡੇ ਨਾਲ ਹੀ ਗੱਲ ਬਾਤ ਨਹੀਂ ਕਰ ਰਹੀ, ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਤਹਿਸੀਲਾਂ ਚ ਕੰਮ ਕਾਰ ਪੂਰੀ ਤਰਾਂ ਠੱਪ ਕੀਤਾ ਹੈ, ਉਨ੍ਹਾਂ ਨੇ ਕਿਹਾ ਕਿ ਸਰਕਾਰ ਖ਼ਜ਼ਾਨਾ ਖ਼ਾਲੀ ਹੋਣ ਦਾ ਦਾਅਵੇ ਕਰ ਰਹੀ ਹੈ ਉੱਥੇ ਹੀ ਜਿੱਥੋਂ ਰੇਵੈਨਿਓ ਆਉਣਾ ਹੈ ਉਹ ਹੀ ਬੰਦ ਕੀਤਾ।

ਹੋਰ ਪੜ੍ਹੋ ...
  • Share this:
    ਲੁਧਿਆਣਾ : ਪੰਜਾਬ ਭਰ ਚ ਬਿਨਾਂ ਐਨ ਓ ਸੀ ਰੀਜਿਸਟ੍ਰਿਆਂ ਨਾ ਕਰਨ ਦੇ ਮਾਮਲੇ ਵਿੱਚ ਪ੍ਰਾਪਰਟੀ ਡੀਲਰ ਅਤੇ ਕਲੋਨਾਈਜ਼ਰਾਂ ਨੇ ਸਰਕਾਰ ਦੇ ਖ਼ਿਲਾਫ਼ ਮੋਰਚਾ ਖ਼ੋਲ ਦਿੱਤਾ ਹੈ ਜਿਸ ਨੂੰ ਲੈ ਕੇ ਹੁਣ ਅੱਜ ਤਹਿਸੀਲਾਂ ਦੇ ਵਿਚ ਕੋਲੋਨਾਈਜ਼ਰਾਂ ਅਤੇ ਪ੍ਰਾਪਰਟੀ ਡੀਲਰਾਂ ਨੇ ਕੰਮਕਾਜ ਪੂਰੀ ਤਰਾਂ ਠੱਪ ਕਰਵਾ ਦਿੱਤਾ ਅਤੇ ਲੁਧਿਆਣਾ ਸਬ ਤਹਿਸੀਲ ਗਿੱਲ ਰੋਡ ਤੇ ਤਾਲਾ ਲਾ ਕੇ ਅਫ਼ਸਰਾਂ ਨੂੰ ਅੰਦਰ ਹੀ ਬੰਦ ਕਰ ਦਿੱਤਾ, ਇਸ ਦੌਰਾਨ ਸਰਕਾਰ ਦੇ ਖ਼ਿਲਾਫ਼ ਕੋਲੋਨਾਈਜ਼ਰ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਸਾਡੀਆਂ ਕੁੱਝ ਕੁ ਮੰਗਾਂ ਨੇ ਜਿੰਨਾ ਨੂੰ ਲੈ ਕੇ ਉਹ ਸਰਕਾਰ ਦੇ ਖ਼ਿਲਾਫ਼ ਨਿੱਤਰੇ ਨੇ ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਕੁਨੈਕਸ਼ਨ ਸਰਕਾਰ ਨੇ ਬੰਦ ਕਰ ਦਿੱਤੇ।

    ਇਸ ਤੋਂ ਇਲਾਵਾ ਜੋ ਕੁਲੇਕਟ ਰੇਤ ਵਧਾਏ ਨੇ ਉਨ੍ਹਾਂ ਨੂੰ ਸਰਕਾਰ ਵਾਪਸ ਲਵੇ ਨਾਲ ਹੀ 2022 ਤਕ ਜਿੰਨੀਆਂ ਵੀ ਕਾਲੋਨੀਆਂ ਬਣੀਆਂ ਨੇ ਉਨ੍ਹਾਂ ਨੂੰ ਵਾਜਬ ਕੀਮਤਾਂ ਤੇ ਰੈਗੂਲਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਡਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਾ ਸਿਰਫ਼ ਕਾਲੋਨਾਈਜ਼ਰਾਂ ਸਗੋਂ ਪ੍ਰਾਪਰਟੀ ਡੀਲਰ, ਲੈਂਡ ਡੀਲਰ, ਆਮ ਲੋਕ, ਵਸੀਕਾ ਨਵੀਸ, ਵਕੀਲ ਤੇ ਸਟੈਂਪ ਪੇਪਰ ਵੇਚਣ ਵਾਲੇ ਵੀ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ।

    ਸਰਕਾਰ ਦੇ ਖ਼ਜ਼ਾਨੇ ਨੂੰ ਨੁਕਸਾਨ

    ਲੁਧਿਆਣਾ ਗਿੱਲ ਰੋਡ ਬਾਅਦ ਧਰਨਾ ਲਾਉਣ ਵਾਲੇ ਪ੍ਰਾਪਰਟੀ ਡੀਲਰ ਤੇ ਕਾਲੋਨਾਈਜ਼ਰਾਂ ਨੇ ਕਿਹਾ ਕਿ ਸਰਕਾਰ ਨੂੰ ਰੀਅਲ ਸਟੇਟ ਤੋਂ ਵੱਡਾ ਰੈਵੀਨਿਊ ਆਉਂਦਾ ਹੈ। ਇਸ ਦੇ ਬਾਵਜੂਦ ਸਰਕਾਰ ਸਾਡੇ ਨਾਲ ਹੀ ਗੱਲ ਬਾਤ ਨਹੀਂ ਕਰ ਰਹੀ, ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਤਹਿਸੀਲਾਂ ਚ ਕੰਮ ਕਾਰ ਪੂਰੀ ਤਰਾਂ ਠੱਪ ਕੀਤਾ ਹੈ, ਉਨ੍ਹਾਂ ਨੇ ਕਿਹਾ ਕਿ ਸਰਕਾਰ ਖ਼ਜ਼ਾਨਾ ਖ਼ਾਲੀ ਹੋਣ ਦਾ ਦਾਅਵੇ ਕਰ ਰਹੀ ਹੈ ਉੱਥੇ ਹੀ ਜਿੱਥੋਂ ਰੇਵੈਨਿਓ ਆਉਣਾ ਹੈ ਉਹ ਹੀ ਬੰਦ ਕੀਤਾ।

    ਬਿਜਲੀ ਦੇ ਨਹੀਂ ਲੱਗ ਰਹੇ ਮੀਟਰ

    ਕਾਬਿਲੇਗੌਰ ਹੈ ਕਿ ਪੰਜਾਬ ਦੇ ਵਿੱਚ ਪਾਲਿਸੀ ਨਾ ਆਉਣ ਕਰ ਕੇ ਵੱਡਾ ਨੁਕਸਾਨ ਹੋ ਰਿਹਾ ਹੈ। ਖ਼ਾਸ ਕਰ ਕੇ ਹਾਈਕੋਰਟ ਵੱਲੋਂ ਬਿਜਲੀ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਲ੍ਹਾਂ ਵਿੱਚ ਗ਼ੈਰਕਾਨੂੰਨੀ ਕਾਲੋਨੀਆਂ ਹਨ। ਉਨ੍ਹਾਂ ਵਿਚ ਬਿਨਾਂ ਐਨਓਸੀ ਦੇ ਮੀਟਰ ਨਹੀਂ ਲੱਗਣਗੇ, ਜਿਸ ਕਰ ਕੇ ਉਨ੍ਹਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਜ਼ਮੀਨ ਜਿੰਨਾ ਗ਼ਰੀਬ ਲੋਕਾਂ ਨੇ ਪਲਾਟ ਲੈ ਕੇ ਨੇ ਉਨ੍ਹਾਂ ਦੇ ਘਰ ਬਿਜਲੀ ਦੇ ਮੀਟਰ ਨਹੀਂ ਲੱਗ ਰਹੇ।

    ਬਿਨਾਂ ਐਨਓਸੀ ਰਜਿਸਟਰੀ ਬੰਦ

    ਪੰਜਾਬ ਸਰਕਾਰ ਨੇ ਬਿਨਾਂ ਐਨ ਓ ਸੀ ਦੇ ਰਜਿਸਟਰੀਆਂ ਪੂਰੀ ਤਰਾਂ ਬੰਦ ਕਰ ਦਿੱਤੀਆਂ ਨੇ ਇੱਥੋਂ ਤੱਕ ਕੇ ਪੁੱਡਾ ਵੱਲੋਂ ਲੋਕਾਂ ਨੂੰ ਲੀਗਲ ਕਾਲੋਨੀਆਂ ਲਈ ਵੀ ਐਨ ਓ ਸੀ ਨਹੀਂ ਦਿੱਤੀ ਜਾ ਰਹੀ ਜਿਸ ਕਰ ਕੇ ਤਹਿਸੀਲਾਂ ਵਿੱਚ ਰਜਿਸਟਰੀਆਂ ਬੰਦ ਹਨ ਅਤੇ ਜਿਹੜੀਆਂ ਹੋ ਰਹੀਆਂ ਨੇ ਉਹ ਵੀ ਅੱਜ ਤੋਂ ਤਹਿਸੀਲਾਂ ਚ ਪ੍ਰਦਰਸ਼ਨਕਾਰੀਆਂ ਨੇ ਬੰਦ ਕਰਵਾ ਦਿੱਤੀਆਂ ਹਨ, ਜਿਸ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਹੋ ਰਹੀ ਹੈ, ਕਾਲੋਨਾਈਜ਼ਰਾਂ ਨੇ ਕਿਹਾ ਕਿ ਆਮ ਲੋਕ ਪਹਿਲਾਂ ਹੀ ਖੱਜਲ ਖ਼ੁਆਰ ਹੋ ਰਹੇ ਨੇ ਤੇ ਧਰਨੇ ਤੇ ਆਮ ਲੋਕ ਹੀ ਬੈਠੇ ਹਨ।
    Published by:Sukhwinder Singh
    First published:

    Tags: Ludhiana

    ਅਗਲੀ ਖਬਰ