ASHPHAQ DHUDDY
ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਦੌਰਾਨ ਇੱਕ ਵਾਰੀ ਫਿਰ ਤੋਂ ਜੰਮ ਕੇ ਹੰਗਾਮਾ ਹੋਇਆ। ਇਸ ਮੀਟਿੰਗ ਚ ਵੀ ਵਿਕਾਸ ਕੰਮਾਂ ਨੂੰ ਲੈ ਕੇ ਅਲਗ-ਅਲਗ ਵਾਰਡਾਂ ਦੇ ਕੌਂਸਲਰਾਂ ਤੇ ਪ੍ਰਧਾਨ ਵਿਚਾਲੇ ਵਿੱਚ ਬਹਿਸਬਾਜੀ ਹੋਈ, ਜਿਸ ਕਾਰਨ ਮਾਹੌਲ ਕਾਫੀ ਗਰਮਾਇਆ ਰਿਹਾ। ਮੀਟਿੰਗ ਵਿਚ ਕੁਝ ਕੁ ਕੌਂਸਲਰਾਂ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਦੇ ਕੌਂਸਲਰ ਸ਼ਾਮਲ ਹੋਏ, ਪਰ ਵਿਕਾਸ ਕੰਮਾਂ ਤੇ ਟੇਂਡਰਾਂ ਨੂੰ ਲੈ ਕੇ ਹੰਗਾਮਾ ਮਗਰੋਂ ਜਿਆਦਾਤਰ ਕੌਂਸਲਰ ਵਾਕਆਉਟ ਕਰਕੇ ਚਲੇ ਗਏ।
ਜਿਕਰਯੋਗ ਹੈ ਕਿ ਨਗਰ ਕੌਂਸਲ ਦੀ ਹੁਣ ਤੱਕ ਪਹਿਲਾਂ ਦੋ ਵਾਰੀ ਮੀਟਿੰਗਾਂ ਰੱਦ ਹੋ ਚੁਕੀਆਂ ਸਨ, ਕਿਉਂਕਿ ਵਿਕਾਸ ਕੰਮਾਂ ਨੂੰ ਲੈ ਕੇ ਜਿਥੇ ਕਾਂਗਰਸ ਪਾਰਟੀ ਦੇ ਹੀ ਆਪਣੇ ਕੌਂਸਲਰ ਸਹਿਮਤੀ ਨਾ ਲੈਣ ਦੇ ਦੋਸ਼ ਲਾ ਰਹੇ ਹਨ। ਉਥੇ ਹੀ ਅਕਾਲੀ ਦਲ ਦੇ ਕੌਂਸਲਰ ਪੱਖਪਾਤ ਦੀ ਗੱਲ ਕਹਿੰਦਿਆਂ ਮੀਟਿੰਗਾਂ ਦਾ ਬਾਇਕਾਟ ਕਰਦੇ ਰਹੇ। ਨਗਰ ਕੌਂਸਲ ਦੀ ਲੰਬੇ ਸਮੇਂ ਮਗਰੋਂ ਹੋਈ ਮੀਟਿੰਗ ਵਿਚ ਲਗਭਗ ਸਾਰੇ ਹੀ ਕੌਂਸਲਰ ਮੌਜੂਦ ਰਹੇ। ਪਰ ਇਸਦੇ ਬਾਵਜੂਦ ਵਿਕਾਸ ਕੰਮਾਂ ਵਿਚ ਪੱਖਪਾਤ ਤੇ ਮਨਮਰਜੀ ਦੇ ਦੋਸ਼ ਲਾਉਂਦਿਆਂ ਲਗਭਗ ਕਾਂਗਰਸ ਦੇ ਚਾਰ ਕੌਂਸਲਰਾਂ ਸਮੇਤ ਅਕਾਲੀ ਦਲ ਦੇ ਆਠ ਕੌਂਸਲਰ ਹੰਗਾਮੇ ਮਗਰੋਂ ਮੀਟਿੰਗ ਤੋਂ ਵਾਕਆਉਟ ਕਰ ਗਏ।
ਉਧਰ, ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਨੇ ਕਿਹਾ ਕਿ ਕੌਂਸਲਰ ਬੇਵਜਾ ਸ਼ੋਰ ਸ਼ਰਾਬਾ ਮਚਾ ਰਹੇ ਹਨ। ਸਾਰੇ ਵਾਰਡਾਂ ਵਿਚ ਵਿਕਾਸ ਕੰਮ ਕੀਤੇ ਜਾ ਰਹੇ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।