Home /News /punjab /

ਐਸ ਡੀ ਕਾਲਜ ਵਿਖੇ ‘ਵਿਗਿਆਨ ਮੇਲੇ’ ਦਾ ਕੀਤਾ ਗਿਆ ਆਯੋਜਨ, ਕਰਵਾਏ ਗਏ ਇਹ ਮੁਕਾਬਲੇ

ਬਰਨਾਲਾ: ਐਸ ਡੀ ਕਾਲਜ ਵਿਖੇ ਦੋ ਦਿਨਾਂ ‘ਵਿਗਿਆਨ ਮੇਲੇ’ ਦਾ ਆਯੋਜਨ ਕੀਤਾ ਗਿਆ। ਫਿਜ਼ਿਕਸ ਅਤੇ ਮੈਥੇਮੈਟਿਕਸ ਵਿਭਾਗ ਦੀ ਅਗਵਾਈ ਵਿਚ ‘ਡੀਬੀਟੀ ਸਟਾਰ ਕਾਲੇਜ ਸਕੀਮ’ ਤਹਿਤ ਫ਼ਿਜ਼ਿਕਸ, ਮੈਥੇਮੈਟਿਕਸ ਅਤੇ ਕੈਮਿਸਟਰੀ ਵਿਭਾਗਾਂ ਵੱਲੋਂ ਕੁਇਜ਼, ਪੋਸਟਰ ਮੇਕਿੰਗ ਅਤੇ ਮਾਡਲ/ਪ੍ਰੋਜੈਕਟ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੱਟੂ ਦੇ ਪ੍ਰਿੰਸੀਪਲ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ ਸ੍ਰੀ ਰਾਕੇਸ਼ ਕੁਮਾਰ ਨੇ ਸ਼ਿਰਕਤ ਕੀਤੀ। ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਵਿਸ਼ੇ ਦੇ ਸਤਹਿ ਅਧਿਐਨ ਦੀ ਬਜਾਏ ਅਸਲ ਮੰਤਵਾਂ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ।

ਹੋਰ ਪੜ੍ਹੋ ...
 • Share this:

  ਆਸ਼ੀਸ਼ ਸ਼ਰਮਾ

  ਉਹਨਾਂ ਅਜਿਹਾ ਪ੍ਰੋਗਰਾਮ ਕਰਵਾਉਣ ਲਈ ਕਾਲਜ ਦੀ ਪ੍ਰਸ਼ੰਸਾ ਕੀਤੀ। ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਸ੍ਰੀ ਰਾਕੇਸ਼ ਕੁਮਾਰ ਵਰਗੇ ਉੱਘੇ ਸਿੱਖਿਆ ਸ਼ਾਸਤਰੀ ਤੋਂ ਜ਼ਰੂਰ ਸੇਧ ਲੈਣਗੇ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਸਾਇੰਸ ਮੇਲੇ ਬਹੁਤ ਜ਼ਰੂਰੀ ਹਨ। ਡਾ. ਵੰਦਨਾ ਕੁਕਰੇਜਾ ਅਤੇ ਡਾ. ਰੀਤੂ ਅੱਗਰਵਾਲ ਨੇ ਮੁਕਾਬਲਿਆਂ ਦੀ ਜੱਜਮੈਂਟ ਕੀਤੀ। ਕੁਇਜ਼ ਮੁਕਾਬਲੇ ’ਚ ਟੀਮ ‘ਏ’ (ਪਰਮਪ੍ਰੀਤ, ਨਵਦੀਪ ਕੁਮਾਰ ਅਤੇ ਨਮਿਸ਼ਾ) ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਟੀਮ ‘ਈ’ (ਨਿਖਿਲ, ਹਰਸਿਮਰਨ ਅਤੇ ਕੁਸਮ ਅੰਜਲੀ) ਨੇ ਦੂਜਾ ਅਤੇ ਟੀਮ ‘ਡੀ’ (ਵਿਕਾਸ ਕੁਮਾਰ, ਪਰਾਚੀ ਅਤੇ ਹਿਮਾਂਸ਼ੂ) ਨੇ ਤੀਜਾ ਸਥਾਨ ਹਾਸਲ ਕੀਤਾ ਹੈ।

  ਇਸੇ ਤਰ੍ਹਾਂ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਜਸਪ੍ਰੀਤ ਕੌਰ, ਹਰਮਨਪ੍ਰੀਤ ਕੌਰ ਅਤੇ ਇੰਦਰਪਾਲ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਪੋਸਟਰ/ ਮਾਡਲ ਬਣਾਉਣ ’ਚ ਨਿਖਿਲ ਕੁਮਾਰ, ਵਿਕਾਸ ਕੁਮਾਰ ਅਤੇ ਜਸ਼ਨਦੀਪ ਕੌਰ ਦੀ ਟੀਮ ਨੇ ਪਹਿਲਾ, ਯੁਵਰਾਜ ਸਿੰਘ ਅਤੇ ਪੁਸ਼ਕਰ ਸਿੰਗਲਾ ਦੀ ਟੀਮ ਨੇ ਦੂਜਾ ਅਤੇ ਸਨੇਹ ਕਮਲ ਕੌਰ ਅਤੇ ਹਰਤੇਸ਼ ਕੁਮਾਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰੋ. ਉਪਾਸਨਾ ਨੇ ਧੰਨਵਾਦੀ ਸ਼ਬਦ ਕਹੇ। ਸਟੇਜ ਸਕੱਤਰ ਦੇ ਫ਼ਰਾਇਜ਼ ਡਾ. ਬਲਤੇਜ ਸਿੰਘ ਨੇ ਅਦਾ ਕੀਤੇ। ਇਸ ਮੌਕੇ ਡੀ.ਬੀ.ਟੀ ਕੋਆਰਡੀਨੇਟਰ ਡਾ. ਕੁਲਭੂਸ਼ਨ ਰਾਣਾ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ ਅਤੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਇਹ ਪ੍ਰੋਗਰਾਮ ਕਰਵਾਉਣ ਲਈ ਦੋਵੇਂ ਵਿਭਾਗਾਂ ਨੂੰ ਵਧਾਈ ਦਿੱਤੀ ਹੈ।

  Published by:Rupinder Kaur Sabherwal
  First published:

  Tags: Barnala, College, Principal, Science