Home /News /punjab /

ਭਗਵੰਤ ਮਾਨ ਦੀ ਜੈ ਜੈ ਕਾਰ ਦੇ ਨਾਅਰੇ ਲਾਉਣ ਵਾਲੇ ਸੰਗਰੂਰ ਦੇ SSP 'ਤੇ ਕਾਂਗਰਸ ਨੇ ਕੱਸਿਆ ਤੰਜ...

ਭਗਵੰਤ ਮਾਨ ਦੀ ਜੈ ਜੈ ਕਾਰ ਦੇ ਨਾਅਰੇ ਲਾਉਣ ਵਾਲੇ ਸੰਗਰੂਰ ਦੇ SSP 'ਤੇ ਕਾਂਗਰਸ ਨੇ ਕੱਸਿਆ ਤੰਜ...

 • Share this:
  ਸੰਗਰੂਰ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਸਟੇਜ ਉਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਖ ਵਿੱਚ ਜੈ ਜੈ ਕਾਰ ਦੇ ਨਾਅਰੇ ਲਾਉਣ ਦਾ ਮਾਮਲਾ ਭਖ ਗਿਆ ਹੈ। ਵਿਰੋਧੀ ਧਿਰਾਂ ਨੇ ਇਸ ਉਤੇ ਸਵਾਲ ਚੁੱਕੇ ਹਨ। ਕਾਂਗਰਸ ਨੇ ਐਸਐਸਪੀ ਨੂੰ ਸੰਗਰੂਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਦੱਸ ਕੇ ਤੰਜ ਕੱਸਿਆ ਹੈ।

  ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਇਸ ਸਬੰਧੀ ਟਵੀਟ ਕਰਕੇ ਪੁਲਿਸ ਅਫਸਰ ਦੇ ਰਵੱਈਏ ਉਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਆਪਣੇ ਟਵਿਟਰ ਉਤੇ ਇਸ ਪੁਲਿਸ ਅਫਸਰ ਦੀ ਵੀਡੀਓ ਸਾਂਝੀ ਕੀਤੀ ਹੈ ਤੇ ਲਿਖਿਆ ਹੈ-ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਉਮੀਦਵਾਰ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ... ਮਨਦੀਪ ਸਿੱਧੂ ਉਲਝਣ 'ਚ ਹਨ ਕਿ ਉਹ ਅਜੇ ਵੀ ਪੰਜਾਬ ਪੁਲਿਸ ਦੇ ਜ਼ਾਬਤੇ ਦੇ ਅਧੀਨ ਸੰਗਰੂਰ ਪੁਲਿਸ ਦੇ ਐਸ.ਐਸ.ਪੀ. ਹਨ, ਇਹ ਵੀ ਨਵਾਂ "ਬਦਲਾਵ" ਹੈ।''


  ਦੱਸ ਦਈਏ ਕਿ ਸੰਗਰੂਰ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਸਟੇਜ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਖ ਵਿੱਚ ਜੈ ਜੈ ਕਾਰ ਦੇ ਨਾਅਰੇ ਲਗਾਏ ਸਨ। ਇਸ ਦੀ ਵੀਡੀਓ ਵੀ ਸਾਹਮਣੇ ਆਈ ਸੀ। ਨਸ਼ਿਆ ਖਿਲਾਫ ਬੀਤੇ ਦਿਨ ਸਾਈਕਲ ਰੈਲੀ ਦੌਰਾਨ ਉਨ੍ਹਾਂ ਨੇ ਸਟੇਜ ਤੋਂ ਕਿਹਾ ਸਰਦਾਰ ਭਗਵੰਤ ਮਾਨ ਦੀ ਜੈ ਹੋਵੇ। ਭਾਰਤ ਮਾਤਾ ਜਿੰਦਾਬਾਦ। ਰੰਗਲੇ ਪੰਜਾਬ ਦੀ ਜੈ। ਪੰਜਾਬ ਦੀ ਜੈ। ਸਰਦਾਰ ਭਗਵੰਤ ਸਿੰਘ ਮਾਨ ਦੀ ਜੈ।

  ਉਨ੍ਹਾਂ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਊਧਮ ਸਦਕਾ ਸੰਗਰੂਰ ਵਿਖੇ ਨਸ਼ਿਆਂ ਦੇ ਵਿਰੁੱਧ ਕੱਢੀ ਗਈ ਵਿਸ਼ਾਲ ਸਾਇਕਲ ਰੈਲੀ ਵਿਚ ਤੁਸੀਂ ਸਾਰਿਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਭਾਗ ਲੈ ਕੇ ਪੜ੍ਹਦਾ ਪੰਜਾਬ, ਖੇੜ੍ਹਦਾ ਪੰਜਾਬ, ਤੰਦਰੁਸਤ ਪੰਜਾਬ ਦੇ ਇਸ ਸੁਪਨੇ ਨੂੰ ਸੱਚ ਕਰਨ ਵਿਚ ਤੁਸੀਂ ਸਭ ਨੇ ਬਹੁਤ ਵੱਡਾ ਯੋਗਦਾਨ ਪਾਇਆ, ਮੈਂ ਮਨਦੀਪ ਸਿੰਘ ਸਿੱਧੂ SSP ਸੰਗਰੂਰ ਆਪ ਸਭ ਦਾ ਦਿਲੋਂ ਧੰਨਵਾਦੀ ਹਾਂ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਇਸ ਸੋਚ ਨੂੰ ਭਰਵਾਂ ਹੁੰਗਾਰਾ ਦੇਣ ਲਈ ਆਪ ਸਭ ਦਾ ਸੱਦਾ ਰਿਣੀਂ ਰਹਾਂਗਾ।
  Published by:Gurwinder Singh
  First published:

  Tags: Bhagwant Mann, Viral video

  ਅਗਲੀ ਖਬਰ