• Home
  • »
  • News
  • »
  • punjab
  • »
  • THE CONGRESS LEADERS ENGAGED IN THE ELECTION CAMPAIGN ENJOYED THE KULCHAS

ਚੋਣ ਪ੍ਰਚਾਰ ਵਿਚ ਜੁਟੇ ਕਾਂਗਰਸੀ ਆਗੂਆਂ ਨੇ ਕੁਲਚਿਆਂ ਦਾ ਆਨੰਦ ਮਾਣਿਆ

(ਫੋਟੋ ਕੈ. ਇੰਸਟਾਗ੍ਰਾਮ)

  • Share this:
    ਸੰਗਰੂਰ ਜਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਅਕਾਲੀ ਦਲ ਅੰਮ੍ਰਿਤਸਰ, ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਬਾਦਲ ਵਰਗੀਆਂ ਸਿਆਸੀ ਧਿਰਾਂ ਨੇ ਜਿੱਤ ਲਈ ਪੂਰਾ ਟਿੱਲ ਲਾਇਆ ਹੋਇਆ।

    ਚੋਣ ਮੁਹਿੰਮ ਲਈ ਸੀਨੀਅਰ ਕਾਂਗਰਸ ਆਗੂਆਂ ਨੇ ਸੰਗਰੂਰ ਵਿਚ ਡੇਰੇ ਲਾਏ ਹੋਏ ਹਨ। ਇਸ ਦੌਰਾਨ ਸਾਬਕਾ ਕਾਂਗਰਸੀ ਮੰਤਰੀ ਵਿਜੇਇੰਦਰ ਸਿੰਗਲਾ ਨੇ ਆਪਣੇ ਇੰਸਟਾਗ੍ਰਾਮ ਉਤੇ ਇਕ ਵੀਡੀਓ ਸਾਂਝੀ ਕੀਤੀ ਹੈ।

    ਜਿਸ ਵਿਚ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਸਣੇ ਸੀਨੀਅਰ ਆਗੂ ਮੌਜੂਦ ਹਨ।



    ਇਸ ਦੌਰਾਨ ਸਿੰਗਲਾ ਨੇ ਲਿਖਿਆ ਹੈ-ਸਾਡੇ ਸੰਗਰੂਰ ਦੇ ਪਿੰਡ ਘਾਬਦਾਂ ਦੇ ਗਿਆਨੀ ਜਰਨੈਲ ਸਿੰਘ ਦੇ ਕੁਲਚੇ ਛੋਲੇ ਬਹੁਤ ਮਸ਼ਹੂਰ ਹਨ। ਸੰਗਰੂਰ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਪੰਜਾਬ ਕਾਂਗਰਸ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰਨਾਂ ਪਾਰਟੀ ਆਗੂਆਂ ਨਾਲ ਜਰਨੈਲ ਸਿੰਘ ਦੇ ਕੁਲਚਿਆਂ ਦਾ ਆਨੰਦ ਮਾਣਿਆ।

    ਇਸ ਦੀ ਉਨ੍ਹਾਂ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ।
    Published by:Gurwinder Singh
    First published: