Home /News /punjab /

ਕਰੋਨਾ ਸਰਕਾਰ ਦਾ ਆਗਿਆਕਾਰੀ ਪੁੱਤ, ਜਿਥੇ ਹੁਕਮ ਕਰਦੀ ਹੈ, ਉਥੇ ਹੀ ਪਹੁੰਚਦਾ ਹੈ: ਜਥੇਦਾਰ

ਕਰੋਨਾ ਸਰਕਾਰ ਦਾ ਆਗਿਆਕਾਰੀ ਪੁੱਤ, ਜਿਥੇ ਹੁਕਮ ਕਰਦੀ ਹੈ, ਉਥੇ ਹੀ ਪਹੁੰਚਦਾ ਹੈ: ਜਥੇਦਾਰ

ਬੇਅਦਬੀ ਮਾਮਲਾ: ਸਿੱਟ ਵੱਲੋਂ ਪੇਸ਼ ਚਲਾਨ 'ਚੋਂ ਡੇਰਾ ਮੁਖੀ ਦਾ ਨਾਂ ਬਾਹਰ ਕੱਢਿਆ: ਜਥੇਦਾਰ  (ਫਾਇਲ ਫੋਟੋ)

ਬੇਅਦਬੀ ਮਾਮਲਾ: ਸਿੱਟ ਵੱਲੋਂ ਪੇਸ਼ ਚਲਾਨ 'ਚੋਂ ਡੇਰਾ ਮੁਖੀ ਦਾ ਨਾਂ ਬਾਹਰ ਕੱਢਿਆ: ਜਥੇਦਾਰ (ਫਾਇਲ ਫੋਟੋ)

  • Share this:
    ਕੋਰੋਨਾ ਨੂੰ ਲੈ ਕੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਥੇਦਾਰ ਨੇ ਸਰਕਾਰ ਦੇ ਸਖਤੀ ਦੇ ਫੈਸਲਿਆਂ ਉਤੇ ਤੰਜ ਕੱਸਦੇ ਹੋਏ ਆਖਿਆ ਹੈ ਕਿ ਕੋਰੋਨਾ ਸਰਕਾਰ ਦਾ ਆਗਿਆਕਾਰੀ ਪੁੱਤਰ ਹੈ ਜਿਹੜੇ ਸੂਬੇ ਵਿਚ ਸਰਕਾਰ ਚਾਹੰਦੀ ਹੈ, ਉੱਥੇ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਕੰਮ ਕਰ ਰਹੀ ਹੈ ਤੇ ਅਸੀਂ ਆਪਣਾ ਕਰ ਰਹੇ ਹਾਂ।

    ਉਨ੍ਹਾਂ ਸਵਾਲ ਕੀਤਾ ਕਿ ਬੰਗਾਲ ਸਮੇਤ ਵੱਖ-ਵੱਖ ਚੋਣਾਂ ਵਾਲੇ ਰਾਜਾਂ ਵਿਚ ਸਿਆਸੀ ਰੈਲੀਆਂ ਵਿਚ ਵੱਡੇ ਇੱਕਠ ਕੀਤੇ ਜਾ ਰਹੇ ਹਨ ਪਰ ਉਥੇ ਕਰੋਨਾ ਨਹੀਂ ਪਹੁੰਚ ਰਿਹਾ। ਉਨ੍ਹਾਂ ਕਿਹਾ ਕਿ ਜਾਪ ਰਿਹਾ ਹੈ ਕਿ ਕੋਰੋਨਾ ਸਰਕਾਰ ਦਾ ਆਗਿਆਕਾਰੀ ਪੁੱਤਰ ਹੈ ਜਿਹੜੇ ਸੂਬੇ ਵਿਚ ਸਰਕਾਰ ਚਾਹੰਦੀ ਹੈ, ਉੱਥੇ ਹੀ ਜਾਂਦਾ ਹੈ। ਚੋਣਾਂ ਵਾਲੇ ਸੂਬਿਆਂ ਤੋਂ ਕਰੋਨਾ ਨੇ ਦੂਰੀ ਬਣਾਈ ਹੋਈ ਹੈ।

    ਦੱਸ ਦਈਏ ਕਿ ਸਰਕਾਰ ਨੇ ਕਰੋਨਾ ਦੇ ਵਧਦੇ ਕੇਸਾਂ ਦਾ ਹਵਾਲਾ ਦਿੰਦੇ ਹੋਏ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਇਹ ਹੁਕਮ ਵੀ ਦਿੱਤੇ ਗਏ ਹਨ ਕਿ ਹੋਲਾ ਮਹੱਲੇ ਮੌਕੇ ਪਹੁੰਚਣ ਵਾਲੀ ਸੰਗਤ ਲਈ ਕਰੋਨਾ ਟੈਸਟ ਜ਼ਰੂਰੀ ਹਨ।

    ਇਸ ਤੋਂ ਬਾਅਦ ਜਥੇਦਾਰ ਦਾ ਬਿਆਨ ਆਇਆ ਹੈ ਕਿ ਸੰਗਤਾਂ ਦੀ ਅਥਾਹ ਸ਼ਰਧਾ ਉਤੇ ਕਿਸੇ ਰੋਗ ਦਾ ਅਸਰ ਨਹੀਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਥੇਦਾਰ ਨੇ ਕਰੋਨਾ ਦੇ ਡਰੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰਨ ਦੇ ਫੈਸਲੇ ਉਤੇ ਵੀ ਸਵਾਲ ਖੜ੍ਹੇ ਕੀਤੇ ਸਨ।
    Published by:Gurwinder Singh
    First published:

    Tags: Akal takht, Coronavirus, Giani harpreet singh

    ਅਗਲੀ ਖਬਰ