• Home
  • »
  • News
  • »
  • punjab
  • »
  • THE COUNCIL OF JUNIOR ENGINEERS HAS DRAWN UP A PROGRAM TO TURN OFF THE PHONE TO COMPLY WITH THEIR DEMANDS

ਕੌਂਸਲ ਆਫ ਜੇਈ ਵੱਲੋਂ ਆਪਣੀ ਮੰਗਾਂ ਨੂੰ ਮਨਾਉਣ ਲਈ ਫੋਨ ਬੰਦ ਕਰਨ ਦਾ ਪ੍ਰੋਗਰਾਮ ਉਲੀਕਿਆ

ਕੌਂਸਲ ਆਫ ਜੇਈ ਵੱਲੋਂ ਆਪਣੀ ਮੰਗਾਂ ਨੂੰ ਮਨਾਉਣ ਲਈ ਫੋਨ ਬੰਦ ਕਰਨ ਦਾ ਪ੍ਰੋਗਰਾਮ ਉਲੀਕਿਆ

  • Share this:
     Munish Garg

    ਮੌੜ ਮੰਡੀ- ਕੌਂਸਲ ਆਫ ਜੂਨੀਅਰ ਇੰਜਨੀਅਰ (ਪੀ.ਐਸ.ਈ.ਬੀ) ਡਵੀਜਨ, ਮੌੜ ਦੇ ਪ੍ਰਧਾਨ ਇੰਜ: ਗੁਰਚਰਨ ਸਿੰਘ ਜੇ.ਈ ਅਤੇ ਸਕੱਤਰ ਇੰਜ: ਰਵਿੰਦਰ ਸਿੰਘ ਜੇ.ਈ ਨੇ ਅੱਜ ਡਵੀਜਨ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇ.ਈ ਕੌਂਸਲ ਦੀ ਸੂਬਾ ਕਮੇਟੀ ਦੇ ਸੱਦੇ ਤੇ ਸਮੁੱਚਾ ਜੇ.ਈ ਕੇਡਰ ਮਿਤੀ 27.10.2021 ਤੋਂ ਸMਘਰਸ਼ ਤੇ ਰਾਹ ਤੇ ਪਿਆ ਹੋਇਆ ਹੈ ਪ੍ਰੰਤੂ ਪਾਵਰਕਾਮ ਦੀ ਮੈਨੇਜਮੈਂਟ ਵੱਲੋ ਜੇ.ਈ'ਜ ਦੀਆਂ ਮੰਗਾਂ ਜਿਵੇ ਕਿ ਜੇ.ਈ ਦੀ ਮੁਢਲੀ ਤਨਖਾਹ 17450 ਤੋਂ ਵਧਾ ਕੇ 19770 ਕਰਨਾ, ਤਰੱਕੀਆਂ ਵਿੱਚ ਆਈ ਖੜੋਤ ਨੂੰ ਦੂਰ ਕਰਨਾ, ਜੇ.ਈ ਤੋ ਏ.ਏ.ਈ. ਏ.ਏ.ਈ ਤੋ ਏ.ਈ. ਏ.ਈ ਤੋ ਏ.ਈ.ਈ ਦੀਆਂ ਤਰੱਕੀਆਂ ਕਰਨੀਆਂ ਆਦਿ  ਨੂੰ ਹੱਲ ਕਰਨ ਦੀ ਬਜਾਏ ਇਸ ਨੂੰ ਲਮਕਾਇਆ ਜਾ ਰਿਹਾ ਹੈ ਜਿਸ ਕਾਰਨ ਜੇ.ਈ ਕੌਂਸਲ ਵੱਲੋ ਮਿਤੀ 27.10.2021 ਤੋਂ ਮਿਤੀ 10.11.2021 ਤੱਕ ਸਟੋਰਾਂ, ਐਮ.ਈ, ਚੈਕਿੰਗਾਂ ਆਦਿ ਦੇ ਬਾਈਕਾਟ ਦੇ ਨਾਲ ਨਾਲ ਸ਼ਾਂਮ 5:00 ਵਜੇ ਤੋਂ ਸਵੇਰੇ 9:00 ਵਜੇ ਤੱਕ ਮੋਬਾਇਲ ਫੋਨ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ, ਸੋ ਹੁਣ ਸਘੰਰਸ਼ ਦੇ ਦੂਜੇ ਪੜਾਅ ਵਜੋਂ ਉਕਤ ਐਕਸ਼ਨ ਦੇ ਨਾਲ ਨਾਲ ਸਰਕਾਰੀ ਫੋਨ (ਮਿਤੀ 11.11.2021 ਤੋਂ 16.11.2021 ਤੱਕ) 24 ਘੰਟੇ ਬੰਦ ਰੱਖਿਆ ਜਾਵੇਗਾ।ਜੇ.ਈ'ਜ ਵੱਲੋ ਬਣਦੀ ਡਿਊਟੀ ਹੀ ਕੀਤੀ ਜਾਵੇਗੀ

    ਮਿਤੀ 17.11.2021 ਤੋਂ 05.12.2021 ਤੱਕ ਪੀ.ਐਸ.ਪੀ.ਸੀ.ਐਲ, ਪਟਿਆਲਾ ਦੇ ਮੁੱਖ ਦਫਤਰ ਦੇ ਸਾਹਮਣੇ ਸਰਕਲ ਵਾਈਜ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ ਮੌੜ ਡਵੀਜਨ ਵੱਲੋ ਭਰਮੀ ਸ਼ਮੂਲੀਅਤ ਕੀਤੀ ਜਾਵੇਗੀ।ਇਸ ਮੌਕੇ ਤੇ ਇੰਜ: ਅਸ਼ੋਕ ਕੁਮਾਰ ਸਿੰਗਲਾ ਪੈਟਰਨ, ਇੰਜ: ਸ਼ਿਵਾ ਗਰਗ ਵਿੱਤ ਸਕੱਤਰ, ਇੰਜ: ਜਸਵੀਰ ਸਿੰਘ ਏ.ਏ.ਈ ਅਤੇ ਜੇ.ਈ ਕੌਂਸਲ ਮੰਡਲ ਮੌੜ ਦੇ ਸਮੂਹ ਮੈਂਬਰ ਸ਼ਾਮਿਲ ਸਨ।
    Published by:Ashish Sharma
    First published:
    Advertisement
    Advertisement