• Home
 • »
 • News
 • »
 • punjab
 • »
 • THE COURT ACQUITTED NINE PERSONS INCLUDING FORMER CABINET MINISTER SIKANDAR SINGH MALUKA

ਅਦਾਲਤ ਨੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ 9 ਵਿਅਕਤੀਆਂ ਨੂੰ ਕੀਤਾ ਬਰੀ

ਅਦਾਲਤ ਨੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਸਮੇਤ 9 ਵਿਆਕਤੀਆਂ ਨੂੰ ਕੀਤਾ ਬਰੀ

 • Share this:
  ਉਮੇਸ਼ ਕੁਮਾਰ ਸਿੰਗਲਾ

  ਬਠਿੰਡਾ : ਮਾਣਯੋਗ ਅਦਾਲਤ ਸਬ ਡਵੀਜ਼ਨਲ ਜੁਡੀਸੀਅਲ ਮੈਜਿਸਟ੍ਰੇਟ ਰਾਮਪੁਰਾ ਫੂਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਸਮੇਤ ਨੌਂ ਵਿਆਕਤੀਆਂ ਬਰੀ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਅਜੀਤਪਾਲ ਸਿੰਘ ਮੰਡੇਰ ਨੇ ਦੱਸਿਆ ਕਿ  2015 ਵਿੱਚ ਦਰਜ਼ ਕੇਸ ‘ਤੇ ਫੈਸਲਾ ਸੁਣਾਉਦਿਆਂ ਸਾਰਿਆਂ  ਨੂੰ ਬਰੀ ਕਰ ਦਿੱਤਾ ਗਿਆ ਹੈ।

  ਜਿਕਰਯੋਗ ਹੈ ਕਿ 2015 ਵਿੱਚ ਇਸਤਗਾਸਾ ਜਰਨੈਲ ਸਿੰਘ ਨੇ ਵੱਖ ਵੱਖ ਧਰਾਵਾਂ ਅਧੀਨ ਕੇਸ ਫਾਇਲ ਕੀਤਾ ਸੀ ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਨਗਰ ਪੰਚਾਇਤ ਮਹਿਰਾਜ਼ ਦੇ ਸਾਬਕਾ ਪ੍ਰਧਾਨ ਹਰਿੰਦਰ ਹਿੰਦਾ ਸਮੇਤ ਨੌਂ ਵਿਆਕਤੀਆਂ ਦੇ ਨਾਮ ਸ਼ਾਮਿਲ ਸਨ। ਐਡਵੋਕੇਟ ਮੰਡੇਰ ਨੇ ਦੱਸਿਆ ਕਿ ਕਰੀਬ ਛੇ ਸਾਲ ਕੇਸ ਚੱਲਣ ਤੋਂ ਬਾਅਦ ਅੱਜ ਮਾਣਯੋਗ ਜੱਜ ਮੀਨਾਕਸ਼ੀ ਗੁਪਤਾ (ਪੀ.ਸੀ.ਐਸ) ਅਦਾਲਤ ਸਬ ਡਵੀਜ਼ਨਲ ਜੁਡੀਸੀਅਲ ਮੈਜਿਸਟ੍ਰੇਟ ਰਾਮਪੁਰਾ ਫੂਲ ਵੱਲੋਂ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸਾਰਿਆਂ ਨੰੂ ਇਸ ਕੇਸ ਵਿੱਚ ਬਰੀ ਕਰ ਦਿੱਤਾ ਗਿਆ ਹੈ।
  Published by:Ashish Sharma
  First published: