Drug Case : ਡਰਗਜ਼ ਮਾਮਲੇ ਵਿੱਚ 18 ਨਵੰਬਰ ਨੂੰ ਫੈਸਲਾ ਸੁਣਾ ਸਕਦਾ ਹੈ ਕੋਰਟ

ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਪੱਸ਼ਟ ਕਿਹਾ ਕਿ ਉਹ ਪਹਿਲਾਂ ਸਾਰੀਆਂ ਸੀਲਬੰਦ ਰਿਪੋਰਟਾਂ ਨੂੰ ਘੋਖੇਗੀ ਅਤੇ ਫਿਰ 18 ਨਵੰਬਰ ਨੂੰ ਇਸ 'ਤੇ ਫੈਸਲਾ ਦੇਵੇਗੀ।

Drug Case : ਡਰਗਜ਼ ਮਾਮਲੇ ਵਿੱਚ 18 ਨਵੰਬਰ ਨੂੰ ਫੈਸਲਾ ਸੁਣਾ ਸਕਦਾ ਹੈ ਕੋਰਟ

  • Share this:
ਚੰਡੀਗੜ੍ਹ- ਮਸ਼ਹੂਰ ਪੰਜਾਬ ਡਰੱਗਜ਼ ਮਾਮਲੇ 'ਚ ਪੰਜਾਬ ਹਰਿਆਣਾ ਹਾਈਕੋਰਟ 18 ਨਵੰਬਰ ਨੂੰ ਫੈਸਲਾ ਸੁਣਾ ਸਕਦੀ ਹੈ। ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਪੱਸ਼ਟ ਕਿਹਾ ਕਿ ਉਹ ਪਹਿਲਾਂ ਸਾਰੀਆਂ ਸੀਲਬੰਦ ਰਿਪੋਰਟਾਂ ਨੂੰ ਘੋਖੇਗੀ ਅਤੇ ਫਿਰ 18 ਨਵੰਬਰ ਨੂੰ ਇਸ 'ਤੇ ਫੈਸਲਾ ਦੇਵੇਗੀ। 15 ਨਵੰਬਰ ਨੂੰ ਅਦਾਲਤ ਐਸਟੀਐਫ, ਐਸਆਈਆਈਟੀ ਅਤੇ ਹੋਰ ਸਾਰੀਆਂ ਸੀਲਬੰਦ ਰਿਪੋਰਟਾਂ ਪੜ੍ਹੇਗੀ ਅਤੇ ਇਸ ਤੋਂ ਬਾਅਦ 18 ਨਵੰਬਰ ਨੂੰ ਹੁਕਮ ਜਾਰੀ ਕਰੇਗੀ। ਦੱਸ ਦੇਈਏ ਕਿ ਪੰਜਾਬ ਡਰੱਗਜ਼ ਕੇਸ ਵਿੱਚ ਪਿਛਲੇ 3 ਸਾਲਾਂ ਤੋਂ ਐਸਟੀਐਫ ਦੀ ਰਿਪੋਰਟ ਸਮੇਤ 10 ਤੋਂ ਵੱਧ ਸੀਲਬੰਦ ਰਿਪੋਰਟਾਂ ਅਦਾਲਤ ਵਿੱਚ ਜਮ੍ਹਾਂ ਹਨ। ਵਕੀਲ ਨਵਕਿਰਨ ਸਿੰਘ ਤੋਂ ਇਲਾਵਾ ਸੀਨੀਅਰ ਵਕੀਲ ਅਨੁਪਮ ਗੁਪਤਾ ਵੀ ਹਰ ਸੁਣਵਾਈ ਦੌਰਾਨ ਮੰਗ ਕਰਦੇ ਰਹੇ ਹਨ ਕਿ ਇਸ ਰਿਪੋਰਟ ਨੂੰ ਖੋਲ੍ਹਿਆ ਜਾਵੇ। ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿਹੜੇ ਕਿਹੜੇ ਵੱਡੇ ਨਾਮ ਹਨ, ਜਿਨ੍ਹਾਂ ਉਤੇ ਸ਼ਿਕੰਜਾ ਕਸਿਆ ਜਾਣਾ ਚਾਹੀਦਾ ਹੈ।

ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਆਈਪੀਐਸ ਦਿਓਲ ਨੇ ਅਦਾਲਤ ਨੂੰ ਦੱਸਿਆ ਕਿ 2013 ਤੋਂ ਹੁਣ ਤੱਕ ਇਸ ਮਾਮਲੇ ਵਿੱਚ ਅਦਾਲਤ ਵੱਲੋਂ ਜੋ ਵੀ ਹੁਕਮ ਦਿੱਤੇ ਗਏ ਹਨ ਅਤੇ ਕੀ ਇਸ ਵਿੱਚ ਅਰਜ਼ੀ ਆਈ ਹੈ। ਸੀਨੀਅਰ ਐਡਵੋਕੇਟ ਨਵਕਿਰਨ ਸਿੰਘ ਨੇ ਦੱਸਿਆ ਕਿ ਮੈਂ ਅਦਾਲਤ ਨੂੰ ਐਸ.ਟੀ.ਐਫ ਦੀ ਰਿਪੋਰਟ ਖੋਲਣ ਅਤੇ ਭਾਰਤ ਤੋਂ ਭੱਜ ਚੁੱਕੇ ਨਸ਼ਾ ਤਸਕਰਾਂ ਨੂੰ ਵਾਪਸ ਲਿਆਉਣ ਦੀ ਬੇਨਤੀ ਕੀਤੀ ਹੈ। ਨਵਕਿਰਨ ਸਿੰਘ ਨੇ ਕਿਹਾ ਕਿ ਹੁਣ ਸਾਨੂੰ ਉਮੀਦ ਬੱਝੀ ਹੈ ਕਿ ਕੇਸ 2013 ਵਿੱਚ ਮਾਮਲ ਸ਼ੁਰੂ ਹੋਇਆ ਸੀ ਹੁਣ ਉਹ ਕਿਤੇ ਨਾ ਕਿਤੇ ਸਹੀ ਰਸਤੇ 'ਤੇ ਆ ਗਿਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ 18 ਨਵੰਬਰ 'ਤੇ ਹਨ।
Published by:Ashish Sharma
First published:
Advertisement
Advertisement