Home /News /punjab /

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਨ ਹਾਲ ਦੇ ਬਾਹਰ ਭੇਦਭਰੇ ਹਲਾਤ 'ਚ ਲਾਸ਼ ਬਰਾਮਦ

 • Share this:

   Munish Garg

  ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕੰਪਲੈਕਸ ਦੇ ਬਾਹਰ ਨਵੇਂ ਬਣੇ ਭਾਈ ਡੱਲ ਸਿੰਘ ਦੀਵਾਲ ਹਾਲ ਦੇ ਅੱਗੇ ਇੱਕ ਵਿਅਕਤੀ ਦੀ ਭੇਦਭਰੇ ਹਲਾਤ ਵਿੱਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਤਲਵੰਡੀ ਸਾਬੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

  ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਤਖ਼ਤ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਨ ਹਾਲ ਅੱਗੇ ਇੱਕ ਵਿਅਕਤੀ ਦੀ ਲਾਸ਼ ਦੇਖੀ ਗਈ ਜਿਸ ਦੀ ਸੂਚਨਾ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਅਤੇ ਤਲਵੰਡੀ ਸਾਬੋ ਪੁਲਿਸ ਨੂੰ ਮਿਲਦਿਆਂ ਦੋਵੇਂ ਹੀ ਮੌਕੇ ਉਤੇ ਪੁੱਜ ਗਏ। ਤਲਵੰਡੀ ਸਾਬੋ ਪੁਲਿਸ ਨੇ ਲਾਸ਼ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਵਰਕਰ ਹੈਪੀ ਸਿੰਘ ਰਾਹੀਂ ਸਿਵਲ ਹਸਪਤਾਲ ਦੇ ਡੈਡ ਹਾਊਸ ਵਿੱਚ ਸਨਾਖਤ ਲਈ ਭੇਜ ਦਿੱਤੀ ਹੈ। ਤਲਵੰਡੀ ਸਾਬੋ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।

  ਪੁਲਿਸ ਮੁਲਾਜਮਾਂ ਨੇ ਦੱਸਿਆਂ ਕਿ ਲਾਸ਼ ਨੂੰ ਸਨਾਖਤ ਲਈ 72 ਘੰਟੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਰੱਖਿਆ ਜਾਵੇਗਾ।

  Published by:Gurwinder Singh
  First published:

  Tags: Akal takht, Crime, Dead, Murder