Home /News /punjab /

 ਟਿੱਡੀ ਦਲ ਦੇ ਟਾਕਰੇ ਲਈ ਜ਼ਿਲਾ ਪ੍ਰਸ਼ਾਸਨ ਨੇ ਤਿਆਰੀ ਵੱਟੀ

 ਟਿੱਡੀ ਦਲ ਦੇ ਟਾਕਰੇ ਲਈ ਜ਼ਿਲਾ ਪ੍ਰਸ਼ਾਸਨ ਨੇ ਤਿਆਰੀ ਵੱਟੀ

 ਟਿੱਡੀ ਦਲ ਦੇ ਟਾਕਰੇ ਲਈ ਜ਼ਿਲਾ ਪ੍ਰਸ਼ਾਸਨ ਨੇ ਤਿਆਰੀ ਵੱਟੀ

 ਟਿੱਡੀ ਦਲ ਦੇ ਟਾਕਰੇ ਲਈ ਜ਼ਿਲਾ ਪ੍ਰਸ਼ਾਸਨ ਨੇ ਤਿਆਰੀ ਵੱਟੀ

 • Share this:

  ਬਠਿੰਡਾ ਪ੍ਰਸਾਸ਼ਨ ਟਿੱਡੀ ਦਲ ਦੇ ਸੰਭਾਵਿਤ ਹਮਲੇ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸ਼ਨ ਪੂਰੀ ਤਰਾਂ ਤਿਆਰ ਹੈ। ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਵੱਲੋਂ ਅਗੇਤੇ ਪ੍ਰਬੰਧ ਕੀਤੇ ਗਏ ਹਨ।

  ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਇਸ ਸਬੰਧੀ ਖੇਤੀਬਾੜੀ ਅਤੇ ਹੋਰ ਸਬੰਧਿਤ ਵਿਭਾਗਾਂ ਨਾਲ ਬੈਠਕ ਕਰਕੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨਾਂ ਨੇ ਖੇਤੀਬਾੜੀ ਵਿਭਾਗ ਸਮੇਤ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਫ਼ਸਲਾਂ ’ਤੇ ਕਿਸੇ ਵੀ ਹਮਲੇ ਸਮੇਂ ਬੇਹਤਰ ਆਪਸੀ ਤਾਲਮੇਲ ਨਾਲ ਹਮਲੇ ਨੂੰ ਰੋਕਿਆ ਜਾਵੇ।

  ਡਾ. ਗੁਰਮੀਤ ਸਿੰਘ ਡੀਡੀਏ ਨੇ ਵੀ ਵਿਭਾਗ ਦੇ ਸਟਾਫ਼ ਨਾਲ ਬੈਠਕ ਕਰਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਕਿਸਾਨਾਂ ਪਾਸ 14 ਤੋਂ ਵੱਧ ਗੰਨ ਸਪਰੇਅ ਪੰਪ ਮੌਜੂਦ ਹਨ। ਇਸ ਤੋਂ ਇਲਾਵਾ ਫ਼ਾਇਰ ਬਿ੍ਰਗੇਡ ਦੀਆਂ 9 ਗੱਡੀਆਂ ਅਤੇ ਯੂ.ਪੀ.ਐਲ. ਕੰਪਨੀ ਦੇ ਪੰਪ ਵੀ ਮੌਜੂਦ ਹਨ।

  ਜ਼ਿਲਾ ਖੇਤੀਬਾੜੀ ਅਫ਼ਸਰ ਸ਼੍ਰੀ ਬਹਾਦਰ ਸਿੰਘ ਸਿੱਧੂ ਨੇ ਦੱਸਿਆ ਕਿ ਟਿੱਡੀਆਂ ਦਾ ਇੱਕ ਦਲ ਬੀਤੀ ਰਾਤ ਰਾਜਸਥਾਨ ਦੇ ਜ਼ਿਲਾ ਹਨੂਮਾਨਗੜ ਦੇ ਪਿੰਡ ਗੋਲੂਵਾਲਾ ਕੋਲ ਸੀ। ਉਨਾਂ ਨੇ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਟਿੱਡੀ ਦਲ ਦੀ ਰੋਕਥਾਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਫ਼ਸਲਾਂ ਨੂੰ ਟਿੱਡੀ ਦਲ ਦੇ ਹਮਲੇ ਤੋਂ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਬਲਕਿ ਉਹ ਸੁਚੇਤ ਰਹਿਣ ਅਤੇ ਲਗਾਤਾਰ ਖੇਤਾਂ ਦਾ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਟਿੱਡੀ ਦਿਖਾਈ ਦੇਵੇ ਤਾਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਰਾਬਤਾ ਕੀਤਾ ਜਾਵੇ।

  Published by:Ashish Sharma
  First published:

  Tags: Bathinda, Locust attack