• Home
  • »
  • News
  • »
  • punjab
  • »
  • THE DISTRICT REHABILITATION CENTER BUILT AT A COST OF CRORES IS PROVING TO BE A WHITE ELEPHANT

ਕਰੋੜਾਂ ਦੀ ਲਾਗਤ ਨਾਲ ਬਣਿਆ ਜਿਲ੍ਹਾ ਮੁੜ ਵਸੇਬਾ ਕੇਂਦਰ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ 

ਕਰੋੜਾਂ ਦੀ ਲਾਗਤ ਨਾਲ ਬਣਿਆ ਜਿਲ੍ਹਾ ਮੁੜ ਵਸੇਬਾ ਕੇਂਦਰ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ 

ਕਰੋੜਾਂ ਦੀ ਲਾਗਤ ਨਾਲ ਬਣਿਆ ਜਿਲ੍ਹਾ ਮੁੜ ਵਸੇਬਾ ਕੇਂਦਰ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ 

  • Share this:
    Chetan Bhura

    ਨਸ਼ਿਆਂ ਦੀ ਦਲ-ਦਲ ਵਿਚ ਫਸ ਚੁੱਕੇ ਨੌਜਵਾਨਾ ਨੂੰ ਇਸ ਦਲ-ਦਲ ਵਿਚੋਂ ਕੱਢ ਕੇ ਇਕ ਨਵਾਂ ਜੀਵਨ ਦੇਣ ਲਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੇ ਪਿੰਡ ਥੇਹੜੀ ਵਿਚ ਕਰੋੜਾਂ ਦੀ ਲਾਗਤ ਨਾਲ ਬਣਿਆ ਜਿਲ੍ਹਾ ਮੁੜ ਵਸੇਬਾ ਕੇਂਦਰ ਇਕ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ  ਜਿਥੇ ਮਰੀਜਾਂ ਅਤੇ ਸਟਾਫ ਦੀ ਘਾਟ ਕਰਨ ਬਿਲਡਿੰਗ ਖੰਡਰ ਬਣਦੀ ਜਾ ਰਹੀ ਹੈ।

    ਪਿਛਲੀ ਸਰਕਾਰ ਸਮੇਂ 2015  ਵਿਚ ਕਰੀਬ 4 ਏਕੜ ਵਿਚ 50 ਬੈਡ ਵਾਲਾ ਕਰੀਬ ਸਾਢੇ ਚਾਰ ਕਰੋੜ ਰਪਏ ਲਾਗਤ ਨਾਲ ਮਲੋਟ ਦੇ ਪਿੰਡ ਥੇਹੜੀ ਵਿਖੇ ਬਣਿਆ ਜਿਲ੍ਹ ਮੁੜ ਵਸੇਬਾ ਕੇਂਂਦਰ ਸਟਾਫ ਦੀ ਘਾਟ ਨਾਲ ਜੂਝ ਰਿਹਾ ਹੈ।

    ਨਸ਼ੇ ਦੀ ਦਲ ਦਲ ਵਿਚ ਫਸੇ ਮਰੀਜ ਦਾ ਹਸਪਤਾਲ ਵਿਚ ਦਾਖ਼ਲ ਕਰਨ ਉਪਰੰਤ ਫਿਰ ਇਸ ਕੇਂਦਰ ਵਿਚ ਭੇਜਿਆ ਜਾਂਦਾ ਹੈ ਜਿਥੇ ਉਸ ਨੂੰ ਕੌਂਸਲਿੰਗ ਦੇ ਇੱਕ ਚੰਗਾ ਜੀਵਨ ਬਸਰ ਕਰਨ ਲਈ ਪ੍ਰੇਰਿਤ ਕਿੱਤਾਂ ਜਾਂਦਾ ਸੀ ਪਰ ਇਹ ਕੇਂਦਰ ਕੁਝ ਸਮਾਂ ਤਾਂ ਚਲਿਆ ਫਿਰ ਆਖ਼ਰ ਕਰ ਹੁਣ ਬੰਦ ਹੋਣ ਕਿਨਾਰੇ ਹੈ।

    ਇਸ ਬਾਬਤ ਮਲੋਟ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਸ਼ਮੀ ਚਾਵਲਾ ਨੇ ਦੱਸਿਆ ਇਸ ਕੇਂਦਰ ਵਿਚ ਮਰੀਜ ਦਾ ਪਹਿਲਾਂ ਮੁਢਲਾ ਇਲਾਜ ਹਸਪਤਾਲ ਵਿਚ ਕਰਨ ਉਪਰੰਤ  ਭੇਜਿਆ ਜਾਂਦਾ ਹੈ  ਜਿਥੇ ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾਂਦੀ ਹੈ।

    ਇਥੇ ਮਰੀਜ ਲਈ ਚੰਗੀ ਐਕਸਰਸਾਇਜ ਕਰਵਾਈ ਜਾਂਦੀ ਹੈ। ਮੁਫ਼ਤ ਖਾਣਾ ਦਿਤਾ ਜਾਂਦਾ ਹੈ, ਪਰ ਕਰੋਨਾ ਕਰਕੇ ਇਸ ਕੇਂਦਰ ਨੂੰ ਕਰੋਨਾ ਹਸਪਤਾਲ ਵਿਚ ਸ਼ਿਫਟ ਕਰ ਦਿਤਾ ਗਿਆ ਸੀ ਅਤੇ ਸਟਾਫ ਦੀ ਡਿਊਟੀ ਬਾਹਰ ਮੁਕਤਸਰ ਲੱਗ ਗਈ ਸੀ। ਹੁਣ ਸਟਾਫ ਵਾਪਸ ਆ ਗਿਆ। ਜੇਕਰ ਕੋਈ ਮਰੀਜ ਆਉਂਦਾ ਹੈ ਤਾਂ ਉਸ ਨੂੰ ਦਵਾਈ ਦਿੱਤੀ ਜਾਂਦੀ ਹੈ ਪਰ ਕੋਈ ਮਰੀਜ ਇਸ ਕੇਂਦਰ ਵਿਚ ਰਹਿਣਾ ਨਹੀਂ ਚਹੁੰਦਾ,  ਪਰ ਇਸ ਕੇਂਦਰ ਵਿਚ ਸਾਰੇ ਪ੍ਰਬੰਧ ਮੁਕੰਮਲ ਹੈ।
    Published by:Gurwinder Singh
    First published: