ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਈਡੀ ਰਾਹੀਂ ਮੇਰੇ ਭਾਣਜੇ ਉਤੇ ਕਾਰਵਾਈ ਆਸਰੇ ਮੈਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਸੀ, ਪਰ ਸਫਲਤਾ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਵੋਟਾਂ ਲੈਣ ਲਈ ਲੋਕਤੰਤਰਿਕ ਢੰਗ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਦੇ ਹੱਥਕੰਡੇ ਨਹੀਂ ਅਪਣਾਉਣੇ ਚਾਹੀਦੇ।
ਉਨ੍ਹਾਂ 2018 ਦੀ ਇਕ ਐਫਆਈਆਰ ਵਿਖਾਉਂਦੇ ਹੋਏ ਆਖਿਆ ਹੈ ਕਿ ਇਸ ਵਿਚ ਉਨ੍ਹਾਂ ਦੇ ਭਾਣਜੇ ਦਾ ਨਾਮ ਹੀ ਨਹੀਂ ਹੈ, ਉਸ ਦੇ ਇਕ ਦੋਸਤ ਦੇ ਨਾਲ ਨਾਮ ਜੋੜਿਆ ਗਿਆ। ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਮੇਰੇ ਖਿਲਾਫ ਸਾਜ਼ਿਸ਼ ਸੀ। ਸਾਰੀ ਰਾਤ ਇਸ ਸਬੰਧੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ।
ਅਦਾਲਤ ਸਾਰੀ ਰਾਤ ਖੁੱਲੀ ਰੱਖੀ ਗਈ, ਤਾਂ ਜੋ ਮੈਨੂੰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾ ਸਕੇ। ਪਰ ਜਦ ਕੋਈ ਸਬੂਤ ਨਾ ਮਿਲੇ ਤਾਂ ਜਾਂਦੇ-ਜਾਂਦੇ ਆਖ ਗਏ ਕਿ 'ਪ੍ਰਧਾਨ ਮੰਤਰੀ ਦੀ ਫੇਰੀ ਯਾਦ ਰੱਖਣਾ, ਚੋਣਾਂ ਨਹੀਂ ਲੜਨ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਮੇਰੇ ਰਿਸ਼ਤੇਦਾਰਾਂ ਉਤੇ ਮੇਰਾ ਨਾਮ ਲਈ ਲੈਣ ਦਬਾਅ ਬਣਾਇਆ ਗਿਆ। ਜਦੋਂ ਕੋਈ ਗੱਲ਼ ਨਾ ਬਣੀ ਤਾਂ ਰਾਤ ਨੂੰ ਅਦਾਲਤ ਬੰਦ ਕਰ ਦਿੱਤੀ। ਇਹ ਸਭ ਸਾਜਿਸ਼ ਹੈ। ਇਹ ਪੰਜਾਬੀਆਂ ਤੋਂ ਬਦਲਾ ਲੈਣਾ ਚਾਹੁੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Channi, Charanjit Singh Channi, Punjab Assembly Polls 2022