Home /News /punjab /

ਜਲੰਧਰ: NRI ਪੰਜਾਬੀਆਂ ਬਾਰੇ 'ਮੰਦਾ ਬੋਲਣ' ਵਾਲੇ ਸ਼ਿਵ ਸੈਨਾ ਆਗੂ ਦਾ ਪੁਤਲਾ ਫੂਕਿਆ

ਜਲੰਧਰ: NRI ਪੰਜਾਬੀਆਂ ਬਾਰੇ 'ਮੰਦਾ ਬੋਲਣ' ਵਾਲੇ ਸ਼ਿਵ ਸੈਨਾ ਆਗੂ ਦਾ ਪੁਤਲਾ ਫੂਕਿਆ

ਜਲੰਧਰ: NRI ਪੰਜਾਬੀਆਂ ਬਾਰੇ ਗਲਤ ਟਿੱਪਣੀ ਕਰਨ ਵਾਲੇ ਸ਼ਿਵ ਸੈਨਾ ਆਗੂ ਦਾ ਪੁਤਲਾ ਫੂਕਿਆ

ਜਲੰਧਰ: NRI ਪੰਜਾਬੀਆਂ ਬਾਰੇ ਗਲਤ ਟਿੱਪਣੀ ਕਰਨ ਵਾਲੇ ਸ਼ਿਵ ਸੈਨਾ ਆਗੂ ਦਾ ਪੁਤਲਾ ਫੂਕਿਆ

  • Share this:
ਪੰਜਾਬ ਵਿਚ ਸ਼ਿਵ ਸੈਨਾ ਦੇ ਨੇਤਾ ਆਪਣੇ ਅਲੱਗ-ਅਲੱਗ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਇਦਾਂ ਦਾ ਹੀ ਇੱਕ ਬਿਆਨ ਜਲੰਧਰ ਵਿੱਚ ਸ਼ਿਵ ਸੈਨਾ ਨੇਤਾ ਅਮਿਤ ਸੂਰੀ ਵੱਲੋਂ ਦਿੱਤਾ ਗਿਆ ਸੀ ਜਿਸ ਵਿੱਚ ਉਸ ਨੇ ਪੰਜਾਬ ਤੋਂ ਵਿਦੇਸ਼ ਗਏ ਐਨਆਰਆਈ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਕਥਿਤ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਸੀ।

ਜਲੰਧਰ ਵਿੱਚ ਅਲੱਗ ਅਲੱਗ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਵੀ ਜਲੰਧਰ ਵਿੱਚ ਦੋਆਬਾ ਵੈਲਫੇਅਰ ਸੁਸਾਇਟੀ ਵੱਲੋਂ ਅਮਿਤ ਸੂਰੀ ਵੱਲੋਂ ਕੀਤੀ ਗਈ ਉਸ ਟਿੱਪਣੀ ਦੇ ਵਿਰੋਧ ਵਿੱਚ ਦੋਆਬਾ ਸ੍ਰੀ ਗੁਰੂ ਰਵਿਦਾਸ ਚੌਕ ਵਿਖੇ ਅਮਿਤ ਸੂਰੀ ਦਾ ਪੁਤਲਾ ਫੂਕਿਆ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਜੋ ਨੇਤਾ ਪੰਜਾਬੀਆਂ ਅਤੇ ਪੰਜਾਬ ਦੇ ਖਿਲਾਫ ਇਸੇ ਬਿਆਨ ਦਿੰਦੇ ਨੇ, ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।
Published by:Gurwinder Singh
First published:

Tags: Jalandhar

ਅਗਲੀ ਖਬਰ