ਕੈਪਟਨ ਦੀ ਫੋਟੋ ਵਾਲੇ ਰੁਜ਼ਗਾਰ ਕਾਰਡ ਦਾ ਮਾਮਲਾ ਅਦਾਲਤ ਪਹੁੰਚਿਆ

News18 Punjabi | News18 Punjab
Updated: July 6, 2021, 5:54 PM IST
share image
ਕੈਪਟਨ ਦੀ ਫੋਟੋ ਵਾਲੇ ਰੁਜ਼ਗਾਰ ਕਾਰਡ ਦਾ ਮਾਮਲਾ ਅਦਾਲਤ ਪਹੁੰਚਿਆ
ਕੈਪਟਨ ਦੀ ਫੋਟੋ ਵਾਲੇ ਰੁਜ਼ਗਾਰ ਕਾਰਡ ਦਾ ਮਾਮਲਾ ਅਦਾਲਤ ਪਹੁੰਚਿਆ

ਪਰਮਾਨੈਂਟ ਲੋਕ ਅਦਾਲਤ ਨੇ ਰੁਜ਼ਗਾਰ ਬਿਊਰੋ ਤੋਂ ਜਵਾਬ ਮੰਗਿਆ

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼

ਰੂਪਨਗਰ: ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੱਖਾਂ ਨੌਜਵਾਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾ ਕੇ ਰੁਜ਼ਗਾਰ ਕਾਰਡ ਜਾਰੀ ਕੀਤੇ ਗਏ ਸਨ ਅਤੇ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਜਾਂ ਤਾਂ ਨੌਕਰੀ ਮਿਲੇਗੀ ਜਾਂ 2500 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਮਿਲੇਗਾ। ਪਰ ਨੌਜਵਾਨਾਂ ਨੂੰ ਨੌਕਰੀ ਜਾਂ 2500 ਰੁਪਏ ਮਹੀਨਾ ਨਹੀਂ ਮਿਲਿਆ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੂਪਨਗਰ ਦੇ ਇੱਕ ਵਕੀਲ ਅਤੇ ਆਰਟੀਆਈ ਕਾਰਕੁਨ ਦਿਨੇਸ਼ ਚੱਢਾ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਹੀ ਇੱਕ ਨੌਜਵਾਨ ਜਸਪਾਲ ਸਿੰਘ ਵਾਸੀ ਨੁਹੋਂ ਕਲੋਨੀ ਵਲੋਂ ਵਕੀਲ ਦਿਨੇਸ਼ ਚੱਢਾ ਰਾਹੀਂ ਪਰਮਾਨੈਂਟ ਲੋਕ ਅਦਾਲਤ ਰੋਪੜ ਵਿਚ ਕੇਸ ਦਾਇਰ ਕੀਤਾ ਸੀ ਕਿ ਉਸ ਨੂੰ ਅਜਿਹਾ ਹੀ ਕਾਰਡ ਜਾਰੀ ਕਰਨ ਦੇ ਬਾਵਜੂਦ ਨਾ ਤਾਂ ਰੁਜ਼ਗਾਰ ਮਿਲਿਆ ਅਤੇ ਨਾ ਹੀ 2500 ਰੁਪਏ ਮਹੀਨਾ ਮਿਲਿਆ। ਜਦਕਿ ਉਹ ਗਰੈਜੂਏਟ ਹੈ।
ਇਸ ਕੇਸ ਦੀ ਸੁਣਵਾਈ ਕਰਦਿਆਂ ਅੱਜ ਪਰਮਾਨੈਂਟ ਲੋਕ ਅਦਾਲਤ ਦੇ ਮੈਂਬਰ ਸ਼੍ਰੀਮਤੀ ਲੇਖਾ ਰਾਣੀ ਜੀ ਨੇ ਜ਼ਿਲ੍ਹਾ ਰੁਜਗਾਰ ਬਿਊਰੋ ਤੋਂ ਇਸ ਸਬੰਧੀ ਜਵਾਬ ਤਲਬੀ ਕੀਤੀ ਹੈ। ਵਕੀਲ ਚੱਢਾ ਨੇ ਕਿਹਾ ਕਿ ਹੋਰ ਨੌਜਵਾਨ ਜਿਨ੍ਹਾਂ ਨੂੰ ਅਜਿਹੇ ਕਾਰਡ ਜਾਰੀ ਕੀਤੇ ਗਏ ਹਨ, ਅੱਗੇ ਆਉਣ।

ਚੱਢਾ ਨੇ ਕਿਹਾ ਕਿ ਭਾਵੇਂ ਜਿਲ੍ਹੇ ਵਿਚ ਹਜਾਰਾਂ ਨੌਜਵਾਨਾਂ ਨੂੰ ਅਜਿਹੇ ਕਾਰਡ ਵੰਡੇ ਗਏ ਸਨ ਪਰ ਜਿਲ੍ਹੇ ਵਿਚ ਇੱਕ ਵੀ ਨੌਜਵਾਨ ਨੂੰ ਇਹ ਭੱਤਾ ਨਹੀਂ ਮਿਲ ਰਿਹਾ, ਜਦਕਿ ਨੌਜਵਾਨਾਂ ਨੇ ਬਹੁਤ ਹੀ ਆਸ ਨਾਲ਼ ਇਹ ਕਾਰਡ ਸਾਂਭ ਕੇ ਰੱਖੇ ਹੋਏ ਹਨ। ਚੱਢਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮੁਫ਼ਤ ਕਨੂੰਨੀ ਸਹਾਇਤਾ ਦੇਣਗੇ। ਇਸ ਮੌਕੇ ਵਕੀਲ ਗੁਰਪ੍ਰੀਤ ਸੈਣੀ, ਗੌਰਵ ਕਪੂਰ ਅਤੇ ਮੁਨੀਸ਼ ਢੀਂਗਰਾ ਵੀ ਮੌਜੂਦ ਸਨ।
Published by: Gurwinder Singh
First published: July 6, 2021, 5:50 PM IST
ਹੋਰ ਪੜ੍ਹੋ
ਅਗਲੀ ਖ਼ਬਰ