ਫਤਹਿਗੜ੍ਹ ਸਾਹਿਬ : ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਜਿੱਥੇ ਭ੍ਰਿਸ਼ਟਾਚਾਰ ਅਤੇ ਵਿਭਾਗਾਂ ਚ ਹੋਰ ਸਿਸਟਮ ਨੂੰ ਲੈ ਕੇ ਪੋਲਾਂ ਖੁੱਲ੍ਹ ਰਹੀਆਂ ਹਨ ਉਥੇ ਹੀ ਪਿਛਲੀ ਸਰਕਾਰ ਵੱਲੋਂ ਲਾਏ ਜਾਣ ਵਾਲੇ ਰੁਜ਼ਗਾਰ ਮੇਲਿਆਂ ਦੀ ਪੋਲ ਵੀ ਖੁੱਲ੍ਹੀ ਹੈ। ਫਤਹਿਗੜ੍ਹ ਸਾਹਿਬ ਦੇ ਜਿਲ੍ਹਾ ਰੁਜ਼ਗਾਰ ਦਫ਼ਤਰ ਪੁੱਜੇ ਬੱਸੀ ਪਠਾਣਾਂ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਸਾਮਣੇ ਜਿਲ੍ਹਾ ਰੁਜ਼ਗਾਰ ਅਫ਼ਸਰ ਰੁਪਿੰਦਰ ਕੌਰ ਨੇ ਕਈ ਪੋਲਾਂ ਖੋਲ੍ਹੀਆਂ। ਵਿਧਾਇਕ ਨਾਲ ਗੱਲਬਾਤ ਦੌਰਾਨ ਜਿਲ੍ਹਾ ਰੁਜ਼ਗਾਰ ਅਫ਼ਸਰ ਨੇ ਸੱਚਾਈ ਬਿਆਨ ਕੀਤੀ। ਪ੍ਰੰਤੂ, ਮੀਡੀਆ ਦੇ ਕੈਮਰੇ ਸਾਮਣੇ ਗੱਲ ਗੋਲਮੋਲ ਕਰ ਗਏ।
ਬੱਸੀ ਪਠਾਣਾਂ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਫਤਹਿਗੜ੍ਹ ਸਾਹਿਬ ਦੇ ਜਿਲ੍ਹਾ ਰੁਜ਼ਗਾਰ ਦਫ਼ਤਰ ਦਾ ਦੌਰਾ ਕਰਕੇ ਜਿਲ੍ਹਾ ਰੁਜ਼ਗਾਰ ਅਫ਼ਸਰ ਰੁਪਿੰਦਰ ਕੌਰ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਜਦੋਂ ਬੇਰੁਜ਼ਗਾਰੀ ਦੀ ਗੱਲ ਚੱਲੀ ਤਾਂ ਜਿਲ੍ਹਾ ਰੁਜ਼ਗਾਰ ਅਫ਼ਸਰ ਨੇ ਵਿਧਾਇਕ ਨੂੰ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਰੁਜ਼ਗਾਰ ਮੇਲੇ ਲਾ ਕੇ ਉਹਨਾਂ ਉਪਰ ਸਿਆਸੀ ਦਬਾਅ ਪਾਇਆ ਜਾਂਦਾ ਸੀ ਤੇ ਫਰਜ਼ੀ ਡਾਟਾ ਬਣਾ ਕੇ ਪੇਸ਼ ਕੀਤਾ ਜਾਂਦਾ ਸੀ। ਇਹਨਾਂ ਰੁਜ਼ਗਾਰ ਮੇਲਿਆਂ ਦੌਰਾਨ ਬਹੁਤੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ।
ਮੀਟਿੰਗ ਮਗਰੋਂ ਵਿਧਾਇਕ ਹੈਪੀ ਨੇ ਦੱਸਿਆ ਕਿ ਜੋ ਫਰਜ਼ੀ ਕੰਮ ਕਾਂਗਰਸ ਸਰਕਾਰ ਕਰਦੀ ਸੀ, ਉਹ ਹੁਣ ਨਹੀਂ ਹੋਣਗੇ ਬੇਰੁਜ਼ਗਾਰੀ ਖਤਮ ਕਰਨ ਲਈ ਉਪਰਾਲੇ ਕੀਤੇ ਜਾਣਗੇ। ਰੁਜ਼ਗਾਰ ਦੇ ਮੌਕੇ ਸਰਕਾਰੀ ਤੇ ਨਿੱਜੀ ਪੱਧਰ ਉਪਰ ਮਹੱਈਆ ਕਰਾਏ ਜਾਣਗੇ। ਕਾਂਗਰਸ ਵਾਗੂੰ ਰੁਜ਼ਗਾਰ ਮੇਲੇ ਲਾ ਕੇ ਸਰਕਾਰੀ ਪੈਸਾ ਖਰਾਬ ਨਹੀਂ ਕੀਤਾ ਜਾਵੇਗਾ। ਨਾ ਹੀ ਸਮਾਂ ਖਰਾਬ ਹੋਵੇਗਾ। ਜਿਲ੍ਹਾ ਰੁਜਗਾਰ ਦਫ਼ਤਰ ਬਾਹਰ ਸੂਚੀਆਂ ਲਾਈਆਂ ਜਾਣਗੀਆਂ ਕਿ ਕਿਥੇ ਕਿਥੇ ਰੁਜ਼ਗਾਰ ਮਿਲ ਸਕਦਾ ਹੈ। ਪੰਜ ਸਾਲਾਂ ਦੌਰਾਨ ਦਿੱਤੇ ਜਾਣ ਵਾਲੇ ਰੁਜ਼ਗਾਰ ਦੀ ਸਹੀ ਜਾਣਕਾਰੀ ਵੀ ਨੋਟਿਸ ਲਾ ਕੇ ਲੋਕਾਂ ਨੂੰ ਦਿੱਤੀ ਜਾਵੇਗੀ।
ਉਥੇ ਹੀ ਜਿਲ੍ਹਾ ਰੁਜ਼ਗਾਰ ਅਫ਼ਸਰ ਰੁਪਿੰਦਰ ਕੌਰ ਕੈਮਰੇ ਸਾਮਣੇ ਖੁੱਲ੍ਹ ਕੇ ਤਾਂ ਨਹੀਂ ਬੋਲੇ ਪਰੰਤੂ ਉਹਨਾਂ ਮੰਨਿਆ ਕਿ ਪਿਛਲੀ ਸਰਕਾਰ ਸਮੇਂ ਟਾਰਗੇਟ ਦਿੱਤਾ ਜਾਂਦਾ ਸੀ ਅਤੇ ਰੁਜ਼ਗਾਰ ਮੇਲਿਆਂ ਨੂੰ ਲੈ ਕੇ ਕਾਫੀ ਦਬਾਅ ਰਹਿੰਦਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Jobs, Unemployment