ਲੱਖੋਵਾਲ ਯੂਨੀਅਨ ਤੋਂ ਅਸਤੀਫ਼ਾ ਦੇਣ ਵਾਲੀ ਬਰਨਾਲਾ ਜ਼ਿਲ੍ਹੇ ਦੀ ਸਾਰੀ ਟੀਮ ਬੀਕੇਯੂ ਕਾਦੀਆਂ ’ਚ ਹੋਈ ਸ਼ਾਮਲ

Ashish Sharma | News18 Punjab
Updated: October 13, 2020, 7:27 PM IST
share image
ਲੱਖੋਵਾਲ ਯੂਨੀਅਨ ਤੋਂ ਅਸਤੀਫ਼ਾ ਦੇਣ ਵਾਲੀ ਬਰਨਾਲਾ ਜ਼ਿਲ੍ਹੇ ਦੀ ਸਾਰੀ ਟੀਮ ਬੀਕੇਯੂ ਕਾਦੀਆਂ ’ਚ ਹੋਈ ਸ਼ਾਮਲ
ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਵਿੱਚ ਸਾਰੀ ਟੀਮ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਿੱਚ ਸ਼ਾਮਲ

  • Share this:
  • Facebook share img
  • Twitter share img
  • Linkedin share img
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਖੇਤੀ ਕਾਨੂੰਨ ਦੇ ਵਿਰੋਧ ’ਚ ਸੁਪਰੀਮ ਕੋਰਟ ਜਾਣ ਤੋਂ ਨਾਰਾਜ਼ ਬਰਨਾਲਾ ਜ਼ਿਲੇ ਨਾਲ ਸਬੰਧਤ ਸਾਰੀ ਟੀਮ ਵਲੋਂ ਜੱਥੇਬੰਦੀ ਤੋਂ ਅਸਤੀਫ਼ੇ ਦੇ ਦਿੱਤੇ ਗਏ ਸਨ। ਉਥੇ ਹੁਣ ਜ਼ਿਲਾ ਬਰਨਾਲਾ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਵਿੱਚ ਸਾਰੀ ਟੀਮ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਿੱਚ ਸ਼ਾਮਲ ਹੋ ਗਈ। ਜਿਹਨਾਂ ਨੂੰ ਕਾਦੀਆਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਖ਼ੁਦ ਪਹੁੰਚ ਕੇ ਜੱਥੇਬੰਦੀ ’ਚ ਸ਼ਾਮਲ ਕੀਤਾ। ਪਹਿਲਾਂ ਦੀ ਤਰਾਂ ਜਗਸੀਰ ਸਿੰਘ ਛੀਨੀਵਾਲ ਜ਼ਿਲਾ ਪ੍ਰਧਾਨ ਰਹਿਣਗੇ।



ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਦੱਸਿਆ ਕਿ ਖੇਤੀ ਬਿੱਲਾਂ ਦੇ ਵਿਰੋਧ ’ਚ ਲੱਖੋਵਾਲ ਯੂਨੀਅਨ ਵਲੋਂ ਜੱੱਥੇਬੰਦੀਆਂ ਤੋਂ ਅਲੱਗ ਤੌਰ ’ਤੇ ਕਦਮ ਚੁੱਕਣ ਕਾਰਨ ਉਹਨਾਂ ਦੀ ਸਾਰੀ ਟੀਮ ਨੇ ਲੱਖੋਵਾਲ ਦਾ ਸਾਥ ਛੱਡ ਦਿੱਤਾ ਸੀ। ਜਿਸ ਤਹਿਤ ਸਾਰੀ ਜ਼ਿਲਾ ਟੀਮ ਵਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਹੁਣ ਬੀਕੇਯੂ ਕਾਦੀਆਂ ਨਾਲ ਜੁੜ ਕੇ ਖੇਤੀ ਬਿੱਲਾਂ ਵਿਰੁੱਧ ਪਹਿਲਾਂ ਦੀ ਤਰਾਂ ਲੜਾਈ ਜਾਰੀ ਰੱਖੀ ਜਾਵੇਗੀ।


ਉਧਰ ਇਸ ਸਬੰਧੀ ਬੀਕੇਯੂ ਕਾਦੀਆਂ ਦੇ ਸੁੂਬਾ ਪ੍ਰਧਾਨ ਹਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਕੋਈ ਵੀ ਜੱਥੇਬੰਦੀ  ਆਪਣੇ ਪੱਧਰ ’ਤੇ ਫ਼ੈਸਲੇ ਲੈ ਕੇ ਹੇਠਲੇ ਪੱਧਰ ’ਤੇ ਕੋਈ ਗੱੱਲਬਾਤ ਨਹੀਂ ਕਰਦੀ ਤਾਂ ਇਸ ਤਰੀਕੇ ਵਰਕਰਾਂ ਵਿੱਚ ਨਰਾਜ਼ਗੀ ਪੈਦਾ ਹੁੰਦੀ ਹੈ। ਜਿਸ ਕਰਕੇ ਬਰਨਾਲਾ ਜ਼ਿਲੇ ਦੀ ਲੱਖੋਵਾਲ ਯੂਨੀਅਨ ਦੀ ਸਾਬਕਾ ਇਕਾਈ ਨੂੰ ਮਹਿਸੂਸ ਹੋਇਆ ਕਿ ਖੇਤੀ ਬਿੱਲਾਂ ਵਿਰੁੱਧ ਅਦਾਲਤ ਵਿੱਚ ਜਾਣਾ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ। ਜਿਸ ਕਰਕੇ ਇਹਨਾਂ ਵਲੋਂ ਲੱਖੋਵਾਲ ਜੱਥੇਬੰਦੀ ਤੋਂ ਅਸਤੀਫ਼ੇ ਦਿੱਤੇ ਗਏ। ਅੱਜ ਸਾਰੀ ਟੀਮ ਸਾਡੀ ਜੱਥੇਬੰਦੀ ਨਾਲ ਜੁੜੀ ਹੈ। ਜਿਸ ਕਰਕੇ ਸਾਡੀ ਜੱਥੇਬੰਦੀ ਦੀ ਸ਼ਕਤੀ ਦੁੱਗਣੀ ਹੋਈ ਹੈ। ਲੱਖੋਵਾਲ ਯੂਨੀਅਨ ਦੇ ਕਈ ਜ਼ਿਲਿਆਂ ਦੇ ਨਿਰਾਸ਼ ਲੋਕ ਵੀ ਸਾਡੇ ਨਾਲ ਜੁੜਨ ਲਈ ਤਿਆਰ ਹਨ।
Published by: Ashish Sharma
First published: October 13, 2020, 7:27 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading