Home /News /punjab /

ਫਰੀਦਕੋਟ ਦੀ ਬੱਚੀ ਨੂੰ ਅੱਜ ਵੀ ਹੈ ਹਿਮੇਸ ਰੇਸ਼ਮੀਆਂ ਵੱਲੋਂ ਕੀਤੇ ਗਏ ਵਾਅਦੇ ਦੇ ਪੂਰਾ ਹੋਣ ਦੀ ਉਮੀਦ

ਫਰੀਦਕੋਟ ਦੀ ਬੱਚੀ ਨੂੰ ਅੱਜ ਵੀ ਹੈ ਹਿਮੇਸ ਰੇਸ਼ਮੀਆਂ ਵੱਲੋਂ ਕੀਤੇ ਗਏ ਵਾਅਦੇ ਦੇ ਪੂਰਾ ਹੋਣ ਦੀ ਉਮੀਦ

  • Share this:

ਨਰੇਸ਼ ਸੇਠੀ

ਕਹਿੰਦੇ ਨੇ ਕਿ ਪ੍ਰਮਾਤਮਾ ਸਭ ਨੂੰ ਕਿਸੇ ਨਾ ਕਿਸੇ ਕਲਾ ਨਾਲ ਨਿਵਾਜਦਾ  ਹੈ ਅਤੇ ਅਜਿਹੀ ਹੀ ਕਲਾ ਦੀ ਧਨੀ ਹੈ ਫਰੀਦਕੋਟ ਜਿਲ੍ਹੇ ਦੇ ਪਿੰਡ ਬਸ਼ਨੰਦੀ ਦੀ ਨਵਪ੍ਰੀਤ ਕੌਰ ਜੋ 10ਵੀਂ ਜਮਾਤ ਦੀ ਵਿਦਿਅਰਥਣ ਹੈ, ਉਸ ਦੀ ਅਵਾਜ ਵਿਚ ਬਾ ਕਮਾਲ ਹੈ ਅਤੇ ਉਸ ਨੂੰ ਸੁਣ ਕੇ ਕਿਸੇ ਵੱਡੀ ਗਇਕਾ ਦੀ ਅਵਾਜ ਦਾ ਭੁਲੇਖਾ ਪੈਂਦਾ। ਨਵਪ੍ਰੀਤ ਦੀ ਗਾਇਕੀ ਅੱਗੇ ਅੱਜ ਦੇ ਕਈ ਕਲਕਾਰ ਬੌਣੇ ਨਜਰ ਜਾਪਦੇ ਹਨ। ਘਰ ਦੀਆਂ ਤੰਗੀਆਂ ਪੇਸ਼ੀਆਂ ਨਵਪ੍ਰੀਤ ਨੂੰ ਆਪਣੀ ਮੰਜਿਲ ਪਾਉਣ ਲਈ ਰਾਹ ਦਾ ਰੋੜਾ ਬਣੀਆਂ ਹੋਈਆ ਹਨ  ਅਤੇ ਇਸ ਗਰੀਬ ਪਰਿਵਾਰ ਨੂੰ ਕਿਸੇ ਅਜਿਹੇ ਮਦਦਗਾਰ ਹੱਥ ਦੀ ਲੋੜ ਹੈ ਜੋ ਇਸ ਬੱਚੀ ਨੂੰ ਤਰਾਸ਼ ਕੇ ਕੋਹਿਨੂਰ ਬਣਾ ਸਕੇ।

ਫਰੀਦਕੋਟ ਜ਼ਿਲ੍ਹੇ ਦੇ ਹਲਕਾ ਜੈਤੋ ਦੇ ਨਾਲ ਲਗਦੇ ਪਿੰਡ ਬਸ਼ਨੰਦੀ ਦੇ ਗੁਰਦੀਪ ਸਿੰਘ ਦੀ ਲਾਡਲੀ ਧੀ ਨਵਪ੍ਰੀਤ ਕੌਰ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਗਾਇਕੀ ਦਾ ਸ਼ੌਕ ਛੋਟੇ ਹੁੰਦਿਆ ਤੋਂ  ਹੈ।   5-6 ਜਮਾਤ ਵਿਚ ਪੜ੍ਹਦਿਆਂ ਉਹ ਅਕਸਰ ਸਕੂਲ ਦੀ ਬਾਲ ਸਭਾ ਵਿਚ ਆਪਣੇ ਪਿਤਾ ਵੱਲੋਂ ਲਿਖੇ ਹੋਏ ਗੀਤ ਗਾਉਂਦੀ ਹੁੰਦੀ ਸੀ।  ਇਸ ਦੇ ਨਾਲ ਨਾਲ ਪਿੰਡ ਵਿਚ ਹੋਣ ਵਾਲੇ ਧਾਰਮਿਕ ਪ੍ਰੋਗਰਾਂਮਾ ਵਿਚ ਆਪਣੀ ਵੱਡੀ ਭੈਣ ਨਾਲ ਮਿਲ ਕੇ ਸ਼ਬਦ ਗਾਇਨ ਕਰਿਆ ਕਰਦੀ ਸੀ। ਇਸੇ ਤੋਂ ਉਸ ਦਾ ਗਾਇਕੀ ਵੱਲ ਰੁਝਾਨ ਵਧਿਆ ਅਤੇ ਇਕ ਦਿਨ ਉਸ ਦੇ ਪਿਤਾ ਨੂੰ ਅਖਬਾਰ ਵਿਚੋਂ ਇਕ ਇਸ਼ਤਿਹਾਰ ਮਿਲਿਆ ਜੋ ਕਿਸੇ ਟੀਵੀ ਚੈਨਲ ਵੱਲੋਂ ਕਰਵਾਏ ਜਾ ਰਹੇ ਰਿਆਲਟੀ ਸ਼ੋਅ ਦਾ ਸੀ। ਉਹਨਾਂ ਦੱਸਿਆ ਕਿ ਅਸੀਂ ਅਪਲਾਈ ਕੀਤਾ।  ਪਹਿਲਾਂ ਫਰੀਦਕੋਟ ਵਿਖੇ ਆਡੀਸ਼ਨ ਹੋਇਆ, ਜਿਸ ਵਿਚ ਮੈਂ ਸਿਲੈਕਟ ਹੋਈ ਅਤੇ ਫਿਰ ਅੰਮ੍ਰਿਤਸਰ, ਦਿੱਲੀ ਅਤੇ ਬੰਬੇ ਵਿਚ ਜਾ ਕੇ ਪ੍ਰੋਫਾਰਮ ਕੀਤਾ। ਉਸ ਨੇ ਦੱਸਿਆ ਕਿ ਉਸ ਨੇ ਉਸ ਵਕਤ ਕਿਸੇ ਤੋਂ ਸੰਗੀਤ ਦੀ ਤਾਲੀਮ ਹਾਸਲ ਨਹੀਂ ਸੀ ਕੀਤੀ ਪਰ ਫਿਰ ਵੀ ਉਹ 6ਵੇਂ ਰਾਊਂਡ ਤੱਕ ਸ਼ੋਅ ਵਿਚ ਬਣੀ ਰਹੀ ਅਤੇ ਉਸ ਵੱਲੋਂ ਗਾਏ ਗਏ ਗੀਤ ਜੁਗਨੀ ਤੋਂ ਪ੍ਰਭਾਵਿਤ ਹੋ ਕੇ ਉਸ ਸ਼ੋਅ ਦੇ ਜੱਜ ਹਿਮੇਸ਼ ਰੇਸ਼ਮੀਆਂ ਨੇ ਆਪਣੇ ਗੁੱਟ ਤੇ ਬੰਨੀ ਘੜੀ ਉਤਾਰ ਕੇ ਮੈਨੂੰ ਦਿੱਤੀ ਸੀ ਅਤੇ ਕਿਹਾ ਕਿ ਇਹ ਤੇਰੀ ਸਾਇਨਿੰਗ ਅਮਾਊਂਟ ਹੈ, ਮੈਂ ਤੈਨੂੰ ਲਾਂਚ ਕਰਾਂਗਾ। ਬੱਚੀ ਨੇ ਦੱਸਿਆ ਕਿ ਉਸ ਤੋਂ ਬਾਅਦ ਭਾਂਵੇਂ ਹਿਮੇਸ ਰੇਸ਼ਮੀਆਂ ਵੱਲੋਂ ਕੀਤਾ ਗਿਆ ਵਾਅਦਾ ਪੂਰਾ ਨਹੀਂ ਹੋਇਆ ਪਰ ਉਹ ਆਪਣੇ ਦਮ ਤੇ ਹੁਣ ਵੱਡੀ ਗਾਇਕਾ ਬਨਣਾ ਚਾਉਦੀ ਹੈ।

ਬੱਚੀ ਨੇ ਦੱਸਿਆ ਕਿ ਉਸ ਸਤਿੰਦਰ ਸਰਤਾਜ ਅਤੇ ਖਾਨ ਸਾਹਿਬ ਵਰਗੇ ਕਲਾਕਾਰਾਂ ਨਾਲ ਗਾਇਕੀ ਕਰਨਾ ਚਾਹੁੰਦੀ ਹੈ। ਉਸ ਨੂੰ  ਸੂਫੀਆਨਾ ਕਲਾਮ ਬਹੁਤ ਵਧੀਆ ਲਗਦੇ ਹਨ। ਬੱਚੀ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਵੱਲੋਂ ਉਸ ਨੂੰ ਪੂਰਾ ਸਹਿਯੋਗ ਕੀਤਾ ਜਾਂਦਾ।  ਮਾਂ ਉਸ ਨੂੰ ਪੜ੍ਹਾਈ ਅਤੇ ਰਿਆਜ ਕਰਨ ਲਈ ਘਰ ਦਾ ਕੋਈ ਵੀ ਕੰਮ ਨਹੀਂ ਕਰਨ ਦਿੰਦੀ, ਉਥੇ ਹੀ ਪਿਤਾ ਵੱਲੋਂ ਵੀ ਉਸ ਦਾ ਹਰ ਸ਼ੌਕ ਪੁਗਾਇਆ ਜਾਂਦਾ। ਬੱਚੀ ਨੇ ਦੱਸਿਆ ਕਿ ਜਦ ਉਹਨਾਂ ਨੇ ਬੰਬੇ ਸ਼ੋਅ ਵਿਚ ਜਾਣਾ ਸੀ ਤਾਂ ਉਹਨਾਂ ਪਾਸ ਇੰਨੇ ਪੈਸੇ ਨਹੀਂ ਸਨ ਕਿ ਉਹ ਬੰਬੇ ਜਾਣ ਲਈ ਟਿਕਟ  ਵੀ ਖ੍ਰੀਦ ਸਕਣ ਪਰ ਫਿਰ ਉਸ ਦੇ ਪਿਤਾ ਨੇ ਆਪਣੀ ਬਾਈਕ ਵੇਚ ਕੇ ਬੰਬੇ ਜਾਣ ਦਾ ਪ੍ਰਬੰਧ ਕੀਤਾ। ਉਸ ਨੇ ਕਿਹਾ ਕਿ ਹੁਣ ਉਹ ਆਪਣੇ ਮਾਤਾ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੀ ਹੈ। ਹੁਣ ਉਸ ਨੇ ਸੰਗੀਤ ਦੀ ਤਾਲੀਮ ਲੈਣੀ ਸੁਰੂ ਕਰ ਦਿੱਤੀ ਹੈ ਅਤੇ ਵੱਖ ਵੱਖ ਉਸਤਾਦਾਂ ਤੋਂ ਗਾਇਕੀ ਦੇ ਗੁਰ ਸਿੱਖ ਰਹੀ।

 ਇਸ ਮੌਕੇ ਗੱਲਬਾਤ ਕਰਦਿਆਂ ਬੱਚੀ ਦੇ ਪਿਤਾ ਗੁਰਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੀ ਬੱਚੀ ਤੇ ਨਾਜ ਹੈ ਕਿ ਉਸ ਦਾ ਗਲਾ ਬਹੁਤ ਵਧੀਆ ਹੈ ਅਤੇ ਉਹ ਛੋਟੀ ਉਮਰ ਵਿਚ ਹੀ ਬਹੁਤ ਵਧੀਆ ਗਾ ਕੇ ਸਾਡਾ ਮਾਣ ਵਧਾ ਰਹੀ ਹੈ। ਪਿਤਾ ਨੇ ਕਿਹਾ ਕਿ ਬੱਚੀ ਦੇ ਸੁਪਨੇ ਪੂਰੇ ਕਰਨ ਲਈ ਉਹ ਵੀ ਪਿੱਛੇ ਨਹੀਂ ਹਟਣਗੇ।  ਉਹਨਾਂ ਸੰਗੀਤ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਬਹੁਤ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ ਪਰ ਜੇਕਰ ਕੋਈ ਕਲਾ ਪ੍ਰੇਮੀਂ ਉਸ ਦੀ ਮਦਦ ਕਰੇ ਤਾਂ ਉਸ ਦੀ ਬੱਚੀ ਕਿਸੇ ਚੰਗੇ ਮੁਕਾਮ ਤੇ ਪਹੁੰਚ ਸਕਦੀ ਹੈ। ਅਤੇ ਉਹਨਾਂ ਨੂੰ ਆਸ ਵੀ ਹੈ ਕਿ ਉਹਨਾਂ ਦੀ ਬੱਚੀ ਇਕ ਦਿਨ ਕਾਮਯਾਬ ਹੋ ਕੇ ਉਹਨਾਂ ਦਾ ਸਹਾਰਾ ਬਣੇਗੀ।

Published by:Ashish Sharma
First published:

Tags: Faridkot