ਜ਼ਮੀਨ ਦਾ ਕਬਜ਼ਾ ਲੈਣ ਪਹੁੰਚੇ ਅਧਿਕਾਰੀਆਂ ਸਾਹਮਣੇ ਕਿਸਾਨ ਨੇ ਪੀਤੀ ਸਪਰੇਅ

Damanjeet Kaur
Updated: June 9, 2018, 9:19 PM IST
ਜ਼ਮੀਨ ਦਾ ਕਬਜ਼ਾ ਲੈਣ ਪਹੁੰਚੇ ਅਧਿਕਾਰੀਆਂ ਸਾਹਮਣੇ ਕਿਸਾਨ ਨੇ ਪੀਤੀ ਸਪਰੇਅ
ਜ਼ਮੀਨ ਦਾ ਕਬਜ਼ਾ ਲੈਣ ਪਹੁੰਚੇ ਅਧਿਕਾਰੀਆਂ ਸਾਹਮਣੇ ਕਿਸਾਨ ਨੇ ਪੀਤੀ ਸਪਰੇਅ
Damanjeet Kaur
Updated: June 9, 2018, 9:19 PM IST
ਇਸ਼ਪਾਕ ਢੁੱਡੀ

ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਕਿਸਾਨ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਅੱਗੇ ਹੀ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜ਼ਮੀਨ ਉੱਤੇ ਤੜਫਦਾ ਇਹ ਹੈ ਪਿੰਡ ਰੁਪਣਾ ਦਾ ਕਿਸਾਨ ਕਾਕਾ ਸਿੰਘ ਜਿਸ ਨੇ ਮੁਕਤਸਰ ਦੇ ਤਹਿਸਲਦਾਰ ਅਤੇ ਕਾਨੂੰਗੋ ਸਾਹਮਣੇ ਸਪਰੇਅ ਪੀ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ।  ਸਪਰੇਅ ਪੀਣ ਤੋਂ ਬਾਅਦ ਕਿਸਾਨ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਹੁੰਦਿਆ ਵੇਖ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

ਦਰਅਸਲ ਕਿਸਾਨ ਕਾਕਾ ਸਿੰਘ ਕੋਲ 4 ਏਕੜ ਜ਼ਮੀਨ ਹੈ ਜਿਸ ਦਾ ਅਬੋਹਰ ਅਤੇ ਮੁਕਤਸਰ ਦੇ 2 ਲੋਕਾਂ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ ਪਰ ਸ਼ੁੱਕਰਵਾਰ ਸ਼ਾਮ ਨਾਈਬ ਤਹਿਸੀਲਦਾਰ ਅਤੇ ਕਾਨੂੰਗੋ ਆਪਣੇ ਅਮਲੇ ਸਮੇਤ ਉਸ ਜ਼ਮੀਨ ਦਾ ਕਬਜ਼ਾ ਕਿਸਾਨ ਸਾਹਮਣੇ ਦੂਜੀ ਪਾਰੀ ਨੂੰ ਦੇਣ ਲੱਗੇ ਤਾਂ ਕਿਸਾਨ ਨੇ ਤੈਸ਼ ਵਿੱਚ ਆ ਕੇ ਜ਼ਹਿਰੀਲੀ ਦਵਾਈ ਪੀ ਲਈ ਅਤੇ ਘਟਨਾ ਤੋਂ ਘਬਰਾਏ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੋਂ ਫਰਾਰ ਹੋ ਗਏ।

ਘਟਨਾ ਸਬੰਧੀ ਜਦੋਂ ਜ਼ਿਲ੍ਹੇ ਦੇ ਉੱਚ-ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਕੈਮਰੇ ਅੱਗ ਕੁੱਝ ਵੀ ਬੋਲਣ ਤੋਂ ਗੁਰੇਜ ਕਰ ਰਹ। ਜਦਕਿ ਪੁਲਿਸ ਵੀ ਕਿਸਾਨ ਦੇ ਬਿਆਨਾਂ ਦਾ ਇੰਤਜਾਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 2 ਸਾਲ ਪਹਿਲਾਂ ਵੀ ਇਸ ਜ਼ਮੀਨ ਦੇ ਕਬਜ਼ੇ ਦਾ ਮਾਮਲਾ ਕਾਫੀ ਗਰਮਾਇਆ ਸੀ ਤੇ ਉਸ ਸਮੇਂ ਦੇ ਐੱਸ.ਐੱਸ.ਪੀ ਕੁਲਦੀਪ ਚਹਿਲ ਵੱਲੋਂ ਜਾਂਚ ਤੋਂ ਬਾਅਦ ਕਬਜ਼ਾਧਾਰਕਾਂ ਖਿਲਾਫ਼ ਮਾਮਲਾ ਦਰਜਜ ਕੀਤਾ ਗਿਆ ਸੀ। ਇਸ ਜ਼ਮੀਨ ਦਾ ਅਸਲ ਮਾਲਕ ਕੌਣ ਹੈ ਉਹ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ। ਫਿਲਾਹਲ ਜ਼ਮੀਨ ਦੇ ਇਸ ਰੌਲੇ ਵਿੱਚ ਇੱਕ ਕਿਸਾਨ ਅੱਜ ਜ਼ਿੰਦਗੀ ਅਤੇ ਮੌਤ ਵਿਚਕਾਰ ਜੱਦੋ-ਜਹਿਦ ਕਰ ਰਿਹਾ ਹੈ।

First published: June 9, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ