
ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸ਼ਾਮਦੋ ਦੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਸਾਨੂੰ ਬਿਜਲੀ ਲਗਾਤਾਰ ਦੇਵੇ
ਅਮਰਜੀਤ ਸਿੰਘ ਪੰਨੂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਲਗਾਤਾਰ ਬਿਜਲੀ ਦਿੱਤੀ ਜਾਵੇਗੀ ਪਰ ਲਗਾਤਾਰ ਬਿਜਲੀ ਨਾ ਆਉਣ ਕਾਰਨ ਸਾਡੀ ਚਾਲੀ ਕਿੱਲੇ ਜ਼ਮੀਨ ਵਿੱਚੋਂ ਸਿਰਫ਼ ਬਾਰਾਂ ਕਿੱਲੇ ਜ਼ਮੀਨ ਵਿੱਚ ਹੀ ਜੀ ਦੀ ਲਗਾਈ ਗਈ ਹੈ। ਪੰਜਾਬ ਵਿੱਚ ਡੀਜ਼ਲ ਮਹਿੰਗਾ ਹੋਣ ਕਾਰਨ ਅਸੀਂ ਜਰਨੇਟਰ ਲਾ ਕੇ ਵੀ ਜੀਰੀ ਦੀਆਂ ਦੀ ਲਵਾਈ ਨਹੀਂ ਕਰ ਸਕਦੇ । ਇਸ ਨਾਲ ਕਾਫ਼ੀ ਖਰਚਾ ਆਉਂਦਾ ਹੈ । ਅਸੀਂ ਕੜਕਦੀ ਧੁੱਪ ਦੇ ਵਿਚ ਵੀ ਖੇਤਾਂ ਵਿਚ ਕੰਮ ਕਰ ਰਹੇ ਹਾਂ । ਬਿਜਲੀ ਦੀ ਸਪਲਾਈ ਰੁਕ ਰੁਕ ਕੇ ਆਉਣ ਕਾਰਨ ਸਾਡੀ ਜੀਰੀ ਦੀ ਲਵਾਈ ਕਾਫੀ ਪੱਛੜ ਗਈ ਹੈ। ਅਜੇ ਪ੍ਰਮਾਤਮਾ ਵੀ ਕਿਸਾਨਾਂ ਤੇ ਮਿਹਰਬਾਨ ਨਹੀਂ ਹੋਇਆ ਹੈ ।
ਸੇਵਕ ਸਿੰਘ ਕਿਸਾਨ ਸ਼ਾਮਦੋ ਨੇ ਦੱਸਿਆ ਕਿ ਸਾਡੇ ਪਾਸ ਚਾਲੀ ਕਿੱਲੇ ਜ਼ਮੀਨ ਹੈ ਪਰ ਬਾਰਾਂ ਏਕੜ ਦੇ ਵਿੱਚ ਹੀ ਜੀਰੀ ਲਗਾਈ ਗਈ ਹੈ । ਬਿਜਲੀ ਦੀ ਸਪਲਾਈ ਰੁਕ ਰੁਕ ਕੇ ਆਉਣ ਕਾਰਨ ਕਿਸਾਨ ਪ੍ਰੇਸ਼ਾਨ ਹਨ । ਪ੍ਰਮਾਤਮਾ ਵੀ ਅਜੇ ਕਿਸਾਨਾਂ ਤੇ ਖੁਸ਼ ਨਹੀਂ ਹੋਇਆ ਹੈ । ਅਗਰ ਪ੍ਰਮਾਤਮਾ ਸਾਡੇ ਖੇਤਾਂ ਵਿਚ ਬਾਰਸ਼ ਪਾ ਦਿੰਦਾ ਹੈ ਤੋਂ ਜਲਦੀ ਹੀ ਜੀਰੀ ਖੇਤਾਂ ਕਿ ਲੱਗ ਜਾਵੇਗੀ ਬਿਜਲੀ ਦੀ ਸਪਲਾਈ ਰੁਕ ਰੁਕ ਕੇ ਹੋਣ ਕਾਰਨ ਕਈ ਪਰਵਾਸੀ ਮਜ਼ਦੂਰ ਖੇਤਾਂ ਵਿੱਚ ਵਿਹਲੇ ਬੈਠੇ ਹਨ । ਜਿਸ ਤੇ ਕਿਸਾਨ ਅਤੇ ਮਜ਼ਦੂਰ ਦੋਵੇਂ ਪ੍ਰੇਸ਼ਾਨ ਹਨ ਪਰ ਹੁਣ ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਖੇਤਾਂ ਵਿੱਚ ਕੰਮ ਕਰਨ ਲਈ ਆਏ ਹਨ । ਜਿਸ ਕਾਰਨ ਪੰਜਾਬੀਆਂ ਨੂੰ ਕੰਮ ਘੱਟ ਮਿਲ ਰਿਹਾ ਹੈ । ਕਿਸਾਨ ਵੀ ਸਰਹੱਦ ਨੂੰ ਪੂਰੀ ਦਿਹਾੜੀ ਨਹੀਂ ਦਿੰਦੇ ਹਨ ਅਤੇ ਨਾ ਹੀ ਕਿਸਾਨ ਪੰਜਾਬੀ ਮਜ਼ਦੂਰ ਨੂੰ ਲਗਾ ਕੇ ਰਾਜ਼ੀ ਹਨ ਸੋਢੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਹੈ ਕਿ ਪੰਜਾਬੀ ਮਜ਼ਦੂਰਾਂ ਦੇ ਪਰਿਵਾਰਾਂ ਵੱਲ ਵੀ ਖ਼ਿਆਲ ਕੀਤਾ ਜਾਵੇ ਅਸੀਂ ਪੰਜਾਬ ਦੇ ਵਿੱਚ ਸਰਕਾਰ ਦੀ ਕਾਫੀ ਮੱਦਦ ਕੀਤੀ ਹੈ ਅਤੇ ਹੁਣ ਵੀ ਪੰਜਾਬ ਸਰਕਾਰ ਦੀ ਮਦਦ ਕਰਾਂਗੇ ।
Published by:Ramanpreet Kaur
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।