ਭਰਤਗੜ੍ਹ ਬੈਂਕ 'ਚ ਅੱਗ ਲੱਗਣ ਨਾਲ ਰਿਕਾਰਡ ਸੜਿਆ

News18 Punjab
Updated: May 30, 2020, 7:27 PM IST
share image
ਭਰਤਗੜ੍ਹ ਬੈਂਕ 'ਚ ਅੱਗ ਲੱਗਣ ਨਾਲ ਰਿਕਾਰਡ ਸੜਿਆ

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼
ਭਰਤਗੜ੍ਹ ਦੇ ਮੁੱਖ ਬਜ਼ਾਰ 'ਚ ਕੋਆਪ੍ਰੇਟਿਵ ਬੈਂਕ ਦੀ  ਸ਼ਾਖਾ ਦੇ ਰਿਕਾਰਡ ਰੂਮ 'ਚ ਅਚਾਨਕ ਅੱਗ ਲੱਗਣ ਬਦੌਲਤ 1997 ਤੋਂ ਲੈ ਕੇ 2017 ਤੱਕ ਲਿਖਤੀ ਰਿਕਾਰਡ, ਖਾਤੇ ਰਜਿਸਟਰ ਆਦਿ ਸੜ ਜਾਣ ਦਾ ਸਮਾਚਾਰ ਹੈ। ਜਦੋਂ ਕਿ ਬੈਂਕ ਵਿੱਚ ਆਈ ਨਕਦੀ ਜਲਨ ਤੋਂ ਪੂਰੀ ਤਰਾਂ ਬਚ ਗਈ।ਅੱਗ ਦੀ ਘਟਨਾ ਬਾਦ ਦੁਪਹਿਰ ਕਰੀਬ 1 ਵਜੇ ਦੀ ਦੱਸੀ ਜਾ ਰਹੀ ਹੈ ਅੱਗ ਲੱਗਣ ਤੋਂ ਬਾਅਦ ਬੈਂਕ ਦੇ ਲੇਖਾਕਾਰ ਮਨਪ੍ਰੀਤ ਕੌਰ ਅਤੇ ਸੁਰਿੰਦਰ ਸਿੰਘ ਨੇ ਅੱਗ ਲੱਗਣ ਦੀ ਸੂਚਨਾ ਅੱਗ ਬੁਝਾਊ ਅਮਲੇ ਨੂੰ ਦਿੱਤੀ ਅਤੇ ਅੱਗ ਬੁਝਾਊ ਅਮਲੇ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ।

ਬੈਂਕ ਕਰਮਚਾਰੀਆਂ ਦੇ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ 2017 ਤਕ ਦਾ ਰਿਕਾਰਡ ਅੱਗ ਦੇ ਕਰਕੇ ਸੜ ਗਿਆ ਹੈ ਪਰੰਤੂ ਇਹ ਸਾਰਾ ਰਿਕਾਰਡ ਕੰਪਿਊਟਰ ਵਿੱਚ ਵੀ ਦਰਜ ਹੈ, ਅੱਗ ਦੀ ਲਪੇਟ ਵਿਚ ਆ ਕੇ ਨੋਟ ਗਿਣਨ ਵਾਲੀ ਮਸ਼ੀਨ ਵੀ ਸੜ ਗਈ।
First published: May 30, 2020, 7:15 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading