Home /News /punjab /

ਸਾਬਕਾ ਜੱਜ ਨੇ ਗਾਇਬ ਹੋਏ 267 ਸਰੂਪਾਂ ਦੇ ਮਾਮਲੇ ਦੀ ਜਾਂਚ ਤੋਂ ਕੀਤਾ ਇਨਕਾਰ

ਸਾਬਕਾ ਜੱਜ ਨੇ ਗਾਇਬ ਹੋਏ 267 ਸਰੂਪਾਂ ਦੇ ਮਾਮਲੇ ਦੀ ਜਾਂਚ ਤੋਂ ਕੀਤਾ ਇਨਕਾਰ

ਦਲ ਖ਼ਾਲਸਾ ਦੀ ਜਥੇਦਾਰ ਨੂੰ ਰਾਮ ਮੰਦਿਰ ਉਤੇ ਚਿੱਠੀ... (ਪੁਰਾਣੀ ਫੋਟੋ)

ਦਲ ਖ਼ਾਲਸਾ ਦੀ ਜਥੇਦਾਰ ਨੂੰ ਰਾਮ ਮੰਦਿਰ ਉਤੇ ਚਿੱਠੀ... (ਪੁਰਾਣੀ ਫੋਟੋ)

ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਨਾਲ ਜਾਂਚ ਤੇ ਕਿਸੇ ਤਰਾਂ ਦਾ ਕੋਈ ਵੀ ਅਸਰ ਨਹੀਂ ਪਵੇਗਾ, ਸਗੋਂ ਪੁਰੀ ਨਿਰਪੱਖਤਾ ਅਤੇ ਪਹਿਲਾਂ ਤੋਂ ਨਿਸ਼ਚਿਤ ਕੀਤੇ ਸਮੇਂ ਅਨੁਸਾਰ ਹੀ ਜਾਂਚ ਪੂਰੀ ਹੋਵੇਗੀ ਅਤੇ ਜਾਂਚ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਦੋਸ਼ੀ ਕੋਈ ਵੀ ਹੋਵੇ, ਉਸਨੂੰ ਬਖਸ਼ਿਆ ਨਹੀਂ ਜਾਵੇਗਾ।

ਹੋਰ ਪੜ੍ਹੋ ...
  • Share this:

ਗੁਰਦਵਾਰਾ ਰਾਮ ਸਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਭਾਵਨ ਤੋਂ ਗਾਇਬ ਹੋਏ 267 ਸਰੂਪਾਂ ਸੇ ਮਾਮਲੇ ਦੀ ਜਾਂਚ ਲਈ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਮੁਖੀ ਸਾਬਕਾ ਜੱਜ ਨਵੀਤਾ ਸਿੰਘ ਨੇ ਮਾਮਲੇ ਦੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਬਾਰੇ ਉਨ੍ਹਾਂ ਨੇ ਆਪਣੀਆਂ ਘੇਰਲੂ ਮਜਬੂਰੀਆਂ ਦਾ ਹਵਾਲਾ ਦਿੱਤਾ ਹੈ। ਇਸਦੀ ਜਾਣਕਾਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਜਾਰੀ ਇੱਕ ਬਿਆਨ ਰਾਹੀਂ ਦਿੱਤੀ ਗਈ ਹੈ।

ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਜਸਪਾਲ ਸਿੰਘ ਨੇ ਮੀਡੀਆ ਨੂੰ ਭੇਜੇ ਬਿਆਨ ਵਿੱਚ ਦੱਸਿਆ ਕਿ ਅੱਜ  30 ਜੁਲਾਈ 2020 ਨੂੰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਸਲੇ ਵਿੱਚ ਬਣੀ ਸਬ ਕਮੇਟੀ ਵਿੱਚ ਜਾਂਚ ਕਰਨ ਲਈ ਸੇਵਾਮੁਕਤ ਜੱਜ ਬੀਬੀ ਨਵੀਤਾ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਘਰੇਲੂ ਮਜਬੂਰੀ ਕਰਕੇ ਜਾਂਚ ਕਰਨ ਵਿੱਚ ਆਪਣੀ ਅਸਮਰੱਥਾ ਜਾਹਿਰ ਕਰਦਿਆਂ ਇੱਕ ਚਿੱਠੀ ਅਕਾਲ ਤਖਤ ਸਾਹਿਬ ਵਿਖੇ ਭੇਜੀ ਹੈ।

ਉਨ੍ਹਾਂ ਵੱਲੋਂ ਅਸਮਰੱਥਾ ਜ਼ਾਹਿਰ ਕਰਨ ਤੋਂ ਬਾਅਦ ਹੁਣ ਤੇਲੰਗਾਨਾ ਹਾਈ ਕੋਰਟ ਦੇ ਵਕੀਲ ਈਸ਼ਰ ਸਿੰਘ ਨੂੰ ਮੁੱਖ ਜਾਂਚ ਅਧਿਕਾਰੀ ਵਜੋਂ ਜਾਂਚ ਦੀ ਜਿੰਮੇਵਾਰੀ ਸੌੰਪ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਜਾਂਚ ਵਿੱਚ ਸਹਿਯੋਹ ਕਰਨ ਲਈ ਹਾਈ ਕੋਰਟ ਦੀ ਵਕੀਲ ਹਰਪ੍ਰੀਤ ਕੌਰ ਅਤੇ ਸੀ. ਏ ਹਰਲੀਨ ਕੌਰ ਨੂੰ ਵੀ ਜਾਂਚ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਨਾਲ ਜਾਂਚ ਤੇ ਕਿਸੇ ਤਰਾਂ ਦਾ ਕੋਈ ਵੀ ਅਸਰ ਨਹੀਂ ਪਵੇਗਾ, ਸਗੋਂ ਪੁਰੀ ਨਿਰਪੱਖਤਾ ਅਤੇ ਪਹਿਲਾਂ ਤੋਂ ਨਿਸ਼ਚਿਤ ਕੀਤੇ ਸਮੇਂ ਅਨੁਸਾਰ ਹੀ ਜਾਂਚ ਪੂਰੀ ਹੋਵੇਗੀ ਅਤੇ ਜਾਂਚ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਦੋਸ਼ੀ ਕੋਈ ਵੀ ਹੋਵੇ,ਉਸਨੂੰ ਬਖਸ਼ਿਆ ਨਹੀਂ ਜਾਵੇਗਾ।

Published by:Ashish Sharma
First published:

Tags: Amritsar, Giani harpreet singh