
ਲੜਕੀ ਨੇ ਰਾਜਾ ਵੜਿੰਗ ਤੋਂ ਮੰਗ ਲਈ ਡਰਾਈਵਰ ਦੀ ਨੌਕਰੀ...ਮੰਤਰੀ ਨੇ ਮੌਕੇ 'ਤੇ ਲਾਇਆ MD ਨੂੰ ਫੋਨ
ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਕਾਰ ਅੱਗੇ ਅੱਜ ਇਕ ਲੜਕੀ ਆ ਕੇ ਖੜ੍ਹੀ ਹੋ ਗਈ ਤੇ ਪੰਜਾਬ ਰੋਡਵੇਜ਼ ਵਿਚ ਡਰਾਈਵਰ ਦੀ ਨੌਕਰੀ ਦੀ ਮੰਗ ਕਰਨ ਲੱਗੀ। ਉਸ ਨੇ ਦੱਸਿਆ ਕਿ ਉਸ ਕੋਲ ਹੈਵੀ ਲਾਈਸੰਸ ਹੈ ਤੇ ਉਹ ਬੱਸ ਚਲਾ ਸਕਦੀ ਹੈ।
ਰਾਜਾ ਵੜਿੰਗ ਨੇ ਮੌਕੇ ਉਤੇ ਹੀ ਐਮਡੀ ਨੂੰ ਫੋਨ ਲਾ ਲਿਆ ਤੇ ਕਿਹਾ ਕਿ ਇਸ ਨੂੰ ਡਰਾਈਵਰ ਦੀ ਨੌਕਰੀ ਦਿਓ। ਰਾਜਾ ਵੜਿੰਗ ਨੇ ਐਮਡੀ ਮੈਡਮ ਨੂੰ ਕਿਹਾ ਕਿ ਜੇਕਰ ਇਕ ਮਹਿਲਾ ਐਮਡੀ ਲੱਗ ਸਕਦੀ ਹੈ ਤਾਂ ਇਕ ਲੜਕੀ ਬੱਸ ਕਿਉਂ ਨਹੀਂ ਚਲਾ ਸਕਦੀ।
ਲੜਕੀ ਨੇ ਕਿਹਾ ਉਹ ਸਪੋਰਟਗਰਲ ਹੈ ਪਰ ਉਹ ਖੇਡਾਂ ਵਿਚ ਨਹੀਂ ਜਾਣਾ ਚਾਹੁੰਦੀ, ਉਹ ਡਰਾਈਵਰ ਦੀ ਨੌਕਰੀ ਕਰਨਾ ਚਾਹੁੰਦੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।