• Home
  • »
  • News
  • »
  • punjab
  • »
  • THE GIRL WHO CAME TO CONSTABLE PAPER WAS SLAPPED BY THE POLICE AND TAKEN OUT OF THE EXAMINATION CENTER

ਕਾਂਸਟੇਬਲ ਦਾ ਪੇਪਰ ਦੇਣ ਆਈ ਲੜਕੀ ਵੱਲੋਂ ਪੁਲਿਸ 'ਤੇ ਥੱਪੜ ਮਾਰਨ ਦੇ ਦੋਸ਼, ਪ੍ਰੀਖਿਆ ਕੇਂਦਰ ਤੋਂ ਕੱਢਿਆ ਬਾਹਰ

ਕਾਂਸਟੇਬਲ ਦਾ ਪੇਪਰ ਦੇਣ ਆਈ ਲੜਕੀ ਵੱਲੋਂ ਪੁਲਿਸ 'ਤੇ ਥੱਪੜ ਮਾਰਨ ਦੇ ਦੋਸ਼.

ਕਾਂਸਟੇਬਲ ਦਾ ਪੇਪਰ ਦੇਣ ਆਈ ਲੜਕੀ ਵੱਲੋਂ ਪੁਲਿਸ 'ਤੇ ਥੱਪੜ ਮਾਰਨ ਦੇ ਦੋਸ਼.

  • Share this:
    ਸ੍ਰੀ ਮੁਕਤਸਰ ਸਾਹਿਬ ਵਿਚ ਕਾਂਸਟੇਬਲ ਦਾ ਪੇਪਰ ਦੇਣ ਆਈ ਲੜਕੀ ਨੇ ਪੁਲਿਸ ਉਤੇ ਗੰਭੀਰ ਦੋਸ਼ ਲਾਏ ਹਨ। ਲੜਕੀ ਦਾ ਦੋਸ਼ ਹੈ ਕਿ ਉਹ ਪੇਪਰ ਦੇਣ ਆਈ ਸੀ। ਪੁਲਿਸ ਨੇ ਉਸ ਨੂੰ ਥੱਪੜ ਮਾਰੇ। ਹੁਣ ਲੜਕੀ ਨੇ ਪੁਲਿਸ ਥਾਣੇ ਸ਼ਿਕਾਇਤ ਦਿੱਤੀ ਹੈ।

    ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਉਸ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ। ਉਹ ਪੁਲਿਸ ਦੇ ਕਹਿਣਾ ਉਤੇ ਆਪਣਾ ਸਕੂਟਰ ਪਾਰਕ ਕਰਨ ਗਈ ਸੀ ਪਰ ਜਦੋਂ ਵਾਪਸ ਆਈ ਤਾਂ ਪੁਲਿਸ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ।

    ਉਸ ਨੂੰ ਇਕ ਪੁਲਿਸ ਵਾਲੀ ਨੇ ਥੱਪੜ ਵੀ ਮਾਰਿਆ। ਉਸ ਨੂੰ ਪੇਪਰ ਵੀ ਨਹੀਂ ਦੇਣ ਦਿੱਤਾ ਗਿਆ।

    ਉਸ ਨੇ ਸਵਾਲ ਕੀਤਾ ਕਿ ਪੁਲਿਸ ਕੋਲ ਅਜਿਹਾ ਕਰਨ ਦਾ ਕੋਈ ਹੱਕ ਨਹੀਂ। ਉਹ ਇਨਸਾਫ ਦੀ ਮੰਗ ਕਰ ਰਹੀ ਹੈ।
    Published by:Gurwinder Singh
    First published: