Home /News /punjab /

ਬਠਿੰਡਾ ਦੀ ਝੀਲ 'ਚ ਲੜਕੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਬਠਿੰਡਾ ਦੀ ਝੀਲ 'ਚ ਲੜਕੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਜੈਤੀ ਦੀ ਲੜਕੀ ਨੇ ਬਠਿੰਡਾ ਦੀ ਝੀਲ ਵਿਚ ਕੀਤਾ ਸੁਸਾਇਡਸੁਸਾਇਡ ਨੋਟ ਵਿਚ ਲਿਖਿਆ - ਮੇਰੀ ਮੌਤ ਦਾ ਕੋਈ ਜਿੰਮੇਦਾਰ ਨਹੀ, ਮੇਰੀ ਮਾਂ ਨੂੰ ਫੋਨ ਕਰ ਦੱਸ ਦਿਓ

  • Share this:

    ਬਠਿੰਡਾ ਦੀ ਝੀਲ ਨੰਬਰ 1 ਵਿਚ ਇਕ ਲੜਕੀ ਨੇ ਛਾਲ ਮਾਰ ਕੇ ਸੁਸਾਇਡ ਕਰ ਲਿਆ। ਮ੍ਰਿਤਕ ਲੜਕੀ ਦੀ ਪਹਿਚਾਣ ਸੁਨਾਲੀ ਪੁੱਤਰੀ ਪਵਨ ਕੁਮਾਰ ਵਾਸੀ ਜੈਤੋ ਮੰਡੀ ਦੀ ਰਹਿਣ ਵਾਲੀ ਸੀ। ਬੈਗ ਵਿਚ ਛੱਡੇ ਸੁਸਾਇਡ ਨੋਟ ਵਿਚ ਸੋਨਾਲੀ ਨੇ ਲਿਖਿਆ ਹੈ ਕਿ ਮੇਰੀ ਮੌਤ ਦਾ ਕੋਈ ਜਿੰਮੇਦਾਰ ਨਹੀ, ਮੇਰੀ ਮਾਂ ਨੂੰ ਫੋਨ ਕਰ ਦਿੱਤਾ ਜਾਵੇ। ਥਾਣਾ ਥਰਮਲ ਪੁਲਸ ਨੇ ਧਾਰਾ 174 ਦੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਵਾਰਸਾਂ ਵਾਲੇ ਕਰ ਦਿੱਤਾ ਹੈ।

    ਦੱਸਿਆ ਜਾ ਹੈ ਕਿ ਲੜਕੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ। ਸਹਾਰਾ ਜਨਸੇਵਾ ਦੇ ਹੈਲਪਲਾਇਨ ਨੰਬਰ ਤੇ ਸੂਚਨਾ ਮਿਲੀ ਕਿ ਝੀਲ ਨੰਬਰ 1 ਵਿਚ ਇਕ ਲੜਕੀ ਦੀ ਲਾਸ਼ ਹੈ। ਸੂਚਨਾ ਮਿਲਦੇ ਹੀ ਸਹਾਰਾ ਵਰਕਰ ਮਨੀ ਕਰਣ ਸ਼ਰਮਾ ਅਤੇ ਸੰਦੀਪ ਗੋਇਲ ਐਂਬੂਲੈਂਸ ਸਮੇਤ ਮੌਕੇ ਤੇ ਪਹੁੰਚੇ। ਮੌਕੇ ਤੇ ਪੀਸੀਆਰ ਦੇ ਜਵਾਨ ਵੀ ਪਹੁੰਚ ਗਏ। ਸੰਸਥਾ ਵਰਕਰਾਂ ਨੇ ਪੀਸੀਆਰ ਦੇ ਜਵਾਨਾਂ ਦੇ ਸਹਿਯੋਗ ਨਾਲ ਲੜਕੀ ਦੀ ਲਾਸ਼ ਨੂੰ ਬਾਹਰ ਕੱਢਿਆ। ਥਰਮਲ ਪੁਲਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਪਹਿਚਾਣ ਸੋਨਾਲੀ ਵਜੋਂ ਹੋਈ ਹੈ।

    ਥਾਣਾ ਥਰਮਲ ਪੁਲਸ ਦੇ ਐਸ.ਐਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲਗਾ ਹੈ ਕਿ ਲੜਕੀ ਦੀ ਫੂਡ ਪਾਇਪ ਵਿਚ ਕੋਈ ਸਮੱਸਿਆ ਸੀ। ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦੀ ਸੀ। ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿਤਾ ਹੈ।

    ਇਹ ਲਿਖਿਆ ਹੈ ਸੁਸਾਇਡ ਨੋਟ 'ਚ

    ਝੀਲ ਬਾਹਰ ਪਏ ਬੈਗ ਵਿਚ ਮਿਲੇ ਸੁਸਾਇਡ ਨੋਟ ਵਿਚ ਸੋਨਾਲੀ ਨੇ ਲਿਖਿਆ ਕਿ ਮੈਂ ਜੈਤੋ ਦੀ ਰਹਿਣ ਵਾਲੀ ਹਾਂ। ਮੇਰੀ ਮੌਤ ਦੀ ਵਜ੍ਹਾ ਮੈਂ ਆਪ ਹਾਂ। ਕਿਸੇ ਨੂੰ ਵੀ ਮੇਰੀ ਮੌਤ ਦਾ ਦੋਸ਼ੀ ਨਾ ਬਣਾਇਆ ਜਾਵੇ। ਬੱਸ ਮੇਰੀ ਮਾਂ ਨੂੰ ਇਕ ਵਾਰ ਫੋਨ ਕਰਕੇ ਦੱਸ ਦਿੱਤਾ ਜਾਵੇ। ਯਾਦ ਰਹੇ ਕਿਸੇ ਨੂੰ ਵੀ ਮੇਰੀ ਮੌਤ ਦੀ ਵਜ੍ਹਾ ਨਾ ਸਮਝਿਆ ਜਾਵੇ। (ਸੋਨਾਲੀ)

    First published:

    Tags: Bathinda, Suicide