Home /News /punjab /

ਕੋਰੋਨਾ ਤੋਂ ਬਾਅਦ ਆਈ ਗਰਮੀ ਨੇ ਵਧਾਈ ਮਿੱਟੀ ਦੇ ਬਰਤਨਾਂ ਦੀ ਮੰਗ

ਕੋਰੋਨਾ ਤੋਂ ਬਾਅਦ ਆਈ ਗਰਮੀ ਨੇ ਵਧਾਈ ਮਿੱਟੀ ਦੇ ਬਰਤਨਾਂ ਦੀ ਮੰਗ

ਕੋਰੋਨਾ ਤੋਂ ਬਾਅਦ ਆਈ ਗਰਮੀ ਨੇ ਵਧਾਈ ਮਿੱਟੀ ਦੇ ਬਰਤਨਾਂ ਦੀ ਮੰਗ

ਕੋਰੋਨਾ ਤੋਂ ਬਾਅਦ ਆਈ ਗਰਮੀ ਨੇ ਵਧਾਈ ਮਿੱਟੀ ਦੇ ਬਰਤਨਾਂ ਦੀ ਮੰਗ

  • Share this:

ਅੰਮ੍ਰਿਤਸਰ- ਪਹਿਲਾਂ ਕੋਰੋਨਾ ਫਿਰ ਲੌਕ ਡਾਉਨ ਅਤੇ ਹੁਣ ਗਰਮੀ ਤੋਂ ਬੇਹਾਲ ਲੋਕ ਭਾਵੇਂ ਬਾਜ਼ਾਰਾਂ ਵਿੱਚ ਨਜ਼ਰ ਅਉਣੇ ਸ਼ੁਰੂ ਹੋਏ ਹਨ ਪਰ ਇਸ ਵਾਰ ਬਾਕੀ ਚੀਜ਼ਾਂ ਦੀ ਖਾਰੀਦਾਰੀ ਕਰਨ ਦੀ ਬਜਾਏ ਮਿੱਟੀ ਦੇ ਭਾਂਡੇ ਤੇ ਵਾਟਰਕੂਲਰ ਖਰੀਦਦੇ ਨਜ਼ਰ ਆਏ ਰਹੇ ਹਨ।

ਦਰਅਸਲ ਪੂਰੇ ਉੱਤਰ ਭਾਰਤ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਅਤੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ ਵਿੱਚ ਲੋਕ ਗਰਮੀ ਤੋਂ ਬਚਣ ਲਈ ਘਰ ਵਿੱਚ ਹੀ ਖਾਣ ਪੀਣ ਦਾ ਸਮਾਨ ਤਿਆਰ ਕਰਨ ਨੂੰ ਤਰਜੀਹ ਦੇ ਰਹੇ ਹਨ ਅਤੇ ਮਿੱਟੀ ਦੇ ਤਿਆਰ ਕੀਤੇ ਘੜੇ, ਸੁਰਾਹੀ ਅਤੇ ਵਾਟਰ ਕੂਲਰ ਵਿੱਚ ਹੀ ਠੰਡਾ ਕੀਤਾ ਗਿਆ ਪਾਣੀ ਪੀ ਰਹੇ ਹਨ।

ਅੰਮ੍ਰਿਤਸਰ ਦੇ ਗੁਰੂਦਵਾਰਾ ਸ਼ਾਹਿਦ ਗੰਜ ਨੇੜੇ ਮਿੱਟੀ ਦੇ ਭਾਂਡੇ ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਕਰਫਿਊ ਅਤੇ ਲੌਕ ਡਾਉਨ ਕਰਕੇ ਦੁੱਕਾਨਾਂ ਬੰਦ ਸਨ। ਪਰ ਜਿੱਦਾਂ ਹੀ ਕਰਫ਼ਿਊ ਖ਼ਤਮ ਹੋਇਆ ਤਾਂ ਅੰਮ੍ਰਿਤਸਰ ਵਿੱਚ ਤੇਜ਼ ਗਰਮੀ ਪੈਣੀ ਸ਼ੁਰੂ ਹੋ ਗਈ ਜਿਸ ਦੇ ਚੱਲਦਿਆਂ ਹੁਣ ਲੋਕ ਵੱਡੀ ਗਿਣਤੀ ਵਿੱਚ ਉਨ੍ਹਾਂ ਕੋਲ ਮਿੱਟੀ ਦੇ ਘੜੇ ਅਤੇ ਹੋਰ ਬਰਤਨ ਖਰੀਦਣ ਲਈ ਪਹੁੰਚ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਰਕੇ ਡਾਕਟਰਾਂ ਵੱਲੋਂ ਵੀ ਫਰਿਜ਼ ਜਾਂ ਬਰਫ ਨਾਲ ਠੰਡਾ ਕੀਤਾ ਪਾਣੀ ਨਾ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਕਰਕੇ ਉਹ ਮਿੱਟੀ ਦੇ ਘੜੇ ਖਰੀਦ ਰਹੇ ਹਨ ਤਾਂ ਜੋ ਗਰਮੀ ਤੋਂ ਰਾਹਤ ਮਿਲਣ ਦੇ ਨਾਲ ਨਾਲ ਕੋਰੋਨਾ ਵਾਇਰਸ ਤੋਂ ਵੀ ਬਚਿਆ ਜਾ ਸਕੇ।

Published by:Ashish Sharma
First published:

Tags: Amritsar