ਸਕੂਲਾਂ ਵੱਲੋਂ ਫੀਸ ਲੈਣ ਬਾਰੇ ਚੰਡੀਗੜ੍ਹ ਹਾਈਕੋਰਟ ਦਾ ਆਇਆ ਵੱਡਾ ਫੈਸਲਾ..

News18 Punjabi | News18 Punjab
Updated: June 30, 2020, 1:25 PM IST
share image
ਸਕੂਲਾਂ ਵੱਲੋਂ ਫੀਸ ਲੈਣ ਬਾਰੇ ਚੰਡੀਗੜ੍ਹ ਹਾਈਕੋਰਟ ਦਾ ਆਇਆ ਵੱਡਾ ਫੈਸਲਾ..
ਸਕੂਲਾਂ ਵੱਲੋਂ ਫੀਸ ਲੈਣ ਬਾਰੇ ਚੰਡੀਗੜ੍ਹ ਹਾਈਕੋਰਟ ਦਾ ਆਇਆ ਵੱਡਾ ਫੈਸਲਾ..

ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਸਕੂਲ ਪ੍ਰਬੰਧਨ ਨੂੰ ਆਪਣੇ ਖਰਚੇ ਦੇ ਹਿਸਾਬ ਨਾਲ ਹੀ ਚਾਰਜ ਵਸੂਲ ਸਕਦੇ ਹਨ। ਸਕੂਲ ਵਧੀ ਹੋਈ ਫੀਸ ਨਹੀਂ ਲੈਣਗੇ ਬਲਕਿ ਉਨ੍ਹਾਂ ਨੂੰ ਸਿਰਫ ਵਿੱਤੀ ਵਰ੍ਹੇ 2019-20 ਦਾ ਫੀਸ ਵਿਵਸਥਾ ਹੀ ਅਪਣਾਉਣਾ ਪਏਗਾ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ: ਸਕੂਲ ਫੀਸ ਵਿਵਾਦ 'ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਮਾਪਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਨਿੱਜੀ ਸਕੂਲਾਂ ਨੂੰ ਐਡਮੀਸ਼ਨ ਫੀਸ ਵਸੂਲਣ ਦੀ ਵੀ ਇਜਾਜ਼ਤ ਦਿੱਤੀ ਹੈ। ਇਸ ਤੋ ਇਲਾਵਾ ਸਕੂਲ ਬੱਚਿਆਂ ਤੋਂ ਟਿਊਸ਼ਨ ਫੀਸ ਵਸੂਲ ਸਕਦੇ ਹਨ। ਸਕੂਲ ਵਧੀ ਹੋਈ ਫੀਸ ਨਹੀਂ ਲੈਣਗੇ। ਸਕੂਲ ਪਿਛਲੇ ਸਾਲ ਵਾਲੀ ਫੀਸ ਹੀ ਲੈ ਸਕਦੇ ਹਨ। ਫੀਸ ਨਾ ਭਰ ਸਕਣ ਵਾਲੇ ਮਾਪੇ ਆਪਣੇ ਵਿੱਤੀ ਹਾਲਤ ਦਾ ਪਰੂਫ ਦੇਣਗੇ।

ਹਾਈਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਸਕੂਲ ਪ੍ਰਬੰਧਨ ਨੂੰ ਆਪਣੇ ਖਰਚੇ ਦੇ ਹਿਸਾਬ ਨਾਲ ਹੀ ਚਾਰਜ ਵਸੂਲ ਸਕਦੇ ਹਨ। ਸਕੂਲ ਵਧੀ ਹੋਈ ਫੀਸ ਨਹੀਂ ਲੈਣਗੇ ਬਲਕਿ ਉਨ੍ਹਾਂ ਨੂੰ ਸਿਰਫ ਵਿੱਤੀ ਵਰ੍ਹੇ 2019-20 ਦਾ ਫੀਸ ਵਿਵਸਥਾ ਹੀ ਅਪਣਾਉਣਾ ਪਏਗਾ। ਜੇ ਕੋਈ ਮਾਪਾ ਸਕੂਲ ਫੀਸਾਂ ਦਾ ਭੁਗਤਾਨ ਨਹੀਂ ਕਰ ਸਕਦਾ ਤਾਂ ਉਹ ਸਕੂਲ ਨੂੰ ਵੱਖਰੀਆਂ ਦਰਖਾਸਤਾਂ ਦੇ ਸਕਦੇ ਹਨ, ਜਿਸ ਵਿੱਚ ਉਨ੍ਹਾਂ ਨੂੰ ਆਪਣੀ ਵਿੱਤੀ ਸਥਿਤੀ ਦਾ ਸਬੂਤ ਦੇਣਾ ਹੋਵੇਗਾ।

ਅਦਾਲਤ ਨੇ ਕਿਹਾ ਹੈ ਕਿ ਜੇ ਕੋਈ ਸਕੂਲ ਆਰਥਿਕ ਤੰਗੀ ਵਿੱਚੋਂ ਲੰਘ ਰਿਹਾ ਹੈ, ਤਾਂ ਉਹ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਪ੍ਰਮਾਣ ਦੇ ਨਾਲ ਆਪਣੀ ਨੁਮਾਇੰਦਗੀ ਦੇ ਸਕਦਾ ਹੈ। ਜਿਸ ਉੱਤੇ 3 ਹਫਤਿਆਂ ਵਿੱਚ ਫੈਸਲਾ ਕਰਨਾ ਪਏਗਾ। 
First published: June 30, 2020, 12:50 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading