• Home
  • »
  • News
  • »
  • punjab
  • »
  • THE HIGH PRICES OF ONIONS BROUGHT TEARS TO THE EYES OF THE PEOPLE SURAJ BHAN TVSB AK

Onion Prices: ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦੇ ਹੰਝੂ ਕੱਢੇ

ਕਿਸਾਨਾਂ ਤੋਂ ਇਕ ਰੁਪਏ ਕਿੱਲੋ ਖਰੀਦਿਆ ਪਿਆਜ਼ 5 ਮਹੀਨਿਆਂ 'ਚ ਕਿਵੇਂ ਹੋ ਗਿਆ 100 ਰੁਪਏ

  • Share this:
ਬਠਿੰਡਾ : ਹਾਲੇ ਪੂਰਾ ਦੇਸ਼  ਕੋਰੋਨਾ ਦੀ ਮਹਾਂਮਾਰੀ ਤੋਂ ਉਭਰ ਨਹੀਂ ਸਕਿਆ ਪਰ ਹੁਣ ਮਹਿੰਗਾਈ ਦੇ ਚੱਲਦੇ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ ਜੇ ਗੱਲ ਰੋਜ਼ਾਨਾ ਵਰਤੋਂ ਕਰਨ ਵਾਲੇ ਪਿਆਜ਼ ਦੀ ਕੀਤੀ ਜਾਵੇ ਤਾਂ  ਇਸ ਦੀਆਂ ਕੀਮਤਾਂ ਨੇ ਹਰ ਕਿਸੇ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ।

ਬਠਿੰਡਾ ਦੀ ਹੋਲਸੇਲ ਮੰਡੀ ਵਿੱਚ 60 ਰੁਪਏ ਕਿਲੋ ਦੇ ਹਿਸਾਬ ਨਾਲ ਬੀਤਿਆ ਹੋਇਆ ਪਿਆਜ਼ ਆਮ ਲੋਕਾਂ ਤੱਕ 80 ਰੁਪਏ ਕਿਲੋ ਦੇ  ਹਿਸਾਬ ਨਾਲ ਪਹੁੰਚਦਾ ਹੈ। ਪਿਛਲੇ ਸੱਤ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਆਜ਼ ਦੇ ਰੇਟ 30 ਤੋਂ 35 ਰੁਪਏ ਕਿਲੋ ਸਨ  ਜੋ ਹੁਣ ਵਧ ਕੇ 80 ਰੁਪਏ ਤੋਂ ਪਾਰ ਹੁੰਦੇ ਜਾ ਰਹੇ ਹਨ। ਜਿੱਥੇ ਪਿਆਜ਼ ਦੀਆਂ ਵਧੀਆਂ ਕੀਮਤਾਂ ਤੋਂ ਹਰ ਆਮ ਪ੍ਰੇਸ਼ਾਨ ਹੈ , ਉਥੇ ਥੋਕ ਵਿਚ ਪਿਆਜ਼ ਵੇਚਣ ਵਾਲੇ ਵੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ  ਪਹਿਲਾ ਰੋਜ਼ਾਨਾ 80 ਤੋਂ 100 ਕਰੀਬ ਪਿਆਜ਼ ਦੀ ਵਿਕਰੀ ਹੁੰਦੀ ਸੀ ਜੋ ਘੱਟ ਕੇ 10 ਬੋਰੀ ਤੱਕ ਰਹਿ ਗਈ ਹੈ। ਹੋਲ ਸੇਲ ਵਪਾਰੀਆਂ ਦਾ ਕਹਿਣਾ ਹੈ ਕਿ  ਬੇਸ਼ੱਕ ਇਨ੍ਹਾਂ ਕੋਲ ਸਟਾਕ ਵਿੱਚ  ਕਾਫੀ  ਪਿਆਜ਼ੀ ਪਿਆ ਹੈ ਪਰ ਕੋਈ ਵੀ ਖਰੀਦਾਰ ਨਹੀਂ ਆ ਰਿਹਾ। ਉਪਰ ਤੋਂ ਖ਼ਰਚੇ ਆਮ ਦਿਨਾਂ ਦੇ ਵਾਂਗ ਹੀ ਪੈ ਰਹੇ ਹਨ, ਜਿਸ ਕਰਕੇ ਇਨ੍ਹਾਂ ਤੇ ਵੀ ਦੋਹਰੀ ਮਾਰ ਪੈ ਰਹੀ ਹੈ।

ਬਠਿੰਡਾ ਦੇ ਪਿਆਜ਼ ਵਪਾਰੀ ਮੁਕੇਸ਼ ਬਜਾਜ ਦਾ ਕਹਿਣਾ ਹੈ ਕਿ ਵੈਸੇ ਤਾਂ ਅੱਜਕਲ ਦੇ ਦਿਨਾਂ ਵਿੱਚ ਰੇਟ ਪਿਛਲੇ ਸਾਲ ਵੀ ਵਧੇ ਸਨ,  ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਰੇਟਾਂ ਵਿਚ ਵਾਧਾ ਹੋਇਆ ਹੈ। ਪਹਿਲਾ ਬਠਿੰਡਾ ਦੀ ਮੰਡੀ ਵਿੱਚ ਐਮਪੀ ਅਤੇ ਮਹਾਰਾਸ਼ਟਰ ਤੋਂ ਪਿਆਜ਼ ਆਉਂਦਾ ਹੈ  ਅਤੇ ਇਸ ਵਾਰ ਕਰਨਾਟਕਾ ਦੇ ਵਿੱਚ ਭਾਰੀ ਬਾਰਸ਼ ਪਈ ਸੀ  ਜਿਸ ਕਰਕੇ ਉਥੇ ਪਿਆਜ਼ ਦੀ ਫ਼ਸਲ ਖ਼ਰਾਬ ਹੋ ਗਈ,  ਉਸੇ ਕਾਰਨ ਪਿਆਜ਼ ਦੇ ਰੇਟ ਅਸਮਾਨੀ ਛੂਹ ਰਹੇ ਹਨ। ਜੇ ਆਉਣ ਵਾਲੇ ਪੰਦਰਾਂ ਤੋਂ ਵੀਹ ਦਿਨਾਂ ਵਿੱਚ ਅਲਵਰ ਤੋਂ ਨਵੀਂ ਪਿਆਜ਼ ਦੀ ਫ਼ਸਲ  ਮੰਡੀਆਂ ਵਿਚ ਚਾਹੁੰਦੀ ਹੈ ਤਾਂ ਰੇਟਾਂ ਵਿੱਚ ਕਮੀ ਹੋ ਸਕਦੀ ਹੈ, ਨਹੀਂ ਤਾਂ ਇਸੇ ਤਰ੍ਹਾਂ ਹੀ ਮਹਿੰਗੇ ਪਿਆਜ਼ ਸਾਨੂੰ ਲੈਣੇ ਪੈਣਗੇ ।
Published by:Ashish Sharma
First published:
Advertisement
Advertisement