ਨਿੱਜੀ ਸਕੂਲਾਂ ਦੀਆਂ ਮਹਿੰਗੀਆਂ ਫ਼ੀਸਾਂ ਦਾ ਅਸਰ, ਸਰਕਾਰੀ ਸਕੂਲਾਂ ਦੇ ਦਾਖ਼ਲੇ ’ਚ ਹੋਇਆ ਰਿਕਾਰਡ ਵਾਧਾ

Ashish Sharma | News18 Punjab
Updated: July 16, 2020, 6:04 PM IST
share image
ਨਿੱਜੀ ਸਕੂਲਾਂ ਦੀਆਂ ਮਹਿੰਗੀਆਂ ਫ਼ੀਸਾਂ ਦਾ ਅਸਰ, ਸਰਕਾਰੀ ਸਕੂਲਾਂ ਦੇ ਦਾਖ਼ਲੇ ’ਚ ਹੋਇਆ ਰਿਕਾਰਡ ਵਾਧਾ
ਨਿੱਜੀ ਸਕੂਲਾਂ ਦੀਆਂ ਮਹਿੰਗੀਆਂ ਫ਼ੀਸਾਂ ਦਾ ਅਸਰ, ਸਰਕਾਰੀ ਸਕੂਲਾਂ ਦੇ ਦਾਖ਼ਲਿਆਂ ’ਚ ਰਿਕਾਰਡ ਵਾਧਾ

  • Share this:
  • Facebook share img
  • Twitter share img
  • Linkedin share img
ਬਰਨਾਲਾ ਜ਼ਿਲੇ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ 10 ਪ੍ਰਤੀਸ਼ਤ ਵਿਦਿਆਰਥੀ ਦੀ ਗਿਣਤੀ ਵਧੀ ਹੈ। ਜ਼ਿਲੇ ਦੇ ਸਰਕਾਰੀ ਸਕੂਲਾਂ ਵਿੱਚ 57968 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੈ, ਜੋ ਇਸ ਵਾਰ ਤੋਂ 5332 ਵੱਧ ਹਨ। ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧੇ  ਦਾ ਵੱਡਾ ਕਾਰਨ ਪ੍ਰਾਈਵੇਟ ਸਕੂਲਾਂ ਦੀਆਂ ਮਹਿੰਗੀਆਂ ਫ਼ੀਸਾਂ ਜਿੰਮੇਵਾਰ ਬਣੀਆਂ ਹਨ। ਜ਼ਿਲੇ ਵਿੱਚ 2311 ਬੱਚੇ ਮਾਪਿਆਂ ਵਲੋਂ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਏ ਗਏ ਹਨ। ਜਦੋਂਕਿ ਸਰਕਾਰੀ ਸਕੂਲਾਂ ਦੀ ਦਿੱਖ ਵੀ ਪਹਿਲਾਂ ਨਾਲੋਂ ਬਦਲੀ ਹੈ। ਸਰਕਾਰੀ ਸਕੂਲਾਂ ’ਚ ਨਿੱਜੀ ਸਕੂਲਾਂ ਦੀ ਤਰਜ਼ ’ਤੇ ਹਰ ਸੁਵਿਧਾ ਮੁਹੱਈਆ ਕਰਵਾਈ ਜਾਣ ਲੱਗੀ ਹੈ। ਸਰਕਾਰੀ ਸਕੂਲਾਂ ਵਿੱਚ ਆਨਲਾਈਨ ਪੜਾਈ ਵੀ ਕਰਵਾਈ ਜਾ ਰਹੀ ਹੈ। ਜ਼ਿਲੇ ਦੇ 85 ਪ੍ਰਤੀਸ਼ਤ ਦੇ ਕਰੀਬ ਸਰਕਾਰੀ ਸਕੂਲ ਸਮਾਰਟ ਸਕੂਲ ਵੀ ਬਣਾਏ ਗਏ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਕੂਲਾਂ ਦੇ ਅਧਿਆਪਕਾਂ ਗੁਰਪ੍ਰੀਤ ਸਿੰਘ ਅਤੇ ਭਰਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਬੱਚੇ ਖ਼ੁਦ ਨਿੱਜੀ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਏ ਹਨ। ਉਹ ਜਿੱਥੇ ਮਾਪਿਆਂ ਨੂੰ ਬੱਚੇ ਸਰਕਾਰੀ ਸਕੂਲਾਂ ’ਚ ਦਾਖ਼ਲ ਕਰਨ ਲਈ ਪ੍ਰੇਰਿਤ ਕਰ ਰਹੇ ਹਨ, ਉਥੇ ਉਹਨਾਂ ਨੇ ਖ਼ੁਦ ਵੀ ਇਸ ’ਤੇ ਅਮਲ ਕੀਤਾ ਹੈ। ਹੋਰ ਵੀ ਬਹੁ ਗਿਣਤੀ ਅਧਿਆਪਕਾਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕੀਤੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰੀ ਸਕੂਲ ਹੀ ਨਾ ਬਚੇ ਤਾਂ ਉਹਨਾਂ ਦੀਆਂ ਨੌਕਰੀਆਂ ਵੀ ਕਿਸੇ ਕੰਮ ਦੀਆਂ ਨਹੀਂ ਰਹਿਣੀਆਂ। ਇਸ ਲਈ ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਇਹਨਾਂ ਵਿੱਚ ਬੱਚਿਆਂ ਦੇ ਦਾਖ਼ਲੇ ਜ਼ਰੂਰੀ ਹਨ।

ਸਰਕਾਰੀ ਸਕੂਲਾਂ ਦੇ ਅਧਿਆਪਕ ਜਗਜੀਤ ਸਿੰਘ ਅਤੇ ਨਰਿੰਦਰ ਕੁਮਾਰ ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕਿ੍ਰਸ਼ਨ ਕੁਮਾਰ ਦੇ ਯਤਨਾਂ ਸਦਕਾ ਸਰਕਾਰੀ ਸਕੂਲਾਂ ਦੀ ਪੜਾਈ ਦਾ ਪੱਧਰ ਕਾਫ਼ੀ ਉਚਾ ਹੋਇਆ ਹੈ ਅਤੇ ਸਰਕਾਰੀ ਸਕੂਲ ਸਮਾਰਟ ਸਕੂਲ ਬਣੇ ਹਨ। ਉਹਨਾਂ ਦੱਸਿਆ ਕਿ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਦਾਖ਼ਲ ਕਰਵਾਉਣ ਲਈ ਘਰ ਘਰ ਦਾਖਲਾ ਮੁਹਿੰਮ ਨੇ ਕਾਫ਼ੀ ਅਸਰ ਪਾਇਆ ਹੈ। ਨਿੱਜੀ ਸਕੂਲਾਂ ਵਾਂਗ ਸਰਕਾਰੀ ਸਕੂਲਾਂ ਵਿੱਚ ਹਰ ਸਹੂਲਤ ਦਿੱਤੀ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਪ੍ਰੋਜੈਕਟਰ, ਅੰਗਰੇਜ਼ੀ ਮਾਧਿਆਮ, ਮੁਫ਼ਤ ਵਰਤੀ ਅਤੇ ਕਿਤਾਬਾਂ ਅਤੇ ਕੋਈ ਸਕੂਲ ਫ਼ੀਸ ਵਰਗੀਆਂ ਸਹੂਲਤ ਦਿੱਤੀਆਂ ਜਾ ਰਹੀਆਂ ਹਨ। ਆਨਲਾਈਨ ਪੜਾਈ ਘਰ ਬੈਠੇ ਬੱਚਿਆਂ ਨੂੰ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਨਿੱਜੀ ਸਕੂਲਾਂ ਦੀਆਂ ਮਹਿੰਗੀਆਂ ਫ਼ੀਸਾਂ ਨੇ ਮਾਪਿਆਂ ’ਤੇ ਵੱਡਾ ਆਰਥਿਕ ਬੋਝ ਪਾਇਆ ਹੈ, ਜਿਸ ਤੋਂ ਨਿਰਾਸ਼ ਮਾਪੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰੀ ਸਕੂਲ ’ਚ ਬੱਚਾ ਦਾਖ਼ਲ ਕਰਵਾਉਣ ਲਈ ਕਿਸੇ ਸਰਟੀਫ਼ਿਕੇਟ ਦੀ ਲੋੜ ਨਹੀਂ ਹੈ। ਬੱਚੇ ਦੀ ਯੋਗਤਾ ਲਈ ਉਸਦਾ ਟੈਸਟ ਲਿਆ ਜਾਂਦਾ ਹੈ, ਜਿਸਤੋਂ ਬਾਅਦ ਉਸਨੂੰ ਦਾਖ਼ਲਾ ਦੇ ਦਿੱਤਾ ਜਾਂਦਾ ਹੈ।
ਇਸ ਮਾਮਲੇ ਸਬੰਧੀ ਵਧੀਕ ਜ਼ਿਲਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਮੈਡਮ ਵਸੁੰਧਰਾ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਪ੍ਰਾਇਮਰੀ ਸਕੂਲਾਂ ਵਿੱਚ 21 ਫ਼ੀਸਦੀ ਵਧੇਰੇ ਦਾਖ਼ਲਾ ਹੋਇਆ ਹੈ। ਪ੍ਰੀ ਪ੍ਰਾਇਮਰੀ ਵਿੱਚ ਪਿਛਲੇ ਸਾਲ 22 ਹਜ਼ਾਰ ਦਾਖ਼ਲਾ ਹੋਇਆ ਸੀ। ਜੋ ਇਸ ਵਾਰ ਵਧ ਕੇ 24 ਹਜ਼ਾਰ ਹੋ ਗਿਆ ਹੈ। ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਜ਼ਿਲੇ ਨੂੰ ਦਿੱਤੇ ਗਏ ਟਾਰਗੇਟ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਨਿੱਜੀ ਸਕੂਲਾਂ ਨੂੰ ਟੱਕਰ ਦੇ ਰਹੇ ਹਨ। ਉਹਨਾਂ ਦੱਸਿਆ ਕਿ ਸਰਕਾਰੀ ਸਕੂਲਾਂ ’ਚ ਪੜਨ ਵਾਲੇ 50 ਬੱਚਿਆਂ ਨੇ ਇਸ ਵਾਰ ਨਵੋਦਿਆ ਦੀ ਪ੍ਰਰੀਖਿਆ ਵੀ ਪਾਸ ਕੀਤੀ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲਾ ਸਿੱਖਿਆ ਅਧਿਕਾਰੀ ਸਰਬਜੀਤ ਸਿੰਘ ਤੂਰ ਨੇ ਕਿਹਾ ਕਿ ਪਿਛਲੇ ਸਾਲ ਜ਼ਿਲੇ ਦੇ ਸਰਕਾਰੀ ਸਕੂਲਾਂ ਵਿੱਚ 52638 ਬੱਚੇ ਦਾਖ਼ਲ ਸਨ, ਜੋ ਇਸ ਵਾਰ ਵਧ ਕੇ 57968 ਹੋ ਗਏ ਹਨ। ਇਸ ਵਾਰ 5332 ਬੱਚੇ ਵਧ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਏ ਹਨ। ਇਸ ਵਾਰ 10.13 ਫ਼ੀਸਦੀ ਸਰਕਾਰੀ ਸਕੂਲਾਂ ਦਾ ਦਾਖ਼ਲਾ ਵਧਿਆ ਹੈ। ਉਹਨਾਂ ਦੱਸਿਆ ਕਿ ਇਸ ਸਾਲ ਦਸਵੀਂ, 11ਵੀਂ ਅਤੇ 12ਵੀਂ ਕਲਾਸਾਂ ’ਚ ਵਧੇਰੇ ਬੱਚੇ ਦਾਖ਼ਲ ਹੋਏ ਹਨ। ਉਹਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਧੀਆ ਪੜਾਈ ਕਰਵਾਈ ਜਾਂਦੀ ਹੈ। ਸਰਕਾਰੀ ਸਕੂਲਾਂ ਦੀ ਪੜਾਈ ਨਿੱਜੀ ਸਕੂਲਾਂ ਨੂੰ ਵੀ ਮਾਤ ਪਾ ਰਹੀ ਹੈ। ਉਹਨਾਂ ਦੱਸਿਆ ਕਿ 2311 ਬੱਚੇ ਨਿੱਜੀ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ’ਚ ਦਾਖ਼ਲ ਹੋਏ ਹਨ।
Published by: Ashish Sharma
First published: July 16, 2020, 6:03 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading