Home /News /punjab /

PAK ਦੀ ਵਾਹਗਾ ਸਰਹੱਦ 'ਤੇ ਦੇਰ ਰਾਤ ਪਰੇਸ਼ਾਨ ਹੋਏ ਭਾਰਤੀ ਸਿੱਖ ਸ਼ਰਧਾਲੂ, ਵੀਡੀਓ ਵਾਇਰਲ ਕਰਕੇ ਮੰਗੀ ਮਦਦ

PAK ਦੀ ਵਾਹਗਾ ਸਰਹੱਦ 'ਤੇ ਦੇਰ ਰਾਤ ਪਰੇਸ਼ਾਨ ਹੋਏ ਭਾਰਤੀ ਸਿੱਖ ਸ਼ਰਧਾਲੂ, ਵੀਡੀਓ ਵਾਇਰਲ ਕਰਕੇ ਮੰਗੀ ਮਦਦ

PAK ਦੀ ਵਾਹਗਾ ਸਰਹੱਦ 'ਤੇ ਦੇਰ ਰਾਤ ਪਰੇਸ਼ਾਨ ਹੋਏ ਭਾਰਤੀ ਸਿੱਖ ਸ਼ਰਧਾਲੂ, ਵੀਡੀਓ ਵਾਇਰਲ ਕਰਕੇ ਮੰਗੀ ਮਦਦ

PAK ਦੀ ਵਾਹਗਾ ਸਰਹੱਦ 'ਤੇ ਦੇਰ ਰਾਤ ਪਰੇਸ਼ਾਨ ਹੋਏ ਭਾਰਤੀ ਸਿੱਖ ਸ਼ਰਧਾਲੂ, ਵੀਡੀਓ ਵਾਇਰਲ ਕਰਕੇ ਮੰਗੀ ਮਦਦ

ਅਨੇਕਾਂ ਸ਼ਰਧਾਲੂ ਪਾਕਿਸਤਾਨ ਦੀ ਵਾਹਗਾ ਸਰਹੱਦ ਵਿਖੇ ਭੁੱਖੇ ਭਾਣੇ ਪਾਣੀ ਚਾਹ ਤੋਂ ਵੀ ਵਾਂਝੇ ਹਨੇਰ ਘੁਪ ਵਿਚ ਬੈਠੇ ਹੋਏ ਲੰਗਰ ਤੇ ਪਾਣੀ  ਦੀ ਮੰਗ ਰਹੇ ਹਨ। ਪਾਕਿਸਤਾਨ ਓਕਾਫ਼ ਬੋਰਡ ਜਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ।

ਹੋਰ ਪੜ੍ਹੋ ...
  • Share this:

ਅੰਮ੍ਰਿਤਸਰ- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਗੁਰਪੁਰਬ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ ਲਈ ਅੱਜ ਭਾਰਤ ਤੋਂ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂ ਦੇਰ ਰਾਤ ਪਾਕਿਸਤਾਨ ਦੀ ਵਾਹਗਾ ਸਰਹੱਦ ਤੇ ਬੈਠੇ ਹਨ।  ਅਨੇਕਾਂ ਸ਼ਰਧਾਲੂ ਵੀਡੀਓ ਵਾਇਰਲ ਕਰ ਕੇ ਲੰਗਰ ਤੇ ਪਾਣੀ  ਦੀ ਮੰਗ ਰਹੇ ਹਨ।

ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਪੁੱਜੇ ਸ਼ਿੰਗਾਰਾ ਸਿੰਘ ਨੇ ਆਪਣੇ ਮੋਬਾਇਲ ਤੋਂ ਵੀਡੀਓ ਵਾਇਰਲ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਕਿ ਪਾਕਿਸਤਾਨ ਤੋਂ ਭਾਰਤ ਤੋਂ ਪਾਕਿਸਤਾਨ ਪੁੱਜੇ ਸਿੱਖ ਸ਼ਰਧਾਲੂ ਕਿਵੇਂ ਦੇਰ ਰਾਤ ਪਾਕਿਸਤਾਨ ਦੀ ਵਾਹਗਾ ਸਰਹੱਦ ਦੇ ਇਮੀਗ੍ਰੇਸ਼ਨ ਕਸਟਮ ਦੇ ਬਾਹਰ ਖੁੱਲ੍ਹੇ ਮੈਦਾਨ ਸੁੰਨਸਾਨ ਸੜਕ ਦੇ ਕੰਢੇ ਬੈਠੇ ਬਹੁਤ ਹੀ ਡਾਹਢੇ ਪਰੇਸ਼ਾਨ ਹੋਏ ਸਹਾਇਤਾ ਦੀ ਮੰਗ ਕਰ ਰਹੇ ਹਨ।

ਸ਼ਿੰਗਾਰਾ ਸਿੰਘ ਨੇ ਵੀਡੀਓ ਵਾਇਰਲ ਕਰਕੇ ਇਹ ਵੀ ਦੱਸਿਆ ਕਿ ਭਾਰਤੀ ਸਿੱਖ ਸ਼ਰਧਾਲੂ ਸਵੇਰੇ ਪੰਜ ਵਜੇ ਤੋਂ ਆਪਣੇ ਘਰਾਂ ਤੋਂ ਨਿਕਲੇ ਹੋਏ ਦੁਪਹਿਰੇ ਭਾਰਤ ਤੋਂ ਪਾਕਿਸਤਾਨ ਪੁੱਜੇ ਹਨ ਜਿਨ੍ਹਾਂ ਨੂੰ ਰਾਤ 7 ਵਜੇ ਤੱਕ ਦਾ ਸਮਾਂ ਹੋਣ ਦੇ ਬਾਵਜੂਦ ਵੀ ਵਾਹਗਾ ਪਾਕਿਸਤਾਨ ਵਿਖੇ ਹੀ ਬਿਠਾ ਰੱਖਿਆ ਹੋਇਆ ਹੈ।ਇੱਥੇ ਦੱਸਣਯੋਗ ਹੈ ਕਿ ਭਾਰਤੀ ਸ਼ਰਧਾਲੂਆਂ ਲਈ ਪਾਕਿਸਤਾਨ ਔਕਾਫ ਬੋਰਡ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਹਗਾ ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੋਂ ਤਿੰਨ ਵਿਸ਼ੇਸ਼ ਟ੍ਰੇਨਰ ਰਾਹੀਂ ਭਾਰਤੀ ਸ਼ਰਧਾਲੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਲੈ ਕੇ ਜਾਣਾ ਹੈ ਮਗਰ ਰਾਤ ਦਾ ਸਮਾਂ ਜ਼ਿਆਦਾ ਹੋਣ ਕਾਰਨ ਇਨ੍ਹਾਂ ਸ਼ਰਧਾਲੂਆਂ ਨੂੰ ਅਗਾਂਹ ਉਨ੍ਹਾਂ ਦੀ ਮੰਜ਼ਿਲ ਸ੍ਰੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵੱਲ ਰਵਾਨਾ ਨਹੀਂ ਕੀਤਾ ਗਿਆ ਜਿਸ ਕਾਰਨ ਇਹ ਭਾਰਤੀ ਅਨੇਕਾਂ ਸ਼ਰਧਾਲੂ ਪਾਕਿਸਤਾਨ ਦੀ ਵਾਹਗਾ ਸਰਹੱਦ ਵਿਖੇ ਭੁੱਖੇ ਭਾਣੇ ਪਾਣੀ ਚਾਹ ਤੋਂ ਵੀ ਵਾਂਝੇ ਹਨੇਰ ਘੁਪ ਵਿਚ ਬੈਠੇ ਹੋਏ ਤਰਾਸ ਤਰਾਸ ਕਰ ਰਹੇ ਹਨ । ਜਿਨ੍ਹਾਂ ਵੱਲ ਪਾਕਿਸਤਾਨ ਓਕਾਫ਼ ਬੋਰਡ ਜਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਯਾਤਰੂ ਸ਼ਿੰਗਾਰਾ ਸਿੰਘ ਨੇ ਇਹ ਵੀ ਮੰਗ ਕੀਤੀ ਕਿ ਉਨ੍ਹਾਂ ਦੀ ਸਹਾਇਤਾ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਔਕਾਫ ਬੋਰਡ ਜਾਂ ਪਾਕਿਸਤਾਨ ਸਿੱਖਾਂ ਨਾਲ ਰਾਬਤਾ ਕਰੇ ਤਾਂ ਜੋ ਉਹ ਦੇਰ ਰਾਤ ਹਨ੍ਹੇਰੇ ਚ ਬੈਠੇ ਕਿਤੇ ਢੁੱਕਵੀਂ ਜਗ੍ਹਾ ਤੇ ਜਾ ਸਕਣ।

Published by:Ashish Sharma
First published:

Tags: Guru Nanak Dev, Pakistan, Pakistan government, Sikh Pilgrims, Viral video