ਕਾਤਲਾਂ ਨੇ ਸਿੱਖੀ ਦੀ ਹੋਂਦ ਨੂੰ ਖਤਮ ਕਰਨ ਲਈ ਹਰ ਸੰਭਵ ਯਤਨ ਕੀਤੇ -ਪੀਰ ਮੁਹੰਮਦ

News18 Punjab
Updated: November 7, 2019, 6:30 PM IST
share image
ਕਾਤਲਾਂ ਨੇ ਸਿੱਖੀ ਦੀ ਹੋਂਦ ਨੂੰ ਖਤਮ ਕਰਨ ਲਈ ਹਰ ਸੰਭਵ ਯਤਨ ਕੀਤੇ -ਪੀਰ ਮੁਹੰਮਦ
ਕਾਤਲਾਂ ਨੇ ਸਿੱਖੀ ਦੀ ਹੋਂਦ ਨੂੰ ਖਤਮ ਕਰਨ ਲਈ ਹਰ ਸੰਭਵ ਯਤਨ ਕੀਤੇ -ਪੀਰ ਮੁਹੰਮਦ

ਰਿਵਾੜੀ ਤੋ 21 ਕਿਲੋਮੀਟਰ ਦੂਰੀ ਤੇ ਸਥਿਤ ਪਿੰਡ ਹੌਦ ਚਿੱਲੜ ਦੇ ਖੰਡਰਾਂ ਵਿੱਚ ਸ਼ਹੀਦ ਕੀਤੇ 32 ਸਿੱਖਾਂ ਦੀ ਯਾਦ ਵਿੱਚ ਕੀਤੇ ਸ਼ਹੀਦੀ ਸਮਾਗਮ ਵਿੱਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ। ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਚਾਹੀਦਾ ਹੈ ਉਹ ਆਪਣੀ ਹੌਦ ਹਸਤੀ ਨੂੰ ਦੁਨੀਆ ਦੇ ਹਰੇਕ ਖੇਤਰ ਵਿੱਚ ਅੱਗੇ ਲਿਜਾਣ ਲਈ ਨੇਕ ਕਾਰਜ ਕਰਨ ਤੇ ਆਪਣੇ ਸਹੀਦਾ ਨੂੰ ਨਾ ਭੁੱਲਣ।

  • Share this:
  • Facebook share img
  • Twitter share img
  • Linkedin share img
ਅੱਜ ਰਿਵਾੜੀ ਤੋ 21 ਕਿਲੋਮੀਟਰ ਦੂਰੀ ਤੇ ਸਥਿਤ ਪਿੰਡ ਹੌਦ ਚਿੱਲੜ ਦੇ ਖੰਡਰਾਂ ਵਿੱਚ ਸ਼ਹੀਦ ਕੀਤੇ 32 ਸਿੱਖਾਂ ਦੀ ਯਾਦ ਵਿੱਚ ਕੀਤੇ ਸ਼ਹੀਦੀ ਸਮਾਗਮ ਵਿੱਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ। ਇਸ ਮੌਕੇ 35 ਸਾਲ ਪਹਿਲਾ ਢਾਹੇ ਗਏ ਗੁਰਦੁਆਰਾ ਸਾਹਿਬ ਦੀ ਖੰਡਰ ਹੋਈ ਇਮਾਰਤ ਵਿੱਚ ਸੰਤ ਬਾਬਾ ਸਰਬਜੋਤ ਸਿੰਘ ਡਾਗੋ ਦੇ ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸ਼ਹੀਦਾ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਜਥੇਦਾਰ ਸਤੌਖ ਸਿੰਘ ਸਾਹਨੀ, ਗੁਰਦੁਆਰਾ ਸਿੰਘ ਸਭਾ ਪਟੌਦੀ ਦੇ ਪ੍ਰਧਾਨ ਗੁਰਜੀਤ ਸਿੰਘ,  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ, ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਮੈਬਰ ਬਲਕਰਨ ਸਿੰਘ ਢਿੱਲੋ ਨੇ ਦੱਸਿਆ ਕਿ ਅੱਜ ਹੌਦ ਚਿੱਲੜ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਦੀ ਦੇਖ ਰੇਖ ਹੇਠ ਹੋਏ ਸ਼ਹੀਦੀ ਸਮਾਗਮ ਵਿੱਚ ਪ੍ਰਣ ਕੀਤਾ ਗਿਆ ਕਿ ਹੌਦ ਚਿੱਲੜ ਦੇ ਖੰਡਰਾ ਨੂੰ ਸਿੱਖ ਨਸਲਕੁਸ਼ੀ ਯਾਦਗਾਰ ਵਜੋ ਸਥਾਪਿਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਉਸ ਵਕਤ ਤੱਕ ਮਜਬੂਰ ਕੀਤਾ ਜਾਂਦਾ ਰਹੇਗਾ ਜਦ ਤੱਕ ਇਹ ਦੋਵੇ ਸੰਸਥਾਵਾ ਆਪਣੀ ਜਿੰਮੇਵਾਰੀ ਨਿਭਾਉਣ ਲਈ ਤਿਆਰ ਨਹੀ ਹੁੰਦੀਆ ।

ਇਸ ਮੌਕੇ ਇੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਗੁਰੂ ਨਾਨਕ ਸਾਹਿਬ ਦੇ 32  ਸਿੱਖਾ ਨੂੰ ਹੌਦ ਚਿੱਲੜ ਦੇ ਇਸ ਅਭਾਗੇ ਪਿੰਡ ਵਿੱਚ ਸ਼ਹੀਦ ਕਰਨ ਵਾਲੇ ਕਾਤਲਾ ਖਿਲਾਫ ਕਨੂੰਨੀ ਕਾਰਵਾਈ ਕਰਨ ਲਈ ਆਪਣੇ ਸੰਵਿਧਾਨਿਕ ਫਰਜਾ ਦੀ ਪੂਰਤੀ ਕਰੇ । ਸੰਗਤਾ ਨੂੰ ਸੰਬੋਧਨ ਕਰਦਿਆ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਭਿਆਨਕ ਦੁਖਾਂਤ ਭਾਰਤ ਦੇ ਮੱਥੇ ਤੇ ਕਲੰਕ ਹੈ ਇਸ ਘਿਨਾਉਣੇ ਘਟਨਾਕ੍ਰਮ ਨੇ ਦੁਨੀਆ ਨੂੰ ਇਹ ਸੁਨੇਹਾ ਵਾਰ ਵਾਰ ਦਿੱਤਾ ਹੈ ਕਿ ਅਜਾਦ ਭਾਰਤ ਅੰਦਰ ਸਿੱਖ ਕੌਮ ਦੀ 6 ਜੂਨ 1984 ਅਤੇ  1ਨਵੰਬਰ 1984 ਨੂੰ ਯੋਜਨਾਬੱਧ ਢੰਗ ਨਾਲ 18 ਰਾਜਾ ਤੇ 110 ਵੱਡੇ ਸਹਿਰਾ ਵਿੱਚ  ਨਸਲਕੁਸ਼ੀ ਕੀਤੀ ਗਈ ਸੀ ਪਰ 35 ਸਾਲਾ ਬਾਅਦ ਵੀ ਇਨਸਾਫ ਨਹੀ ਕੀਤਾ ਗਿਆ ।

ਇਸ ਮੌਕੇ ਭਾਈ ਦਰਸ਼ਨ ਸਿੰਘ ਘੌਲੀਆ ਪ੍ਰਧਾਨ ਹੋਦ ਚਿੱਲੜ ਸਿੱਖ ਇਨਸਾਫ ਕਮੇਟੀ ਨੇ ਕਿਹਾ ਕਿ ਉਹਨਾ ਦੀ ਸੰਸਥਾ ਜਥੇਦਾਰ ਸਤੌਖ ਸਿੰਘ ਸਾਹਨੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਗੁੜਗਾਂਵ ਅਤੇ ਗੁਰਜੀਤ ਸਿੰਘ ਪਟੌਦੀ ਦੇ ਸਹਿਯੋਗ ਨਾਲ  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 133 ਪਟੀਸ਼ਨ ਦਾਇਰ ਕਰ ਚੁੱਕੇ ਹਨ ਜਿੰਨਾ ਦੀ ਅਗਲੀ ਤਾਰੀਖ 21 ਜਨਵਰੀ ਹੈ । ਉਸ ਦਿਨ ਕੇਦਰ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ ਕਿ ਹੁਣ ਤੱਕ ਦੋਸ਼ੀਆ ਖਿਲਾਫ ਕਿਉ ਨਹੀ ਕਾਰਵਾਈ ਕੀਤੀ ਗਈ ।
ਇਸ ਮੌਕੇ ਪ੍ਰਮੁੱਖ ਕਾਲਮ ਨਵੀਸ ਸਵਰਗੀ ਡਾਕਟਰ ਮਹੀਪ ਸਿੰਘ ਦੇ ਬੇਟੇ ਕਨੈਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੇ ਸਲਾਹਕਾਰ ਰਹੇ ਸ੍ਰ ਜੈਦੀਪ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਚਾਹੀਦਾ ਹੈ ਉਹ ਆਪਣੀ ਹੌਦ ਹਸਤੀ ਨੂੰ ਦੁਨੀਆ ਦੇ ਹਰੇਕ ਖੇਤਰ ਵਿੱਚ ਅੱਗੇ ਲਿਜਾਣ ਲਈ ਨੇਕ ਕਾਰਜ ਕਰਨ ਤੇ ਆਪਣੇ ਸਹੀਦਾ ਨੂੰ ਨਾ ਭੁੱਲਣ। ਉਹਨਾ ਕਿਹਾ ਕਿ ਉਹ ਹੌਦ ਚਿੱਲੜ ਦੇ ਖੂਨੀ ਕਾਂਡ ਨੂੰ ਕਨੇਡੀਅਨ ਸਰਕਾਰ ਕੋਲ ਵੀ ਉਠਾਉਣਗੇ। ਇਸ ਮੌਕੇ ਬੀਬੀ ਸੁਰਜੀਤ ਕੌਰ ਬੀਬੀ ਜੀਵਨੀ ਬਾਈ ਐਡਵੋਕੇਟ ਰਣਜੀਤ ਯਾਦਵ ਅਤੇ ਭਾਈ ਤਿਰਲੋਕ ਸਿੰਘ ਆਦਮਪੁਰ ਦਾ ਸਨਮਾਨ ਕੀਤਾ ਗਿਆ। ਚਿੱਲੜ ਪਿੰਡ ਦੇ ਸਰਪੰਚ ਬਲਰਾਮ ਨਾਹਰਾ  ਨੇ ਆਈਆ ਸੰਗਤਾ ਦਾ ਧੰਨਵਾਦ ਕੀਤਾ। ਅੱਜ ਦੇ ਸ਼ਹੀਦੀ ਸਮਾਗਮ ਵਿੱਚ ਹੋਰਨਾ ਤੋ ਇਲਾਵਾ ਭਾਈ ਲੱਖਵੀਰ ਸਿੰਘ ਰਡਿਆਲਾ,  ਭਾਈ ਹਰੀ ਸਿੰਘ ਖਾਲਸਾ ਕਰਨਾਲ ਬਾਬਾ ਬੂਟਾ ਸਿੰਘ ਕਮਾਲਪੁਰਾ,  ਭਾਈ ਹਰਜਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਝੱਮਟ ਹਾਜਰ ਸਨ ।

 

 
First published: November 7, 2019, 6:30 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading