• Home
 • »
 • News
 • »
 • punjab
 • »
 • THE LAST TWO FARMERS INVOLVED IN THE FARMERS STRUGGLE WERE ALSO GRANTED BAIL DUE TO THE EFFORTS OF THE DELHI COMMITTEE

ਦਿੱਲੀ ਕਮੇਟੀ ਦੇ ਯਤਨਾਂ ਸਦਕਾ ਕਿਸਾਨੀ ਸੰਘਰਸ਼ ਨਾਲ ਜੁੜੇ ਆਖਰੀ ਦੋ ਕਿਸਾਨਾਂ ਦੀ ਵੀ ਹੋਈ ਜ਼ਮਾਨਤ

ਹੁਣ ਤੱਕ 170 ਕਿਸਾਨਾਂ ਦੀਆਂ ਰੈਗੂਲਰ ਤੇ 110 ਤੋਂ ਜ਼ਿਆਦਾ ਕਿਸਾਨਾਂ ਦੀਆਂ ਅਗਾਉਂ ਜ਼ਮਾਨਤਾਂ ਕਰਵਾਈਆਂ

ਦਿੱਲੀ ਕਮੇਟੀ ਦੇ ਯਤਨਾਂ ਸਦਕਾ ਕਿਸਾਨੀ ਸੰਘਰਸ਼ ਨਾਲ ਜੁੜੇ ਆਖਰੀ ਦੋ ਕਿਸਾਨਾਂ ਦੀ ਵੀ ਹੋਈ ਜ਼ਮਾਨਤ

 • Share this:
  ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਲਈ ਕੀਤੀ ਜਾ ਰਹੀ ਸੇਵਾ ਵਿਚ ਉਸ ਵੇਲੇ ਇਕ ਹੋਰ ਵੱਡੀ ਸਫਲਤਾ ਮਿਲੀ ਜਦੋਂ ਦੋ ਹੋਰ ਕਿਸਾਨਾਂ ਦੀਆਂ ਜ਼ਮਾਨਤਾਂ ਅਦਾਲਤ ਵੱਲੋਂ ਪ੍ਰਵਾਨ ਹੋ ਗਈਆਂ। 26 ਜਨਵਰੀ ਦੀਆਂ ਘਟਨਾਵਾਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਵਿਚੋਂ ਇਹ ਆਖਰੀ ਦੋ ਕਿਸਾਨ ਬਚੇ ਸਨ ਜਿਹਨਾਂ ਦੀ ਜ਼ਮਾਨਤ ਰਹਿੰਦੀ ਸੀ ਤੇ ਹੁਣ ਕਿਸਾਨ ਸੰਘਰਸ਼ ਜੁੜੇ ਗ੍ਰਿਫਤਾਰ ਹੋਏ ਸਾਰੇ ਕਿਸਾਨਾਂ ਦੀ ਜ਼ਮਾਨਤ ਹੋ ਗਈ ਹੈ।

  ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਲਾਲ ਕਿਲ੍ਹੇ 'ਤੇ ਵਾਪਰੀਆਂ ਘਟਨਾਵਾਂ ਦੇ ਸਬੰਧ ਵਿਚ ਐਫਆਈਆਰ ਨੰਬਰ 98/2021 ਦੇ ਤਹਿਤ ਗੁਰਜੋਤ ਸਿੰਘ ਤੇ ਬੂਟਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

  ਉਹਨਾਂ ਦੱਸਿਆ ਕਿ ਦੋਵਾਂ ਦੀ ਜ਼ਮਾਨਤ ਅੱਜ ਤੀਸ ਹਜ਼ਾਰੀ ਅਦਾਲਤ ਵੱਲੋਂ ਪ੍ਰਵਾਨ ਕਰ ਲਈ ਗਈ। ਦੋਹਾਂ ਨੂੰ 50 ਹਜ਼ਾਰ ਦਾ ਬਾਂਡ ਭਰਨ ਵਾਸਤੇ ਕਿਹਾ ਗਿਆ ਹੈ। ਸਰਦਾਰ ਸਿਰਸਾ ਨੇ ਕਿਹਾ ਕਿ ਕਮੇਟੀ ਦੇ ਲੀਗਲ ਪੈਨਲ ਦੇ ਯਤਨਾਂ ਸਦਕਾ ਕਿਸਾਨੀ ਸੰਘਰਸ਼ ਨਾਲ ਜੁੜੇ ਗ੍ਰਿਫਤਾਰ ਹੋਏ 170 ਕਿਸਾਨਾਂ ਦੀਆਂ ਰੈਗੂਲਰ ਜ਼ਮਾਨਤਾਂ ਕਰਵਾਉਣ ਵਿਚ ਕਮੇਟੀ ਦੀ ਲੀਗਲ ਟੀਮ ਕਾਮਯਾਬ ਹੋਈ ਹੈ ਜਦਕਿ 110 ਹੋਰ ਕਿਸਾਨਾਂ ਦੀਆਂ ਅਗਾਉਂ ਜ਼ਮਾਨਤਾਂ ਕਰਵਾਈਆਂ ਗਈਆਂ ਹਨ।

  ਉਹਨਾਂ ਕਿਹਾ ਕਿ ਹੁਣ ਕਿਸਾਨੀ ਸੰਘਰਸ਼ ਵਿਚ ਗ੍ਰਿਫਤਾਰ ਕੀਤਾ ਇਕ ਵੀ ਕਿਸਾਨ ਤਿਹਾੜ ਜੇਲ੍ਹ ਜਾਂ ਕਿਸੇ ਵੀ ਹੋਰ ਜੇਲ੍ਹ ਵਿਚ ਬੰਦ ਨਹੀਂ ਹੈ। ਉਹਨਾਂ ਕਿਹਾ ਕਿ ਇਹ ਸਿੱਖ ਸੰਗਤ ਵੱਲੋਂ ਬਖਸ਼ਿਸ਼ ਕੀਤੀ ਸੇਵਾ ਦੀ ਬਦੌਲਤ ਹੈ ਕਿ ਅਸੀਂ ਕਿਸਾਨੀ ਸੰਘਰਸ਼ ਵਾਸਤੇ ਯੋਗਦਾਨ ਪਾ ਸਕੇ ਹਾਂ ਤੇ ਅੱਗੇ ਵੀ ਪਾਉਂਦੇ ਰਹਾਂਗੇ।

  ਉਹਨਾਂ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਅਸੀਂ ਡੱਟ ਕੇ ਨਾਲ ਸੀ, ਹਾਂ ਤੇ ਰਹਾਂਗੇ ਤੇ ਜਿਥੇ ਕਿਤੇ ਵੀ ਸਾਡੀ ਜੋ ਵੀ ਜ਼ਰੂਰਤ ਪਵੇਗੀ, ਉਸ ਨੂੰ ਪੂਰਾ ਕਰਨ ਵਾਸਤੇ ਪੂਰੀ ਵਾਹ ਲਗਾ ਦੇਵਾਂਗੇ।
  Published by:Gurwinder Singh
  First published:
  Advertisement
  Advertisement