Home /News /punjab /

ਪੰਜਾਬ ਦੇ ਕਈ ਵੱਡੇ ਨੇਤਾਵਾਂ ਦੀ ਜਾਨ ਨੂੰ ਖਤਰਾ! ਖੁਫੀਆ ਏਜੰਸੀ ਨੇ ਸਰਕਾਰ ਨੂੰ ਕੀਤਾ ਅਲਰਟ

ਪੰਜਾਬ ਦੇ ਕਈ ਵੱਡੇ ਨੇਤਾਵਾਂ ਦੀ ਜਾਨ ਨੂੰ ਖਤਰਾ! ਖੁਫੀਆ ਏਜੰਸੀ ਨੇ ਸਰਕਾਰ ਨੂੰ ਕੀਤਾ ਅਲਰਟ

ਪੰਜਾਬ ਦੇ ਕਈ ਵੱਡੇ ਨੇਤਾਵਾਂ ਦੀ ਜਾਨ ਨੂੰ ਖਤਰਾ! ਖੁਫੀਆ ਏਜੰਸੀ ਨੇ ਸਰਕਾਰ ਨੂੰ ਕੀਤਾ ਅਲਰਟ (file photo)

ਪੰਜਾਬ ਦੇ ਕਈ ਵੱਡੇ ਨੇਤਾਵਾਂ ਦੀ ਜਾਨ ਨੂੰ ਖਤਰਾ! ਖੁਫੀਆ ਏਜੰਸੀ ਨੇ ਸਰਕਾਰ ਨੂੰ ਕੀਤਾ ਅਲਰਟ (file photo)

ਸੂਤਰਾਂ ਅਨੁਸਾਰ  ਇੰਟੈਲੀਜੈਂਸ ਬਿਊਰੋ ਨੇ ਪੰਜਾਬ ਦੇ ਡੀਜੀਪੀ ਨੂੰ ਚੌਕਸ ਰਹਿਣ ਅਤੇ ਕੁਝ ਆਗੂਆਂ ਦੀ ਸੁਰੱਖਿਆ ਵੱਲ ਧਿਆਨ ਦੇਣ ਦੀ ਸੂਚਨਾ ਭੇਜੀ ਹੈ।

  • Share this:

ਚੰਡੀਗੜ੍ਹ- ਕੇਂਦਰੀ ਖੁਫੀਆ ਏਜੰਸੀ ਨੇ ਪੰਜਾਬ ਸਰਕਾਰ ਨੂੰ ਚੌਕਸ ਕੀਤਾ ਹੈ ਕਿ ਸੂਬੇ ਦੇ ਕਈ ਵੱਡੇ ਨੇਤਾਵਾਂ ਦੀ ਜਾਨ ਨੂੰ ਖਤਰਾ ਹੈ। ਕੇਂਦਰੀ ਖੁਫੀਆ ਏਜੰਸੀ ਨੇ ਇਸ ਬਾਰੇ ਪੰਜਾਬ ਸਰਕਾਰ ਨੂੰ ਜਾਣਕਾਰੀ ਭੇਜੀ ਹੈ। ਸੂਤਰਾਂ ਅਨੁਸਾਰ  ਇੰਟੈਲੀਜੈਂਸ ਬਿਊਰੋ ਨੇ ਪੰਜਾਬ ਦੇ ਡੀਜੀਪੀ ਨੂੰ ਚੌਕਸ ਰਹਿਣ ਅਤੇ ਕੁਝ ਆਗੂਆਂ ਦੀ ਸੁਰੱਖਿਆ ਵੱਲ ਧਿਆਨ ਦੇਣ ਦੀ ਸੂਚਨਾ ਭੇਜੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖੂਫੀਆਂ ਏਜੰਸੀ ਵੱਲੋਂ ਭੇਜੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਅਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਨਾਂ ਹੈ। ਇਨ੍ਹਾਂ ਤੋਂ ਇਲਾਵਾ ਚਾਰ ਹੋਰ ਨਾਂ ਸ਼ਾਮਿਲ ਹਨ।ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਨੇ ਪੰਜਾਬ ਸਰਕਾਰ ਨੂੰ ਸੂਚਨਾ ਭੇਜ ਕੇ ਕਿਹਾ ਸੀ ਕਿ ਕਾਂਗਰਸੀ ਆਗੂ ਤੇ ਗਾਇਕ ਸਿੱਧੂ ਮੂਸੇ ਵਾਲਾ ਦੀ ਜਾਨ ਨੂੰ ਖ਼ਤਰਾ ਹੈ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ।

Published by:Ashish Sharma
First published:

Tags: Dgp, Intelligence Quotient, Punjab government, Punjab Police, Sukhjinder