Home /News /punjab /

ਫਾਇਨਾਂਸ ਕੰਪਨੀ ਦਾ ਕਾਰਿੰਦਾ ਹੀ ਨਿਕਲਿਆ 1 ਲੱਖ 60 ਹਜ਼ਾਰ ਰੁਪਏ ਦੀ ਲੁੱਟ ਦਾ ਮਾਸਟਰਮਾਈਂਡ

ਫਾਇਨਾਂਸ ਕੰਪਨੀ ਦਾ ਕਾਰਿੰਦਾ ਹੀ ਨਿਕਲਿਆ 1 ਲੱਖ 60 ਹਜ਼ਾਰ ਰੁਪਏ ਦੀ ਲੁੱਟ ਦਾ ਮਾਸਟਰਮਾਈਂਡ

ਫਾਇਨਾਂਸ ਕੰਪਨੀ ਦਾ ਕਾਰਿੰਦਾ ਹੀ ਨਿਕਲਿਆ 1 ਲੱਖ 60 ਹਜ਼ਾਰ ਰੁਪਏ ਦੀ ਲੁੱਟ ਦਾ ਮਾਸਟਰਮਾਈਂਡ

ਫਾਇਨਾਂਸ ਕੰਪਨੀ ਦਾ ਕਾਰਿੰਦਾ ਹੀ ਨਿਕਲਿਆ 1 ਲੱਖ 60 ਹਜ਼ਾਰ ਰੁਪਏ ਦੀ ਲੁੱਟ ਦਾ ਮਾਸਟਰਮਾਈਂਡ

ਫਾਇਨਾਂਸ ਕੰਪਨੀ ਦੇ ਕਾਰਿੰਦੇ ਨੇ ਆਪਣੇ ਇੱਕ ਰਿਸ਼ਤੇਦਾਰ ਨਾਲ ਮਿਲ ਕੇ ਫਰਜ਼ੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ

  • Share this:

ਤਲਵੰਡੀ ਸਾਬੋ  ਬੀਤ ਦਿਨੀਂ  ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਕੋਲ ਫਾਇਨਾਂਸ ਕੰਪਨੀ ਦੇ ਕਾਰਿੰਦੇ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ 1 ਲੱਖ 60 ਹਜ਼ਾਰ ਰੁਪਏ ਦੀ ਲੁੱਟ ਦੀ ਗੁੱਥੀ ਸੁਲਝਾਉਂਦਿਆਂ ਤਲਵੰਡੀ ਸਾਬੋ ਪੁਲਿਸ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਫਾਇਨਾਂਸ ਕੰਪਨੀ ਦਾ ਕਾਰਿੰਦਾ ਹੀ ਲੁੁੱਟ ਦਾ ਮਾਸਟਰਮਾਈਂਡ ਨਿਕਲਿਆ ਅਤੇ ਉਸਨੇ ਆਪਣੇ ਇੱਕ ਰਿਸ਼ਤੇਦਾਰ ਨਾਲ ਮਿਲ ਕੇ ਉਕਤ ਫਰਜ਼ੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ।

.ਐੱਸ.ਪੀ ਤਲਵੰਡੀ ਸਾਬੋ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਭਾਰਤ ਫਾਇਨਾਂਸ ਕੰਪਨੀ ਦੇ ਕਾਰਿੰਦੇ ਰਵੀ ਸਿੰਘ ਨੇ ਬੀਤੀ ਪਰਸੋਂ ਪੁਲਿਸ ਨੂੰ ਦਿੱਤੀ ਸੂਚਨਾ ਵਿੱਚ ਜਾਣਕਾਰੀ ਦਿੱਤੀ ਸੀ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀ ਉਸਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ 1 ਲੱਖ 60 ਹਜ਼ਾਰ ਰੁਪਏ ਦੀ ਰਾਸ਼ੀ ਲੁੱਟ ਕੇ ਲੈ ਗਏ ਹਨ ਜਿਸ ਤੇ ਪੁਲਿਸ ਨੇ ਰਵੀ ਸਿੰਘ ਦੇ ਬਿਆਨਾਂ ਤੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਸੀ। ਉਨਾਂ ਅਨੁਸਾਰ ਥਾਣਾ ਤਲਵੰਡੀ ਸਾਬੋ ਮੁਖੀ ਗੁਰਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਗੁਰਤੇਜ ਸਿੰਘ ਨੂੰ ਮੁਦੱਈ ਤੇ ਸ਼ੱਕ ਹੋਇਆ ਅਤੇ ਅਸੀਂ ਸਾਰਾ ਮਾਮਲਾ ਜਿਲ੍ਹਾ ਪੁਲਿਸ ਮੁਖੀ ਦੇ ਧਿਆਨ ਵਿੱਚ ਲਿਆਉਣ ਉਪਰੰਤ ਉਨਾਂ ਦੇ ਨਿਰਦੇਸ਼ਾਂ ਤੇ ਜਾਂਚ ਆਰੰਭ ਦਿੱਤੀ।ਇਸੇ ਦਰਮਿਆਨ ਫਾਇਨਾਂਸ ਕੰਪਨੀ ਦੇ ਮੈਨੇਜਰ ਪ੍ਰਿਤਪਾਲ ਸਿੰਘ ਨੇ ਵੀ ਮੁਦੱਈ ਤੇ ਸ਼ੱਕ ਪ੍ਰਗਟਾਇਆ ਅਤੇ ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਪੁੱਛਗਿੱਛ ਦੌਰਾਨ ਕਾਰਿੰਦਾ ਰਵੀ ਸਿੰਘ ਆਖਿਰ ਮੰਨ ਗਿਆ ਕਿ ਉਸਨੇ ਆਪਣੇ ਰਿਸ਼ਤੇਦਾਰ ਨਾਲ ਮਿਲਕੇ ਉਕਤ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਲੁੱਟ ਦੇ ਪੈਸੇ ਉਸਦੇ ਰਿਸ਼ਤੇਦਾਰ ਕੋਲ ਹਨ ਅਤੇ ਗੱਲ ਠੰਢੀ ਪੈ ਜਾਣ ਉਪਰੰਤ ਉਨਾਂ ਨੇ ਪੈਸੇ ਅੱਧੇ ਅੱਧੇ ਵੰਡ ਲੈਣੇ ਸਨ।


ਡੀ.ਐੱਸ.ਪੀ ਨੇ ਦੱਸਿਆ ਕਿ ਭਾਰਤ ਫਾਇਨਾਂਸ ਕੰਪਨੀ ਦੇ ਮੈਨੇਜ਼ਰ ਪ੍ਰਿਤਪਾਲ ਸਿੰਘ ਦੇ ਬਿਆਨਾਂ ਤੇ ਮਾਮਲੇ ਚ ਵਾਧਾ ਕਰਦਿਆਂ ਪੁਲਿਸ ਨੇ ਰਵੀ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਦਾਦੂ (ਹਰਿਆਣਾ) ਅਤੇ ਉਸਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਪੁੱਤਰ ਬੋਘਾ ਸਿੰਘ ਵਾਸੀ ਪਿੰਡ ਸੰਦੋਹਾ ਖਿਲਾਫ ਕਾਰਵਾਈ ਕਰਦਿਆਂ ਦੋਵਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ 1 ਲੱਖ 32 ਹਜ਼ਾਰ ਦੀ ਰਾਸ਼ੀ ਬਰਾਮਦ ਕਰ ਲਈ ਹੈ।ਉਨਾਂ ਦੱਸਿਆ ਕਿ ਉਕਤਾਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਜਿੱਥੇ ਹੋਰ ਪੁੱਛਗਿੱਛ ਕਰਾਂਗੇ ਉੱਥੇ ਬਾਕੀ ਰਾਸ਼ੀ ਦਾ ਵੀ ਪਤਾ ਲਗਾਇਆ ਜਾਵੇਗਾ।ਪ੍ਰੈੱਸ ਕਾਨਫਰੰਸ ਵਿੱਚ ਥਾਣਾ ਤਲਵੰਡੀ ਸਾਬੋ ਮੁਖੀ ਗੁਰਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਗੁਰਤੇਜ ਸਿੰਘ ਵੀ ਮੌਜੂਦ ਸਨ।

Published by:Ashish Sharma
First published:

Tags: Bathinda, Crime news, Police