ਉਤਰ ਭਾਰਤ ਵਿੱਚ ਮਾਨਸੂਨ ਨੇ ਦਿੱਤੀ ਦਸਤਕ- ਮੌਸਮ ਨੇ ਲਿਆਂਦੀ ਬਹਾਰ, ਹਾਲੇ ਹੋਰ ਹੋਵੇਗੀ ਬਾਰਿਸ਼

News18 Punjabi | News18 Punjab
Updated: July 20, 2021, 4:41 PM IST
share image
ਉਤਰ ਭਾਰਤ ਵਿੱਚ ਮਾਨਸੂਨ ਨੇ ਦਿੱਤੀ ਦਸਤਕ- ਮੌਸਮ ਨੇ ਲਿਆਂਦੀ ਬਹਾਰ, ਹਾਲੇ ਹੋਰ ਹੋਵੇਗੀ ਬਾਰਿਸ਼
ਉਤਰ ਭਾਰਤ ਵਿੱਚ ਮਾਨਸੂਨ ਨੇ ਦਿੱਤੀ ਦਸਤਕ- ਮੌਸਮ ਨੇ ਲਿਆਂਦੀ ਬਹਾਰ, ਹਾਲੇ ਹੋਰ ਹੋਵੇਗੀ ਬਾਰਿਸ਼ (ਸੰਕੇਤਿਕ ਤਸਵੀਰ)

ਪੰਜਾਬ ਦੇ ਬਠਿੰਡਾ, ਮਾਨਸਾ, ਸੰਗਰੂਰ, ਲੁਧਿਆਣਾ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਮੋਗਾ ਜ਼ਿਲ੍ਹਿਆਂ ਅਤੇ ਪਾਸ-ਪਾਸ ਦੇ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋਈ। ਇਸ ਦੌਰਾਨ ਸਭ ਤੋਂ ਵੱਧ ਬਾਰਿਸ਼ ਲੁਧਿਆਣਾ ਵਿੱਚ 13 ਸੈ.ਮੀ. ਤੱਕ ਦੱਸੀ ਗਈ ਹੈ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ: ਬਿਜਲੀ ਸੰਕਟ ਦਾ ਪ੍ਰਕੋਪ ਝੱਲ ਰਹੇ ਪੰਜਾਬ ਸਮੇਤ ਉਤਰ ਭਾਰਤ ਵਿੱਚ ਮਾਨਸੂਨ ਨੇ ਭਾਰੀ ਬਾਰਿਸ਼ ਨਾਲ ਦਸਤਕ ਦੇ ਦਿੱਤੀ ਹੈ। ਮੰਗਲਵਾਰ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਵੇਖਣ ਨੂੰ ਮਿਲੀ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ 18 ਤੋਂ 20 ਜੁਲਾਈ ਨੂੰ ਭਾਰੀ ਬਾਰਿਸ਼ ਦੀ ਜਾਣਕਾਰੀ ਦਿੱਤੀ ਗਈ ਸੀ। ਮਾਨਸੂਨ ਇਸ ਵਾਰ 15 ਸਾਲ ਬਾਅਦ ਦੇਰੀ ਨਾਲ ਰਾਜਧਾਨੀ ਦਿੱਲੀ ਪੁੱਜਿਆ ਹੈ।

ਪੰਜਾਬ ਦੇ ਬਠਿੰਡਾ, ਮਾਨਸਾ, ਸੰਗਰੂਰ, ਲੁਧਿਆਣਾ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਮੋਗਾ ਜ਼ਿਲ੍ਹਿਆਂ ਅਤੇ ਪਾਸ-ਪਾਸ ਦੇ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋਈ। ਇਸ ਦੌਰਾਨ ਸਭ ਤੋਂ ਵੱਧ ਬਾਰਿਸ਼ ਲੁਧਿਆਣਾ ਵਿੱਚ 13 ਸੈ.ਮੀ. ਤੱਕ ਦੱਸੀ ਗਈ ਹੈ। ਇਸ ਤੋਂ ਇਲਾਵਾ ਸਮਾਣਾ ਵਿੱਚ 10 ਸੈ.ਮੀ., ਅਤੇ ਨਕੋਦਰ ਵਿੱਚ 7 ਸੈ.ਮੀ. ਬਾਰਿਸ਼ ਦਰਜ ਕੀਤੀ ਗਈ, ਜਦਕਿ ਭਾਦਸੋਂ ਵਿੱਚੋਂ 6 ਸੈ.ਮੀ., ਸਾਹਪੁਰ ਕੰਢੀ ਖੇਤਰ, ਫ਼ਿਲੌਰ, ਸਰਹਿੰਦ ਅਤੇ ਨਾਭਾ ਵਿੱਚ 5 ਸੈ.ਮੀ. ਤੱਕ ਬਾਰਿਸ਼ ਪਈ।

ਉਧਰ, ਹਰਿਆਣਾ ਵਿੱਚ ਬੀਤੇ ਦਿਨ ਤੋਂ ਹੀ ਵੱਖ ਵੱਖ ਇਲਾਕਿਆਂ ਵਿੱਚ ਬਾਰਿਸ਼ ਹੋਣ ਦੀਆਂ ਖਬਰਾਂ ਹਨ। ਹਰਿਆਣਾ ਦੇ ਪਟੌਦੀ (ਗੁਰੂਗ੍ਰਾਮ) ਵਿੱਚ ਸਭ ਤੋਂ ਵੱਧ ਬਾਰਿਸ਼ 24 ਸੈ.ਮੀ. ਬਾਰਿਸ਼ ਦਰਜ ਕੀਤੀ ਗਈ ਹੈ।
ਜਿਕ਼ਰਯੋਗ ਹੈ ਕਿ ਭਾਰਤੀ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦਾ ਖਦਸ਼ਾ ਜਤਾਉਂਦਿਆਂ 21 ਜੁਲਾਈ ਤੱਕ ਪੰਜਾਬ ਦੇ ਨਾਲ-ਨਾਲ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ’ਚ ਭਾਰੀ ਤੋਂ ਮੀਂਹ ਬਾਰੇ ਕਿਹਾ ਸੀ। ਮੌਸਮ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਮਾਨਸੂਨ ਦੇ ਮੱਦੇਨਜ਼ਰ ਅਗਲੇ ਦੋ-ਤਿੰਨ ਘੰਟੇ ਹੋਰ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
Published by: Ashish Sharma
First published: July 20, 2021, 4:40 PM IST
ਹੋਰ ਪੜ੍ਹੋ
ਅਗਲੀ ਖ਼ਬਰ