Home /News /punjab /

ਚੰਨੀ ਨੂੰ ਹਰਾਉਣ ਵਾਲੇ ਆਪ ਦੇ ਵਿਧਾਇਕ ਦੀ ਮਾਂ ਅੱਜ ਵੀ ਨਿਭਾ ਰਹੀ ਹੈ ਸਕੂਲ ਵਿਚ ਸਫ਼ਾਈ ਕਰਮਚਾਰੀ ਦੀ ਡਿਊਟੀ

ਚੰਨੀ ਨੂੰ ਹਰਾਉਣ ਵਾਲੇ ਆਪ ਦੇ ਵਿਧਾਇਕ ਦੀ ਮਾਂ ਅੱਜ ਵੀ ਨਿਭਾ ਰਹੀ ਹੈ ਸਕੂਲ ਵਿਚ ਸਫ਼ਾਈ ਕਰਮਚਾਰੀ ਦੀ ਡਿਊਟੀ

ਆਪ ਵਿਧਾਇਕ ਦੀ ਮਾਤਾ ਅੱਜ ਵੀ ਨਿਭਾ ਰਹੀ ਹੈ ਸਕੂਲ ਵਿਚ ਸਫ਼ਾਈ ਕਰਮਚਾਰੀ ਦੀ ਡਿਊਟੀ

ਆਪ ਵਿਧਾਇਕ ਦੀ ਮਾਤਾ ਅੱਜ ਵੀ ਨਿਭਾ ਰਹੀ ਹੈ ਸਕੂਲ ਵਿਚ ਸਫ਼ਾਈ ਕਰਮਚਾਰੀ ਦੀ ਡਿਊਟੀ

ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵੱਡੇ ਫ਼ਰਕ ਨਾਲ ਹਰਾਇਆ ਹੈ। ਲਾਭ ਦੇ ਵਿਧਾਇਕ ਬਣਨ ਮਗਰੋਂ ਵੀ ਉਸ ਦੀ ਮਾਤਾ ਬਲਦੇਵ ਕੌਰ ਪਿੰਡ ਉਗੋਕੇ ਦੇ ਸਰਕਾਰੀ ਮਿਡਲ ਸਕੂਲ ਵਿੱਚ ਸਫ਼ਾਈ ਸੇਵਿਕਾ ਦੀ ਡਿਊਟੀ ਨਿਭਾ ਰਹੀ ਹੈ। ਲਾਭ ਸਿੰਘ ਨੇ ਚੰਨੀ ਨੂੰ 3500 ਤੋਂ ਵੱਧ ਵੋਟਾਂ ਨਾਲ ਮਾਤ ਦਿੱਤੀ ਹੈ।

ਹੋਰ ਪੜ੍ਹੋ ...
  • Share this:

    ਮਾਤਾ ਬਲਦੇਵ ਕੌਰ ਨੇ ਕਿਹਾ ਕਿ ਲਾਭ ਸਿੰਘ ਤੋਂ ਹਲਕਾ ਭਦੌੜ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ ਕਿ ਉਹ ਹਲਕੇ ਦੇ ਲੋਕਾਂ ਦੀਆਂ ਸਿਹਤ, ਸਿੱਖਿਆ ਸਹੂਲਤਾਂ ਤੋਂ ਇਲਾਵਾ ਪੜ੍ਹੇ-ਲਿਖੇ ਨੌਜਵਾਨਾਂ ਦੇ ਰੁਜ਼ਗਾਰ ਲਈ ਕੰਮ ਕਰੇ।

    ਉਨ੍ਹਾਂ ਦਾਅਵੇ ਨਾਲ ਕਿਹਾ ਕਿ ਉਨ੍ਹਾਂ ਦਾ ਪੁੱਤ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰੇਗਾ।

    ਬਲਦੇਵ ਕੌਰ ਨੇ ਕਿਹਾ ਕਿ ਪੁੱਤ ਦੀ ਜਿੱਤ ਦੀ ਬਹੁਤ ਖੁਸ਼ੀ ਹੈ। ਭਾਵੇਂ ਲਾਭ ਸਿੰਘ ਮੁੱਖ ਮੰਤਰੀ ਚਰਨਜੀਤ ਚੰਨੀ ਖ਼ਿਲਾਫ਼ ਚੋਣ ਲੜ ਰਿਹਾ ਸੀ ਪਰ ਉਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਉਸ ਦੀ ਜਿੱਤ ਦਾ ਭਰੋਸਾ ਸੀ।

    ਉਨ੍ਹਾਂ ਕਿਹਾ, ‘‘ਭਾਵੇਂ ਮੇਰਾ ਪੁੱਤ ਵਿਧਾਇਕ ਬਣ ਗਿਆ ਹੈ ਅਤੇ ਪਰ ਮੈਂ ਆਪਣਾ ਕੰਮ ਇਸੇ ਤਰ੍ਹਾਂ ਜਾਰੀ ਰੱਖਾਂਗੀ। ਮੇਰਾ ਪੁੱਤ ਹਲਕਾ ਭਦੌੜ ਵਾਸੀਆਂ ਦੀ ਅਤੇ ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਸੇਵਾ ਕਰਾਂਗੀ।’’

    ਉਹ ਪਿਛਲੇ ਕਰੀਬ 22 ਸਾਲ ਤੋਂ ਸਕੂਲ ਵਿੱਚ ਸਫ਼ਾਈ ਸੇਵਿਕਾ ਵਜੋਂ ਕੰਮ ਕਰ ਰਹੀ ਹੈ।
    Published by:Gurwinder Singh
    First published:

    Tags: Aam Aadmi Party, AAP Punjab, Charanjit Singh Channi

    ਅਗਲੀ ਖਬਰ