ਕੋਹਰੇ 'ਚ ਮੋਟਰਸਾਈਕਲ ਰਜਵਾਹੇ ਵਿੱਚ ਡਿੱਗਣ ਨਾਲ ਨੌਜਵਾਨ ਦੀ ਮੌਤ  

News18 Punjabi | News18 Punjab
Updated: January 12, 2021, 6:41 PM IST
share image
ਕੋਹਰੇ 'ਚ ਮੋਟਰਸਾਈਕਲ ਰਜਵਾਹੇ ਵਿੱਚ ਡਿੱਗਣ ਨਾਲ ਨੌਜਵਾਨ ਦੀ ਮੌਤ  
ਮ੍ਰਿਤਕ ਦੀ ਫਾਈਲ ਫੋਟੋ

  • Share this:
  • Facebook share img
  • Twitter share img
  • Linkedin share img
Munish Garg

ਬੀਤੀ ਰਾਤ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਦੇ ਭਾਖੜਾ ਹੈਡ ਕੋਲ ਮੋਟਰਸਾਈਕਲ ਬੇਕਾਬੂ ਹੋ ਕੇ ਭਾਖੜਾ ਨਹਿਰ ਵਿੱਚੋਂ ਨਿਕਲਦੇ ਰਜਵਾਹੇ ਵਿੱਚ ਡਿੱਗਣ ਨਾਲ ਇੱਕ ਨੋਜਵਾਨ ਦੀ ਮੌਤ ਹੋ ਗਈ। ਸੀਗੋ ਚੋਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਪਿੰਡ ਜੋਗੇਵਾਲਾ ਦਾ ਨੌਜਵਾਨ ਸਗਨਦੀਪ ਸਿੰਘ ਬੀਤੀ ਦੇਰ ਰਾਤ ਆਪਣੇ ਸਹੁਰੇ ਕਲਾਲਵਾਲਾ ਵਿਖੇ ਜਾ ਰਿਹਾ ਸੀ ਜਿਸ ਨਾਲ ਉਸ ਦੇ ਚਾਚੇ ਦਾ ਪੁੱਤਰ ਰਘਵੀਰ ਸਿੰਘ ਵੀ ਸੀ, ਜਿਆਦਾ ਧੂੰਦ ਹੋਣ ਕਰਕੇ ਪਿੰਡ ਗੋਲੇਵਾਲਾ ਦੇ ਭਾਖੜਾ ਹੈਡ ਕੋਲ ਨਥੇਹਾ ਰਜਵਾਹੇ ਵਿੱਚ ਉਸ ਦਾ ਮੋਟਰਸਾਈਕਲ ਡਿੱਗ ਗਿਆ।ਪਾਣੀ ਦਾ ਵਹਾਅ ਤੇਜ ਹੋਣ ਕਰਕੇ ਸਗਨਦੀਪ ਸਿੰਘ ਨੂੰ ਖਿੱਚ ਕੇ ਅੱਗੇ ਲੈ ਗਿਆਂ , ਭਾਵੇ ਕਿ ਰਘਵੀਰ ਸਿੰਘ ਨੂੰ ਸਮਾਂ ਰਹਿੰਦੇ ਬਾਹਰ ਕੱਢ ਲਿਆ ਗਿਆ ਤੇ ਸਗਨਦੀਪ ਸਿੰਘ ਦੀ ਭਾਲ ਸੁਰੂ ਕਰ ਦਿੱਤੀ ਗਈ। ਉਸ ਦੀ ਮ੍ਰਿਤਕ ਦੇਹ ਅੱਜ ਬਾਅਦ ਦੁਪਿਹਰ ਪਿੰਡ ਨਥੇਹਾ ਦੇ ਖੇਤਾ ਵਿੱਚੋ ਮਿਲੀ। ਜਾਂਚ ਅਧਿਕਾਰੀ ਗੋਬਿੰਦ ਸਿੰਘ ਨੇ ਦੱਸਿਆਂ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ 174 ਦੀ ਕਰਵਾਈ ਕਰਕੇ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ ਹੈ।
Published by: Ashish Sharma
First published: January 12, 2021, 6:41 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading