ਬੱਸ ਥੱਲੇ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ, ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ

News18 Punjabi | News18 Punjab
Updated: July 21, 2021, 5:41 PM IST
share image
ਬੱਸ ਥੱਲੇ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ, ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ
ਬੱਸ ਥੱਲੇ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ, ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ

  • Share this:
  • Facebook share img
  • Twitter share img
  • Linkedin share img
ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਰੁਪਾਣਾ ਵਿੱਚ ਇਕ ਨਿੱਜੀ ਬੱਸ ਦੇ ਥੱਲੇ ਆਉਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸੋਥੇ ਪਿੰਡ ਵੱਲੋਂ ਆ ਰਿਹਾ ਮੋਟਰਸਾਈਕਲ ਚਾਲਕ ਜਦੋਂ ਰੁਪਾਣੇ ਦੀ ਸੜਕ ਉਤੇ ਚੜ੍ਹਨ ਲੱਗਿਆ ਤਾਂ ਮਲੋਟ ਤੋਂ ਲੁਧਿਆਣਾ ਜਾ ਰਹੀ ਇਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਨੇ ਚਾਲਕ ਨੂੰ ਦਰੜ ਦਿੱਤਾ, ਜਿਸ ਦੀ ਮੌਕੇ ਉਤੇ ਮੌਤ ਹੋ ਗਈ।

ਇੱਥੇ ਖੜ੍ਹੇ ਲੋਕਾਂ ਦਾ ਕਹਿਣਾ ਸੀ ਕਿ ਮੋਟਰਸਾਈਕਲ ਚਾਲਕ ਬੱਸ ਦੇ ਪਿਛਲੇ ਟਾਇਰਾਂ ਹੇਠਾਂ ਆਇਆ ਹੈ ਜਿਸ ਦੀ ਮੌਕੇ ਉਤੇ ਮੌਤ ਹੋ ਗਈ ਹੈ।

ਮੋਟਰਸਾਈਕਲ ਚਾਲਕ ਪਿੰਡ ਗੁੜੀ ਸੰਘਰ ਦਾ ਰਹਿਣ ਵਾਲਾ ਹੈ। ਮ੍ਰਿਤਕ ਦੀ ਉਮਰ ਕਰੀਬ ਚਾਲੀ ਸਾਲ ਦੱਸੀ ਜਾ ਰਹੀ ਹੈ। ਬੱਸ ਡਰਾਈਵਰ ਤੇ ਕੰਡਕਟਰ ਫਰਾਰ ਦੱਸੇ ਜਾ ਰਹੇ ਹਨ।
Published by: Gurwinder Singh
First published: July 21, 2021, 5:41 PM IST
ਹੋਰ ਪੜ੍ਹੋ
ਅਗਲੀ ਖ਼ਬਰ