ਮੰਦੀ ਦੀ ਮਾਰ ਝੱਲ ਰਹੀ ਕੈਪਟਨ ਸਰਕਾਰ ਦਾ ਨਵਾਂ ਫ਼ਰਮਾਨ

News18 Punjabi | News18 Punjab
Updated: January 24, 2020, 5:11 PM IST
share image
ਮੰਦੀ ਦੀ ਮਾਰ ਝੱਲ ਰਹੀ ਕੈਪਟਨ ਸਰਕਾਰ ਦਾ ਨਵਾਂ ਫ਼ਰਮਾਨ
ਮੰਦੀ ਦੀ ਮਾਰ ਝੱਲ ਰਹੀ ਕੈਪਟਨ ਸਰਕਾਰ ਦਾ ਨਵਾਂ ਫ਼ਰਮਾਨ

ਕਮਜ਼ੋਰ ਵਿੱਤੀ ਹਲਾਤਾਂ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਬੁਰੇ ਹਲਾਤਾਂ 'ਚੋਂ ਨਿਕਲਣ ਲਈ ਨਵੀਂ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਅਫ਼ਸਰਾਂ ਤੇ ਮੰਤਰੀਆਂ ਦੇ ਵਾਧੂ ਖਰਚਿਆਂ ਉਤੇ ਕੱਸੀ ਲਗਾਮ

  • Share this:
  • Facebook share img
  • Twitter share img
  • Linkedin share img
ਪੰਜਾਬ ਸਰਕਾਰ ਨੇ ਕਮਜ਼ੋਰ ਵਿੱਤੀ ਹਾਲਤ ਦੇ ਮੱਦੇਨਜਰ ਸਰਕਾਰੀ ਖਰਚ 'ਤੇ ਲਗਾਮ ਲਗਾ ਦਿੱਤੀ ਹੈ। ਵਿੱਤ ਵਿਭਾਗ ਨੇ ਇਸ ਨੂੰ ਲੈ ਕੇ ਫ਼ਰਮਾਨ ਜਾਰੀ ਕਰ ਦਿੱਤਾ ਹੈ , ਕਿ ਜਿਨ੍ਹਾਂ ਮੰਤਰੀਆਂ ਤੇ ਅਫਸਰਾਂ ਕੋਲ ਇਕ ਤੋਂ ਜ਼ਿਆਦਾ ਵਿਭਾਗਾਂ ਦਾ ਚਾਰਜ ਹੈ । ਉਹ ਹੁਣ ਇਕ ਹੀ ਗੱਡੀ ਦਾ ਇਸਤੇਮਾਲ ਕਰ ਸਕਣਗੇ । ਵਿੱਤ ਵਿਭਾਗ ਨੇ ਸਪਸ਼ਟ ਕਰ ਦਿੱਤਾ ਹੈ ਕਿ ਮੰਤਰੀ ਤੇ ਅਧਿਕਾਰੀ ਇਕ ਵਿਭਾਗ ਦੀ ਹੀ ਗੱਡੀ ਦੀ ਵਰਤੋਂ ਕਰ ਸਕਣਗੇ । ਬਾਕੀ ਗੱਡੀਆਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਨਾ ਹੀ ਉਨ੍ਹਾਂ ਲਈ ਬਜਟ ਦੀ ਮੰਗ ਕੀਤੀ ਜਾਵੇ ।

ਜਾਰੀ ਫ਼ਰਮਾਨ ਵਿਚ ਕਿਹਾ ਗਿਆ ਹੈ ਬਾਹਰਲੇ ਦੇਸ਼ ਵਿਚ ਨੁਮਾਇਸ਼ ਲਗਾਏ ਜਾਨ ਤੇ ਪੂਰੀ ਪਾਬੰਦੀ ਹੋਵੇਗੀ । ਪਰ ਵਪਾਰ ਵਿਚ ਵਾਧੇ ਲਈ ਮੁਖ ਮੰਤਰੀ ਦੀ ਮਨਜ਼ੂਰੀ ਲੈਣੀ ਪਵੇਗੀ ਇਸ ਦੇ ਨਾਲ ਹੀ ਪੰਜ ਤਾਰਾ ਹੋਟਲਾਂ ਵਿਚ ਮੀਟਿੰਗ , ਵਰਕਸ਼ਾਪ , ਸੈਮੀਨਾਰ ਆਦਿ ਤੇ ਪੂਰਨ ਪਾਬੰਦੀ ਹੋਵੇਗੀ । ਇਸ ਤਰ੍ਹਾਂ ਦੂਜੇ ਰਾਜਾ ਤੇ ਵਿਦੇਸ਼ ਵਿਚ ਸਰਕਾਰੀ ਖਰਚ ਤੇ ਸਟੱਡੀ ਟੂਰ , ਕਾਨਫਰੰਸ, ਵਰਕਸ਼ਾਪ , ਸੈਮੀਨਾਰ ਤੇ ਪਾਬੰਦੀ ਹੋਵੇਗੀ ਅਤੇ ਸਿਰਫ ਉਹ ਹੀ ਕੇਸ ਵਿਚਾਰੇ ਜਾਣਗੇ ਜਿਥੇ ਸਪਾਸਰਿੰਗ ਏਜੇਂਸੀ ਵੱਲੋ ਪੂਰੀ ਤਰ੍ਹਾਂ ਫੰਡ ਦਿੱਤੇ ਗਏ ਹੋਣ ਭਾਵ ਸਰਕਾਰ ਕਾ ਖਰਚ ਨਾ ਹੋਵੇ । ਵਿੱਤ ਵਿਭਾਗ ਨੇ ਕਿਹਾ ਹੈ ਕਿ ਦਫਤਰ ਲਈ ਫਰਨੀਚਰ , ਹੋਰ ਸਾਜੋ ਸਮਾਨ ਦੀ ਖਰੀਦ ਅਤੇ ਇਸ ਨੂੰ ਫਰਨਿਸ਼ ਕਾਰਨ ਤੇ ਪੂਰਨ ਪਾਬੰਦੀ ਹੋਵੇਗੀ ਨਵੇਂ ਸਥਾਪਿਤ ਕੀਤੇ ਦਫਤਰਾਂ ਲਈ ਪ੍ਰਬੰਧਕੀ ਵਿਭਾਗ ਦੀ ਪ੍ਰਵਾਨਗੀ ਨਾਲ ਇਕ ਲੱਖ ਤਕ ਤਕ ਖਰਚ ਕੀਤਾ ਜਾ ਸਕੇਗਾ ਅਤੇ ਇਸ ਤੋਂ ਉਪਰ ਖਰਚ ਲਈ ਪ੍ਰਬੰਧਕੀ ਵਿਭਾਗ ਦੇ ਸਬੰਧਿਤ ਮੰਤਰੀ ਦੀ ਪ੍ਰਵਾਨਗੀ ਉਪਰੰਤ ਵਿਤ ਵਿਭਾਗ ਦੀ ਪੂਰਵ ਪ੍ਰਵਾਨਗੀ ਲੈਣੀ ਜਰੂਰੀ ਹੋਵੇਗੀ ।

ਸਰਕਾਰੀ ਕੰਮ ਲਈ ਗੱਡੀ ਕਰਾਏ ਤੇ ਲੈਣ ਲੀ 2014 ਦੇ ਆਦੇਸ਼ ਦੀ ਪਾਲਣਾ ਕੀਤੀ ਜਾਵੇ । ਇਸ ਤਰ੍ਹਾਂ ਸਰਕਾਰੀ ਅਧਿਕਾਰੀ ਆਪਣੇ ਕੈਪ ਆਫ਼ਿਸ ਦੀ ਜਗ੍ਹਾ ਦਫਤਰ ਵਿਚ ਬੈਠ ਕੇ ਕੰਮ ਕਰਨਗੇ । ਜਾਰੀ ਫ਼ਰਮਾਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਆਦੇਸ਼ ਦਾ ਉਲੰਘਣ ਕਾਰਨ ਵਾਲੇ ਅਧਿਕਾਰੀ ਖਿਲਾਫ ਪੰਜਾਬ ਸਿਵਲ ਸਰਵਿਸ ( ਸਜਾ ਤੇ ਅਪੀਲ ) 1970 ਦੀਆਂ ਵੱਡੀਆਂ ਸਜਾਵਾਂ ਦੇਣ ਲਈ ਅਨੁਸ਼ਾਸਨੀ ਕਾਰਵਾਈ ਆਰੰਭੀ ਜਾਵੇਗੀ ।
First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ