Home /News /punjab /

ਗਠਜੋੜ ਸਰਕਾਰ ਸੂਬੇ ਦੇ 12000 ਪਿੰਡਾਂ 'ਚ ਇਕੋ ਵਾਰ ਵਿਚ ਬੁਨਿਆਦੀ ਢਾਂਚਾ ਸੁਧਾਰ ਦੇਵੇਗੀ : ਸੁਖਬੀਰ ਸਿੰਘ ਬਾਦਲ

ਗਠਜੋੜ ਸਰਕਾਰ ਸੂਬੇ ਦੇ 12000 ਪਿੰਡਾਂ 'ਚ ਇਕੋ ਵਾਰ ਵਿਚ ਬੁਨਿਆਦੀ ਢਾਂਚਾ ਸੁਧਾਰ ਦੇਵੇਗੀ : ਸੁਖਬੀਰ ਸਿੰਘ ਬਾਦਲ

ਲੋਕਾਂ ਨੁੰ ਕੀਤੀ ਅਪੀਲ ਕਿ ਪਿਛਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਜਿਸਨੇ ਸਮੁੱਚੇ ਇਲਾਕੇ ਦੀ ਨੁਹਾਰ ਬਦਲੀ, ਦੀ ਕਾਰੁਗਜ਼ਾਰੀ ਦੇ ਆਧਾਰ ’ਤੇ ਵੋਟਾਂ ਪਾਉਣ (FILE PHOTO)

ਲੋਕਾਂ ਨੁੰ ਕੀਤੀ ਅਪੀਲ ਕਿ ਪਿਛਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਜਿਸਨੇ ਸਮੁੱਚੇ ਇਲਾਕੇ ਦੀ ਨੁਹਾਰ ਬਦਲੀ, ਦੀ ਕਾਰੁਗਜ਼ਾਰੀ ਦੇ ਆਧਾਰ ’ਤੇ ਵੋਟਾਂ ਪਾਉਣ (FILE PHOTO)

ਅਰਵਿੰਦ ਕੇਜਰੀਵਾਲ ਨੁੰ ਕਰੜੇ ਹੱਥੀਂ ਲਿਆ, ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਵਿਚ ਮੁਫਤ ਬਿਜਲੀ ਸਹੂਲਤ, ਬੁਢਾਪਾ ਪੈਨਸ਼ਨ ਜਾਂ ਸ਼ਗਨ ਸਕੀਮ ਨਹੀਂ ਦੇ ਰਹੀ

 • Share this:
  ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਸਰਕਾਰ ਦੇ ਸੱਤਾ ਵਿਚ ਵਾਪਸ ਪਰਤਣ ਤੋਂ ਬਾਅਦ ਉਹ ਸਾਰੇ 12000 ਪਿੰਡਾਂ ਵਿਚ ਕੰਕ੍ਰੀਟ ਸੜਕਾਂ ਬਣਾਉਣ ਤੇ ਨਾਲ ਹੀ ਪੀਣ ਵਾਲਾ ਸਾਫ ਪਾਣੀ ਤੇ ਸੀਵਰੇਜ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਵਿਆਪਕ ਪ੍ਰਾਜੈਕਟ ਲਿਆਵੇਗੀ।

  ਸ਼੍ਰੋਮਣੀ ਅਕਾਲੀ ਦਲ ਦੇ ਜਿਹਨਾਂ ਨੇ ਪ੍ਰਕਾਸ਼ ਸਿੰਘ ਭੱਟੀ ਦੇ ਹੱਕ ਵਿਚ ਬਠਿੰਡਾ ਦਿਹਾਤੀ ਹਲਕੇ ਅਤੇ ਦਰਸ਼ਨ ਸਿੰਘ ਕੋਟਫੱਤਾ ਦੇ ਹੱਕ ਵਿਚ ਭੁੱਚੋ ਮੰਡੀ ਵਿਚ ਜਨਤਕ ਇਕੱਠਾਂ ਨੁੰ ਸੰਬੋਧਨ ਕੀਤਾ, ਨੇ ਕਿਹਾ ਕਿ ਅਸੀਂ ਆਪਣੇ ਪਿੰਡਾਂ ਵਿਚ ਬੁਨਿਆਦੀ ਢਾਂਚਾ ਸ਼ਹਿਰਾਂ ਵਾਂਗ ਸੁਧਾਰਨ ਲਈ ਦ੍ਰਿੜ੍ਹ ਸੰਕਲਪ ਹਾਂ। ਉਹਨਾਂ ਕਿਹਾ ਕਿ ਇਕ ਵਾਰ ਸੱਤਾ ਵਿਚ ਆਉਣ ਤੋਂ ਮਗਰੋਂ ਅਸੀਂ ਇਸ ਉਦੇਸ਼ ਦੀ ਪੂਰਤੀ ਵਾਸਤੇ ਵਿਆਪਕ ਯੋਜਨਾ ਲਿਆਵਾਂਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਰੇ ਕਿਸਾਨ ਜਿਹਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ ਅੰਦਰ ਕੁਨੈਕਸ਼ਨ ਦਿੱਤੇ ਜਾਣਗੇ ਤੇ ਨਾਲ ਹੀ ਉਹਨਾਂ ਸਾਰੇ ਬੇਘਰੇ ਲੋਕਾਂ ਨੁੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਪਿੰਡਾਂ ਵਿਚ ਸਾਡੇ ਕੋਲ ਸ਼ਾਮਲਾਟ ਹੈ ਜੋ ਸਰਕਾਰ ਖਰੀਦੇਗੀ ਤੇ ਇਸਨੁੰ ਬੇਘਰੇ ਲੋਕਾਂ ਨੁੰ ਦੇਵੇਗੀ।

  ਸ. ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਇਸਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਨੁੰ ਵੀ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਦਿੱਲੀ ਵਿਚ ਸ੍ਰੀ ਕੇਜਰੀਵਾਲ ਕਿਸਾਨਾਂ ਨੁੰ ਮੁਫਤ ਬਿਜਲੀ ਨਹੀਂ ਦੇ ਰਹੇ। ਕੇਜਰੀਵਾਲ ਸਰਕਾਰ ਨਾ ਤਾਂ ਬੁਢਾਪਾ ਪੈਨਸ਼ਨਾਂ ਦੇ ਰਹੀ ਹੈ ਤੇ ਨਾ ਹੀ ਸ਼ਗਨ ਸਕੀਮ ਦੇ ਰਹੀ ਹੈ। ਜੇਕਰ ਇਹ ਪੰਜਾਬ ਵਿਚ ਸੱਤਾ ਵਿਚ ਆ ਗਈ ਤਾਂ ਇਹ ਪੰਜਾਬ ਵਿਚ ਵੀ ਉਹੀ ਮਾਡਲ ਅਪਣਾਏਗੀ। ਉਹਨਾਂ ਕਿਹਾ ਕਿ ਇਹ ਸਾਰੀਆਂ ਸਹੂਲਤਾਂ ਪੰਜਾਬ ਵਿਚ ਨਹੀਂ ਦਿੱਤੀਆਂ ਜਾਣਗੀਆਂ ਤੇ ਸਗੋਂ ਦਿੱਲੀ ਦੀ ਤਰਜ ’ਤੇ ਬਿਜਲੀ ਦਰਾਂ ਵਿਚ ਵਾਧਾ ਕਰ ਦਿੱਤਾ ਜਾਵੇਗਾ।

  ਭਗਵੰਤ ਮਾਨ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਨੂੰ ਅਜਿਹਾ ਆਗੂ ਨਹੀਂ ਚਾਹੀਦਾ ਜਿਹੜਾ ਆਦਤਨ ਸ਼ਰਾਬੀ ਹੋਵੇ ਤੇ ਜਿਸਨੂੰ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਵਿਚ ਨਤਮਸਤਕ ਹੋਣ ਵੇਲੇ ਸ਼ਰਾਬ ਨਾਲ ਟੁੰਨ ਪਾਇਆ ਗਿਆ ਹੋਵੇ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਉਸਨੇ ਸ਼ਰਾਬ ਨਾ ਪੀਣ ਲਈ ਆਪਣੀ ਮਾਂ ਦੀ ਝੂਠੀ ਸਹੁੰ ਖਾਧੀ ਸੀ ਤੇ ਫਿਰ ਇਹ ਸਹੁੰ ਤੋੜ ਦਿੱਤੀ। ਅਜਿਹੇ ਬੰਦੇ ’ਤੇ ਕਦੇ ਵਿਸਾਹ ਨਹੀਂ ਕੀਤਾ ਜਾ ਸਕਦਾ।

  ਸ. ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2017 ਵਿਚ ਵੀ ਪੰਜਾਬੀਆਂ ਨਾਲ ਧੋਖਾ ਕੀਤਾ ਸੀ ਤੇ ਐਤਕੀਂ ਵੀ ਇਹੋ ਕੁਝ ਕੀਤਾ ਹੈ। 2017 ਵਾਂਗ ਆਮ ਆਦਮੀ ਪਾਰਟੀ ਨੇ 65 ਉਮੀਦਵਾਰਾਂ ਨੁੰ ਟਿਕਟਾਂ ਵੇਚੀਆਂ ਹਨ। ਇਸਨੇ ਦਾਗੀ ਲੋਕਾਂ ਨੁੰ ਵੀ ਟਿਕਟਾਂ ਦਿੱਤੀਆਂ ਹਨ ਤੇ ਅਮਿਤ ਰਤਨ ਵਰਗੇ ਬੰਦੇ ਨੂੰ ਬਠਿੰਡਾ ਦਿਹਾਤੀ ਹਲਕੇ ਤੋਂ ਉਮੀਦਵਾਰ ਬਣਾਇਆ ਹੈ ਜਦੋਂ ਕਿ ਅਕਾਲੀ ਦਲ ਨੇ ਕਿਸਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਵਿਚ ਇਸਨੁੰ ਪਾਰਟੀ ਵਿਚੋਂ ਕੱਢ ਦਿੱਤਾ ਸੀ।

  ਸ. ਬਾਦਲ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਵਰਗੀ ਭਰੋਸੇਯੋਗ ਪਾਰਟੀ ਨੂੰ ਇਕ ਮੌਕਾ ਦੇਣ ਨਾ ਕਿ ਆਮ ਆਦਮੀ ਪਾਰਟੀ ਨੂੰ। ਉਹਨਾਂ ਕਿਹਾ ਕਿ ਅਸੀਂ ਤੁਹਾਡੇ ਗੁਆਂਢ ਵਿਚ ਰਹਿੰਦੇ ਹਾਂ। ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੰਮ ਕਰਨ ਦਾ ਤਰੀਕਾ ਵੇਖਿਆ ਹੈ ਜੋ ਤੁਹਾਡੇ ਘਰਾਂ ਵਿਚ ਆਏ ਹਨ। ਕੇਜਰੀਵਾਲ ਦਿੱਲੀ ਰਹਿੰਦਾ ਹੈ। ਇਕ ਵਾਰ ਪੰਜਾਬ ਵਿਚ ਉਸਦੀ ਪਾਰਟੀ ਹਾਰ ਗਈ ਤਾਂ ਉਹ ਕਿਸੇ ਦੂਜੇ ਰਾਜ ਵਿਚ ਚਲਾ ਜਾਵੇਗਾ, ਤੁਸੀਂ ਉਸਨੁੰ ਕਿਥੇ ਮਿਲੋਗੇ ?

  ਇਲਾਕੇ ਦੇ ਵਿਕਾਸ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਤੁਸੀਂ ਬਠਿੰਡਾ ਅਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ ਦਾ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਹੋਇਆ ਵਿਕਾਸ ਵੇਖਿਆ ਹੈ। ਤੁਸੀਂ ਇਕੇ ਏਮਜ਼ ਬਣਦਾ ਵੇਖਿਆ ਹੈ। ਇਕ ਸੈਂਟਰ ਯੂਨੀਵਰਸਿਟੀ ਵੀ ਬਣੀ ਤੇ ਤੁਹਾਡੇ ਨੇੜਲੇ ਇਲਾਕੇ ਵਿਚ ਥਰਮਲ ਪਲਾਂਟ ਵੀ ਲੱਗੇ। ਤੁਸੀਂ ਵੇਖਿਆ ਕਿ ਕਿਵੇਂ ਸੜਕ ਨੈਟਵਰਕ ਵਿਚ ਸੁਧਾਰ ਕੀਤਾ ਗਿਆ। ਕਿਵੇਂ ਇਲਾਕੇ ਵਿਚ ਰਿਫਾਇਨਰੀ ਲੱਗਣ ਨਾਲ ਇਲਾਕੇ ਵਿਚ ਖੁਸ਼ਹਾਲੀ ਆਈਹੈ। ਇਹ ਸਭ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਦੀ ਰਾਜਨੀਤੀ ਸਦਕਾ ਸੰਭਵ ਹੋਇਆ ਹੈ। ਅਸੀਂ ਇਸ ਵਿਰਸੇ ਨੁੰ ਅੱਗੇ ਲਿਜਾਣ ਲਈ ਵਚਨਬੱਧ ਹਾਂ।

  ਇਸ ਮੌਕੇ ਸਰਦਾਰ ਬਾਦਲ ਨੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਸਾਬਕਾ ਚੇਅਰਪਰਸਨ ਰਾਜਵਿੰਦਰ ਕੌਰ ਤੇ ਅਕਾਲੀ ਦਲ ਸੰਯੁਕਤ ਦੇ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ ਨੂੰ ਅਕਾਲੀ ਦਲ ਵਿਚ ਸ਼ਾਮਲ ਵੀ ਕੀਤਾ।
  Published by:Ashish Sharma
  First published:

  Tags: Assembly Elections 2022, Punjab Assembly Polls, Punjab Assembly Polls 2022, Punjab Election 2022, Shiromani Akali Dal, Sukhbir Badal

  ਅਗਲੀ ਖਬਰ