• Home
 • »
 • News
 • »
 • punjab
 • »
 • THE NUMBER OF PILGRIMS GOING TO KARTARPUR SAHIB DECREASES

ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ: ਸੰਗਤ ਦੀ ਗਿਣਤੀ 'ਚ ਭਾਰੀ ਕਮੀ, ਇਹ ਕਾਰਨ ਆਏ ਸਾਹਮਣੇ

ਅੱਜ ਮਹਿਜ਼ 211 ਯਾਤਰੀਆਂ ਦਾ ਜਥਾ ਸ੍ਰੀ ਕਰਤਾਰਪੁਰ ਸਾਹਿਬ ਗਿਆ। ਹੁਣ ਤੱਕ 1500 ਤੋਂ ਵੀ ਘੱਟ ਯਾਤਰੀਆਂ ਲਾਂਘੇ ਰਾਹੀਂ ਦਰਸ਼ਨ-ਦੀਦਾਰੇ ਕਰ ਚੁੱਕੇ ਹਨ।

ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਲੀ ਸੰਗਤ ਦੀ ਗਿਣਤੀ 'ਚ ਭਾਰੀ ਕਮੀ, ਇਹ ਕਾਰਨ ਆਏ ਸਾਹਮਣੇ

ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਲੀ ਸੰਗਤ ਦੀ ਗਿਣਤੀ 'ਚ ਭਾਰੀ ਕਮੀ, ਇਹ ਕਾਰਨ ਆਏ ਸਾਹਮਣੇ

 • Share this:
  ਭਾਵੇਂ ਕੀ 72 ਸਾਲਾ ਬਾਅਦ ਨਾਨਕ ਨਾਮਲੇਵਾ ਸੰਗਤਾਂ ਦੀ ਅਰਦਾਸ ਪੂਰੀ ਹੋਈ ਤੇ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ। ਪਰ ਅਜੇ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਲਈ ਸੰਗਤਾਂ ਤਰਸ ਰਹੀਆਂ ਹਨ। ਅੱਜ ਮਹਿਜ਼ 211 ਯਾਤਰੀਆਂ ਦਾ ਜਥਾ ਸ੍ਰੀ ਕਰਤਾਰਪੁਰ ਸਾਹਿਬ ਗਿਆ। ਹੁਣ ਤੱਕ 1500 ਤੋਂ ਵੀ ਘੱਟ ਯਾਤਰੀਆਂ ਲਾਂਘੇ ਰਾਹੀਂ ਦਰਸ਼ਨ-ਦੀਦਾਰੇ ਕਰ ਚੁੱਕੇ ਹਨ। ਕਾਰਨ ਹੈ ਜਾਣਕਾਰੀ ਦੀ ਘਾਟ ਹੋਣਾ ਤੇ ਪਾਕਿਸਤਾਨ ਵੱਲੋ ਲਾਈਆਂ ਸ਼ਰਤਾਂ। ਸੰਗਤ ਸਸ਼ੋਪੰਜ ਵਿੱਚ ਹੈ ਕਿਉਕਿ ਕਰਤਾਰਪੁਰ ਸਾਹਿਬ ਜਾਣ ਲਈ ਕੇਂਦਰ ਵੱਲੋਂ ਆਨਲਾਈਨ ਰਜਿਸ਼ਟ੍ਰੇਸ਼ਨ ਰੱਖੀ ਗਈ ਹੈ।

  ਇਸਦੇ ਨਾਲ ਹੀ ਪਾਸਪੋਰਟ ਵੀ ਲਾਜ਼ਮੀ ਰੱਖਿਆ ਹੋਇਆ। ਪਰ ਲੋਕ ਆਧਾਰ ਕਾਰਡ ਲੈ ਕੇ ਹੀ ਡੇਰਾ ਬਾਬਾ ਨਾਨਕ ਪੁੱਜ ਰਹੇ ਹਨ। ਜਿਹਨਾਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਦੀ ਘੱਟ ਗਿਣਤੀ ਨੂੰ ਦੇਖਦਿਆਂ ਐੱਸਜੀਪੀਸੀ ਨੂੰ ਕਿਹਾ ਕਿ ਉਹ ਸ਼ਰਧਾਲੂਆਂ ਦੀ 20 ਡਾਲਰ ਦੀ ਫੀਸ ਦਾ ਖਰਚ ਚੁੱਕੇ ਹਨ।

  ਮੁੱਖ ਮੰਤਰੀ ਨੇ ਕਿਹਾ ਕਿ ਅਮੀਰ ਐੱਸਜੀਪੀਸੀ ਘੱਟੋ ਘੱਟ ਪੀਲੇ ਕਾਰਡ ਵਾਲੇ ਗਰੀਬ ਸ਼ਰਧਾਲੂਆਂ ਦੀ ਫੀਸ ਜ਼ਰੂਰ ਭਰੇ ਤਾਂ ਕਰਤਾਰਪੁਰ ਜਾਣ ਵਾਲੀ ਸੰਗਤ ਦੀ ਮਦਦ ਲਈ SGPC ਨੇ ਨਵਾਂ ਐਲਾਨ ਕੀਤਾ। SGPC ਗੁਰਦੁਆਰਿਆਂ ਚ ਆਨਲਾਈਨ ਸੈੱਲ ਤਿਆਰ ਕਰਵਾਏਗੀ ਤੇ ਪ੍ਰਚਾਰ ਲਈ ਗੁਰਦੁਆਰਿਆਂ ਅੰਦਰ ਪੋਸਟਰ ਲਗਾਏ ਜਾਣਗੇ।
  First published: